ਕ੍ਰਿਕਟ ਮੈਚ ਦੌਰਾਨ ਡਿੱਗੀ ਬਿਜਲੀ, ਇਕ ਖਿਡਾਰੀ ਦੀ ਮੌਤ... ਅੱਧਾ ਦਰਜਨ ਜ਼ਖਮੀ
Monday, Jun 22, 2026 - 02:24 PM (IST)
ਵੈੱਬ ਡੈਸਕ- ਕੁਦਰਤ ਦੀ ਕਰੋਪੀ ਕਦੋਂ ਕਿਸ ਰੂਪ 'ਚ ਮਨੁੱਖ ਨੂੰ ਆਪਣਾ ਸ਼ਿਕਾਰ ਬਣਾ ਲਵੇ, ਇਹ ਕਹਿਣਾ ਬੜਾ ਔਖਾ ਹੈ। ਅਜਿਹਾ ਹੀ ਇਕ ਮਾਮਲਾ ਝਾਰਖੰਡ ਦਾ ਹੈ ਜਿੱਥੇ ਐਤਵਾਰ ਹੋਈ ਭਾਰੀ ਬਾਰਿਸ਼ ਕਾਰਨ ਬਹੁਤ ਨੁਕਸਾਨ ਹੋਇਆ। ਝਾਰਖੰਡ ਦੇ ਖੂੰਟੀ ਜ਼ਿਲ੍ਹੇ ਦੇ ਕਰੜਾ ਥਾਣਾ ਖੇਤਰ ਦੇ ਅਧੀਨ ਆਉਂਦੇ ਪਤਰਾਟੋਲੀ ਪਿੰਡ ਵਿੱਚ ਇੱਕ ਕ੍ਰਿਕਟ ਮੈਚ ਦੌਰਾਨ ਬਿਜਲੀ ਡਿੱਗਣ ਕਾਰਨ ਪ੍ਰੇਮ ਬਖਲਾ ਨਾਮ ਦੇ ਇੱਕ ਨੌਜਵਾਨ ਦੀ ਮੌਤ ਹੋ ਗਈ ਤੇ ਉੱਥੇ ਮੌਜੂਦ ਲਗਭਗ ਅੱਧਾ ਦਰਜਨ ਹੋਰ ਨੌਜਵਾਨ ਜ਼ਖ਼ਮੀ ਹੋ ਗਏ।
ਜ਼ਖਮੀਆਂ ਨੂੰ ਤੁਰੰਤ ਬਿਹਤਰ ਇਲਾਜ ਲਈ ਕਰੜਾ ਕਮਿਊਨਿਟੀ ਹੈਲਥ ਸੈਂਟਰ ਲਿਜਾਇਆ ਗਿਆ। ਦੋ ਨੌਜਵਾਨ, ਅੰਕਿਤ ਬਖਲਾ ਅਤੇ ਜਵਕਿਮ ਮਿੰਜ, ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਖੂੰਟੀ ਤੋਂ ਰਾਂਚੀ ਦੇ ਰਿਮਜ਼ ਹਸਪਤਾਲ ਵਿੱਚ ਅੱਗੇ ਦੇ ਇਲਾਜ ਲਈ ਰੈਫਰ ਕਰ ਦਿੱਤਾ ਗਿਆ ਹੈ।
