ਗਣਤੰਤਰ ਦਿਵਸ ਹਿੰਸਾ : ਦਿੱਲੀ ਪੁਲਸ ਨੇ ਕਿਸਾਨ ਆਗੂਆਂ ਸਮੇਤ 50 ਲੋਕਾਂ ਨੂੰ ਭੇਜਿਆ ਨੋਟਿਸ

Monday, Feb 01, 2021 - 09:37 AM (IST)

ਗਣਤੰਤਰ ਦਿਵਸ ਹਿੰਸਾ : ਦਿੱਲੀ ਪੁਲਸ ਨੇ ਕਿਸਾਨ ਆਗੂਆਂ ਸਮੇਤ 50 ਲੋਕਾਂ ਨੂੰ ਭੇਜਿਆ ਨੋਟਿਸ

ਨਵੀਂ ਦਿੱਲੀ- ਗਣਤੰਤਰ ਦਿਵਸ 'ਤੇ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੇ ਸੰਬੰਧ 'ਚ ਦਿੱਲੀ ਪੁਲਸ ਨੇ ਕਿਸਾਨ ਆਗੂਆਂ ਸਮੇਤ 50 ਲੋਕਾਂ ਨੂੰ ਤਾਜ਼ਾ ਨੋਟਿਸ ਭੇਜਿਆ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਦਿੱਲੀ ਪੁਲਸ ਨੇ 44 ਲੋਕਾਂ ਵਿਰੁੱਧ ਨੋਟਿਸ ਜਾਰੀ ਕੀਤਾ ਸੀ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਪੁਲਸ ਨੇ ਕਈ ਲੋਕਾਂ ਦੀ ਪਛਾਣ ਕੀਤੀ ਹੈ ਅਤੇ ਉਨ੍ਹਾਂ ਨੂੰ ਨੋਟਿਸ ਭੇਜਿਆ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਕਿਰਿਆ ਅੱਗੇ ਵੀ ਜਾਰੀ ਰਹੇਗੀ। ਪੁਲਸ ਅਨੁਸਾਰ ਹਿੰਸਾ ਦੌਰਾਨ ਇਸਤੇਮਾਲ ਹੋਏ ਕੁਝ ਟਰੈਕਟਰਾਂ ਦੀ ਪਛਾਣ ਕੀਤੀ ਗਈ ਹੈ ਅਤੇ ਉਨ੍ਹਾਂ ਦੇ ਮਾਲਕਾਂ ਨੂੰ ਨੋਟਿਸ ਭੇਜਿਆ ਗਿਆ ਹੈ। 

ਇਹ ਵੀ ਪੜ੍ਹੋ : ਟਰੈਕਟਰ ਪਰੇਡ ਪਿੱਛੋਂ ਲਾਪਤਾ ਕਿਸਾਨਾਂ ਦੀ ਭਾਲ ਲਈ ਕਮੇਟੀ ਗਠਿਤ

ਪੁਲਸ ਨੂੰ ਜਨਤਾ ਤੋਂ ਪ੍ਰਾਪਤ ਹੋਏ 1700 ਵੀਡੀਓ ਕਲਿੱਪ 
ਪੁਲਸ ਨੇ ਕਿਹਾ ਕਿ ਨੋਟਿਸ ਭੇਜਣ 'ਚ ਇਸ ਲਈ ਸਮਾਂ ਲੱਗ ਰਿਹਾ ਹੈ, ਕਿਉਂਕਿ ਕਈ ਲੋਕ ਦਿੱਲੀ ਦੇ ਵਾਸੀ ਨਹੀਂ ਹਨ ਅਤੇ ਉਨ੍ਹਾਂ ਦੇ ਪਤੇ 'ਤੇ ਚਿੱਠੀਆਂ ਭੇਜੀਆਂ ਜਾ ਰਹੀਆਂ ਹਨ। ਦਿੱਲੀ ਪੁਲਸ ਦੇ ਦਲ, ਪੰਜਾਬ ਅਤੇ ਹਰਿਆਣਾ ਸਮੇਤ ਰਾਸ਼ਟਰੀ ਰਾਜਧਾਨੀ ਦੇ ਬਾਹਰ ਕਈ ਥਾਂਵਾਂ 'ਤੇ ਜਾਂਚ ਕਰ ਰਹੇ ਹਨ ਅਤੇ ਹਿੰਸਾ 'ਚ ਸ਼ਾਮਲ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਸ ਉਨ੍ਹਾਂ ਲੋਕਾਂ ਦੀ ਭਾਲ ਵੀ ਕਰ ਰਹੀ ਹੈ, ਜਿਨ੍ਹਾਂ ਨੇ ਲਾਲ ਕਿਲ੍ਹੇ 'ਤੇ ਝੰਡਾ ਲਗਾਇਆ ਸੀ। ਫੋਰੈਂਸਿਕ ਵਿਗਿਆਨ ਪ੍ਰਯੋਗਸ਼ਾਲਾ ਦੇ ਦਲ ਸਬੂਤ ਇਕੱਠੇ ਕਰਨ ਲਈ ਗਾਜ਼ੀਪੁਰ, ਲਾਲ ਕਿਲ੍ਹਾ ਅਤੇ ਆਈ.ਟੀ.ਓ. ਵੀ ਗਏ ਸਨ। ਪੁਲਸ ਨੇ ਕਿਹਾ ਕਿ ਉਨ੍ਹਾਂ ਨੇ ਗੰਢ ਬੰਨ੍ਹੀ ਇਕ ਵੱਡੀ ਜਿਹੀ ਰੱਸੀ ਸਮੇਤ ਕਈ ਸਬੂਤ ਇਕੱਠੇ ਕੀਤੇ ਹਨ। ਉਨ੍ਹਾਂ ਕਿਹਾ ਕਿ ਰੱਸੀ ਦੀ ਵਰਤੋਂ ਲਾਲ ਕਿਲ੍ਹੇ 'ਤੇ ਚੜ੍ਹਨ ਲਈ ਕੀਤੀ ਗਈ ਸੀ। ਸ਼ਨੀਵਾਰ ਤੱਕ ਪੁਲਸ ਨੂੰ ਜਨਤਾ ਤੋਂ 1700 ਵੀਡੀਓ ਕਲਿੱਪ ਅਤੇ ਸੀ.ਸੀ.ਟੀ.ਵੀ. ਫੁਟੇਜ ਵੀ ਪ੍ਰਾਪਤ ਹੋਏ, ਜਿਨ੍ਹਾਂ ਤੋਂ ਹਿੰਸਾ ਨਾਲ ਸੰਬੰਧਤ ਜਾਂਚ 'ਚ ਮਦਦ ਮਿਲ ਸਕਦੀ ਹੈ।

ਇਹ ਵੀ ਪੜ੍ਹੋ : ਰਾਕੇਸ਼ ਟਿਕੈਤ ਦਾ ਐਲਾਨ, 'ਪਹਿਲਾਂ ਸਾਡੇ ਲੋਕਾਂ ਨੂੰ ਰਿਹਾਅ ਕਰੋ, ਫਿਰ ਹੋਵੇਗੀ ਗੱਲਬਾਤ'


author

DIsha

Content Editor

Related News