ਕੋਰੋਨਾ ਵਾਇਰਸ ਦੇ 112 ਮਰੀਜ਼ਾਂ ਨੂੰ ਲੈ ਕੇ ਰਾਹਤ ਭਰੀ ਖਬਰ, ਦਿੱਤੀ ਮਾਤ

Saturday, Apr 11, 2020 - 09:21 PM (IST)

ਕੋਰੋਨਾ ਵਾਇਰਸ ਦੇ 112 ਮਰੀਜ਼ਾਂ ਨੂੰ ਲੈ ਕੇ ਰਾਹਤ ਭਰੀ ਖਬਰ, ਦਿੱਤੀ ਮਾਤ

ਜੈਪੁਰ — ਦੇਸ਼ 'ਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ 'ਚ ਹਰ ਰੋਜ਼ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਹੁਣ ਤਕ ਦੇਸ਼ 'ਚ 7400 ਤੋਂ ਜ਼ਿਆਦਾ ਲੋਕ ਕੋਰੋਨਾ ਦੀ ਚਪੇਟ 'ਚ ਆ ਚੁੱਕੇ ਹਨ। ਉਥੇ ਹੀ 239 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਇਸੇ ਦੌਰਾਨ ਸ਼ਨੀਵਾਰ ਨੂੰ ਰਾਜਸਥਾਨ ਤੋਂ ਕੋਰੋਨਾ ਨਾਲ ਜੁੜੀ ਇਕ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਰਾਜਸਥਾਨ 'ਚ 112 ਮਰੀਜ਼ ਅੱਜ ਪਾਜ਼ੀਟਿਵ ਤੋਂ ਨੈਗੇਟਿਵ ਪਾਏ ਗਏ ਹਨ, ਜਿਨ੍ਹਾਂ 'ਚੋਂ 58 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।


author

Inder Prajapati

Content Editor

Related News