ਆਗਰਾ: ਕੋਰੋਨਾਵਾਇਰਸ ਪੀਡ਼ਤ ਪਰਿਵਾਰ ਦੇ ਸੰਪਰਕ 'ਚ ਆਏ ਸਾਰੇ 25 ਲੋਕਾਂ ਦੀ ਰਿਪੋਰਟ ਨੈਗੇਟਿਵ

03/06/2020 11:19:54 AM

ਆਗਰਾ—ਉੱਤਰ ਪ੍ਰਦੇਸ਼ ਦੇ ਆਗਰਾ ਸ਼ਹਿਰ 'ਚ ਇਕ ਹੀ ਪਰਿਵਾਰ ਦੇ 6 ਮੈਂਬਰਾਂ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਪੁਸ਼ਟੀ ਹੋਣ ਤੋਂ ਬਾਅਦ ਖਾਸ ਸਾਵਧਾਨੀ ਵਰਤੀ ਜਾ ਰਹੀ ਹੈ। ਉੱਥੇ ਹੀ ਇਸ ਪਰਿਵਾਰ ਦੇ ਸੰਪਰਕ 'ਚ ਆਉਣ ਵਾਲੇ 25 ਹੋਰ ਲੋਕਾਂ ਦੇ ਨਮੂਨਿਆਂ ਦੀ ਜਾਂਚ ਰਿਪੋਰਟ ਆ ਗਈ ਹੈ। ਇਨ੍ਹਾਂ 'ਚੋਂ ਕੋਈ ਵੀ ਇਨਫੈਕਟਡ ਨਹੀਂ ਹੈ। 

ਚੀਫ ਮੈਡੀਕਲ ਸੁਪਰਡੈਂਟ ਸਤੀਸ਼ ਵਰਮਾ ਦੇ ਅਨੁਸਾਰ ਕੋਰੋਨਾ ਵਾਇਰਸ ਨਾਲ ਪੀੜਤ ਪਰਿਵਾਰ ਦੇ ਸੰਪਰਕ 'ਚ ਕੁੱਲ 25 ਲੋਕ ਆਏ ਸਨ। ਸਾਰਿਆਂ ਦੇ ਨਮੂਨਿਆਂ ਦੀ ਜਾਂਚ ਲਈ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ ਲਖਨਊ ਭੇਜੇ ਗਏ ਸੀ। ਸਾਰਿਆਂ ਦੀ ਜਾਂਚ ਰਿਪੋਰਟ ਨੈਗੇਟਿਵ ਆਈ ਹੈ। ਵੀਰਵਾਰ ਨੂੰ ਜ਼ਿਲਾ ਅਧਿਕਾਰੀ ਪੀ.ਐੱਨ. ਸਿੰਘ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ, ਇਸ ਦੌਰਾਨ ਤਿਆਰੀਆਂ ਅਤੇ ਬਚਾਅ ਦੇ ਉਪਾਆਂ 'ਤੇ ਚਰਚਾ ਕੀਤੀ।

ਦੱਸਣਯੋਗ ਹੈ ਕਿ ਦੇਸ਼ ਭਰ 'ਚ ਫੈਲੇ ਖਤਰਨਾਕ ਕੋਰੋਨਾ ਵਾਇਰਸ ਨੇ ਹਾਹਾਕਾਰ ਮਚਾ ਦਿੱਤੀ ਹੈ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਦੇਸ਼ 'ਚ ਕੋਰੋਨਾਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 31 ਤੋਂ ਪਾਰ ਹੋ ਚੁੱਕੀ ਹੈ ਹਾਲਾਂਕਿ ਇਨ੍ਹਾਂ 'ਚ 3 ਮਰੀਜ਼ਾਂ ਦਾ ਸਫਲ ਇਲਾਜ ਹੋ ਚੁੱਕਾ ਹੈ। ਇਸ ਤੋਂ ਇਲਾਵਾ ਚੀਨ 'ਚ ਜਾਨਲੇਵਾ ਕੋਰੋਨਾਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 3042 ਹੋ ਗਈ ਹੈ। ਉੱਥੇ ਹੀ ਇਨਫੈਕਸ਼ਨ ਦੇ 16 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਨਫੈਕਟਿਡ ਲੋਕਾਂ ਦੀ ਗਿਣਤੀ 80,552 ਹੋ ਗਈ ਹੈ। ਇਸ ਤੋਂ ਇਲਾਵਾ ਦੁਨੀਆ ਭਰ 'ਚ 3282 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਇਨਫੈਕਟਿਡ ਲੋਕਾਂ ਦੀ ਗਿਣਤੀ 97,735 ਹੈ।

ਇਹ ਵੀ ਪੜ੍ਹੋ: UP 'ਚ ਕੋਰੋਨਾ ਵਾਇਰਸ ਦੀ ਦਸਤਕ, ਆਗਰਾ 'ਚ ਇਕ ਹੀ ਪਰਿਵਾਰ ਦੇ 6 ਲੋਕਾਂ 'ਚ ਪੁਸ਼ਟੀ


Iqbalkaur

Content Editor

Related News