ਦਿੱਲੀ ਹਿੰਸਾ : ਟਰੈਕਟਰ ਪਰੇਡ ਦੌਰਾਨ ਹੋਏ ਬਖੇੜੇ ਮਗਰੋਂ 22 ਪ੍ਰਦਰਸ਼ਨਕਾਰੀਆਂ 'ਤੇ FIR ਦਰਜ

01/27/2021 12:15:10 PM

ਨੈਸ਼ਨਲ ਡੈਸਕ : ਦਿੱਲੀ ਪੁਲਸ ਨੇ ਰਾਸ਼ਟਰੀ ਰਾਜਧਾਨੀ ਵਿਚ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੇ ਸਬੰਧ ਵਿਚ ਹੁਣ ਤੱਕ 22 ਐਫ.ਆਈ.ਆਰ. ਦਰਜ ਕੀਤੀਆਂ ਹਨ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਿੰਸਾ ਵਿਚ 300 ਤੋਂ ਜ਼ਿਆਦਾ ਪੁਲਸ ਮੁਲਾਜ਼ਮ ਜ਼ਖ਼ਮੀ ਹੋਈ ਹੈ। ਅਧਿਕਾਰੀ ਨੇ ਦੱਸਿਆ ਕਿ ਮੰਗਲਵਾਰ ਨੂੰ ਹੋਈ ਹਿੰਸਾ ਵਿਚ ਸ਼ਾਮਲ ਕਿਸਾਨਾਂ ਦੀ ਪਛਾਣ ਕਰਣ ਲਈ ਕਈ ਸੀ.ਸੀ.ਟੀ.ਵੀ. ਫੁਟੇਜ ਅਤੇ ਵੀਡੀਓਜ਼ ਨੂੰ ਖੰਗਾਲਿਆ ਜਾ ਰਿਹਾ ਹੈ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਰਾਸ਼ਟਰੀ ਰਾਜਧਾਨੀ ਵਿਚ ਕਈ ਸਥਾਨਾਂ ’ਤੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਖ਼ਾਸ ਕਰਕੇ ਲਾਲ ਕਿਲ੍ਹੇ ਅਤੇ ਕਿਸਾਨਾਂ ਦੇ ਪ੍ਰਦਰਸ਼ਨ ਸਥਾਨਾਂ ’ਤੇ ਐਡੀਸ਼ਨਲ ਫੋਰਸ ਦੀ ਤਾਇਨਾਤੀ ਕੀਤੀ ਗਈ ਹੈ। ਦਿੱਲੀ ਪੁਲਸ ਦਾ ਕਹਿਣਾ ਹੈ ਕਿ ਜਿਵੇਂ-ਜਿਵੇਂ ਸ਼ਿਕਾਇਤਾਂ ਮਿਲਦੀਆਂ ਰਹਿਣਗੀਆਂ, ਅਸੀਂ ਐਫ.ਆਈ.ਆਰ. ਦਰਜ ਕਰਦੇ ਰਹਾਂਗੇ।

ਇਹ ਵੀ ਪੜ੍ਹੋ: ਕੋਰੋਨਾ ਨੂੰ ਲੈ ਕੇ WHO ਦੀ ਚਿਤਾਵਨੀ, 2021 ਤੱਕ ਵਾਇਰਸ ਤੋਂ ਮੁਕਤੀ ਦੀ ਨਹੀਂ ਕੋਈ ਉਮੀਦ

PunjabKesari

ਕਿਸਾਨਾਂ ਨੇ ਕੀਤਾ ਹੰਗਾਮਾ
ਗਣਤੰਤਰ ਦਿਵਸ ’ਤੇ ਆਯੋਜਿਤ ਕਿਸਾਨਾਂ ਦੀ ਟਰੈਕਟਰ ਪਰੇਡ ਦਾ ਟੀਚਾ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਅਤੇ ਫ਼ਸਲਾਂ ਲਈ ਘੱਟ ਤੋਂ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦੀ ਮੰਗ ਕਰਣਾ ਸੀ। ਦਿੱਲੀ ਪੁਲਸ ਨੇ ਰਾਜਪਥ ’ਤੇ ਸਮਾਰੋਹ ਸਮਾਪਤ ਹੋਣ ਦੇ ਬਾਅਦ ਤੈਅ ਰਸਤੇ ਤੋਂ ਟਰੈਕਟਰ ਪਰੇਡ ਕੱਢਣ ਦੀ ਇਜਾਜ਼ਤ ਵੀ ਦਿੱਤੀ ਸੀ ਪਰ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਸਮੇਂ ਤੋਂ ਪਹਿਲਾਂ ਵੱਖ-ਵੱਖ ਸਰਹੱਦਾਂ ’ਤੇ ਲੱਗੇ ਬੈਰੀਕੇਡਸ ਨੂੰ ਤੋੜਦੇ ਹੋਏ ਦਿੱਲੀ ਵਿਚ ਦਾਖ਼ਲ ਹੋ ਗਏ।

ਇਹ ਵੀ ਪੜ੍ਹੋ: ਤਕਰਾਰ ਦੌਰਾਨ ਸਿੱਖ ਨੌਜਵਾਨ ਨੇ ਕਿਸਾਨਾਂ ਦੇ ਰੋਹ ਤੋਂ ਬਚਾਇਆ ਪੁਲਸ ਮੁਲਾਜ਼ਮ, ਹਰ ਪਾਸੇ ਹੋ ਰਹੀ ਹੈ ਤਾਰੀਫ਼

PunjabKesari

ਟਰੈਕਟਰ ਪਰੇਡ ਦੌਰਾਨ ਭੰਨਤੋੜ
ਕਈ ਜਗ੍ਹਾ ਪੁਲਸ ਦੇ ਨਾਲ ਉਨ੍ਹਾਂ ਦੀ ਝੜਪ ਹੋਈ ਅਤੇ ਪੁਲਸ ਨੂੰ ਲਾਠੀ ਚਾਰਜ ਅਤੇ ਹੰਝੂ ਗੈਸ ਦੇ ਗੋਲਿਆਂ ਦਾ ਸਹਾਰਾ ਲੈਣਾ ਪਿਆ। ਕਿਸਾਨਾਂ ਦਾ ਇਕ ਸਮੂਹ ਲਾਲ ਕਿਲ੍ਹਾ ਵੀ ਪਹੁੰਚ ਗਿਆ ਅਤੇ ਉਥੇ ਕੇਸਰੀ ਝੰਡਾ ਲਹਿਰਾਇਆ ਗਿਆ। ਜਿਸ ਜਗ੍ਹਾ ’ਤੇ ਝੰਡਾ ਲਹਿਰਾਇਆ ਗਿਆ ਉਥੇ ਸਿਰਫ਼ ਰਾਸ਼ਟਰੀ ਝੰਡਾ ਤਿਰੰਗਾ ਲਹਿਰਾਇਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਟਰੈਕਟਰ ਪਰੇਡ ਦੌਰਾਨ ਹੰਗਾਮਾ, ਭੰਨਤੋੜ ਆਦਿ ਦਾ ਕੇਂਦਰ ਰਹੇ ਆਈ.ਟੀ.ਓ. ’ਤੇ ਟਰੈਕਟਰ ਪਲਟ ਜਾਣ ਨਾਲ ਇਕ ਪ੍ਰਦਰਸ਼ਨਕਾਰੀ ਦੀ ਮੌਤ ਹੋ ਗਈ। ਪੁਲਸ ਨੇ ਇਕ ਬਿਆਨ ਵਿਚ ਕਿਹਾ ਕਿ ਪ੍ਰਦਰਸ਼ਨ ਕਰ ਰਹੇ ਕਿਸਾਨਾ ਨੇ ਟਰੈਕਟਰ ਪਰੇਡ ਲਈ ਪਹਿਲਾਂ ਤੋਂ ਤੈਅ ਸ਼ਰਤਾਂ ਦਾ ਉਲੰਘਣ ਕੀਤਾ ਹੈ।

ਇਹ ਵੀ ਪੜ੍ਹੋ: ਤਕਰਾਰ ਦੌਰਾਨ ਸਿੱਖ ਨੌਜਵਾਨ ਨੇ ਕਿਸਾਨਾਂ ਦੇ ਰੋਹ ਤੋਂ ਬਚਾਇਆ ਪੁਲਸ ਮੁਲਾਜ਼ਮ, ਹਰ ਪਾਸੇ ਹੋ ਰਹੀ ਹੈ ਤਾਰੀਫ਼

PunjabKesari

ਪ੍ਰਦਰਸ਼ਨਕਾਰੀਆਂ ਨੇ ਜਨਤਕ ਸੰਪਤੀ ਨੂੰ ਪਹੁੰਚਾਇਆ ਨੁਕਸਾਨ
ਦਿੱਲੀ ਪੁਲਸ ਦੇ ਜਨ ਸੰਪਰਕ ਅਧਿਕਾਰੀ ਈ. ਸਿੰਘਲ ਨੇ ਕਿਹਾ ਕਿ ਕਿਸਾਨਾਂ ਨੇ ਤੈਅ ਸਮੇਂ ਤੋਂ ਪਹਿਲਾਂ ਟਰੈਕਟਰ ਪਰੇਡ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਹਿੰਸਾ ਅਤੇ ਭੰਨਤੋੜ ਵੀ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਵਾਅਦੇ ਮੁਤਾਬਕ ਸਾਰੀਆਂ ਸ਼ਰਤਾਂ ਮੰੰਨੀਆਂ ਅਤੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਪਰ ਪ੍ਰਦਰਸ਼ਨਕਾਰੀਆਂ ਨੇ ਜਨਤਕ ਸੰਪਤੀ ਨੂੰ ਜ਼ਿਆਦਾ ਨੁਕਸਾਨ ਪਹੁੰਚਾਇਆ।

ਇਹ ਵੀ ਪੜ੍ਹੋ: ਗਣਤੰਤਰ ਦਿਵਸ ਮੌਕੇ ਦਿੱਲੀ ਦੇ 38 ਪੁਲਸ ਮੁਲਾਜ਼ਮ ‘ਪੁਲਸ ਮੈਡਲ’ ਨਾਲ ਸਨਮਾਨਿਤ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News