ਗੁਲਮਰਗ ਦੇ ਸ਼ਿਵ ਮੰਦਰ ਦੀ ਹੋਈ ਮੁਰੰਮਤ, ਫੌਜ ਅਤੇ ਸਥਾਨਕ ਲੋਕਾਂ ਨੇ ਮਿਲ ਕੇ ਦਿੱਤਾ ਨਵਾਂ ਰੰਗ-ਰੂਪ
Tuesday, Jun 01, 2021 - 08:21 PM (IST)
ਸ਼੍ਰੀਨਗਰ - ਗੁਲਮਰਗ ਵਿੱਚ ਭਾਰਤੀ ਫੌਜ ਦੀ ਬਟਾਲੀਅਨ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਇੱਕ ਪੁਰਾਣੇ ਸ਼ਿਵ ਮੰਦਰ ਦਾ ਕਾਇਆ-ਕਲਪ ਕਰ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਇਸ ਮੰਦਰ ਨੂੰ 1974 ਦੀ ਪ੍ਰਸਿੱਧ ਹਿੰਦੀ ਫਿਲਮ 'ਆਪ ਕੀ ਕਸਮ' ਵਿੱਚ ਵਿਖਾਇਆ ਗਿਆ ਸੀ। ਇੱਥੇ ਜੈ ਜੈ ਸ਼ਿਵ ਸ਼ੰਕਰ ਦਾ ਗਾਣਾ ਨੂੰ ਫਿਲਮਾਇਆ ਗਿਆ ਸੀ। ਇਸ ਸ਼ਿਵ ਮੰਦਰ ਦੀ ਉਸਾਰੀ 1915 ਵਿੱਚ ਜੰਮੂ-ਕਸ਼ਮੀਰ ਦੇ ਤਤਕਾਲੀਨ ਮਹਾਰਾਜਾ ਹਰੀ ਸਿੰਘ ਦੀ ਪਤਨੀ ਮਹਾਰਾਣੀ ਮੋਹਿਨੀ ਬਾਈ ਸਿਸੋਦੀਆ ਨੇ ਕਰਵਾਇਆ ਸੀ।
ਸ਼ਿਵ ਮੰਦਰ ਦੇ ਵਿਆਪਕ ਨਵੀਨੀਕਰਣ ਦੀ ਲੋੜ ਸੀ ਕਿਉਂਕਿ ਲੰਬੇ ਸਮੇਂ ਤੋਂ ਇੱਥੇ ਕੋਈ ਸੁਧਾਰ ਕੰਮ ਨਹੀਂ ਹੋਇਆ ਸੀ। ਸੁੰਦਰ ਸ਼ਹਿਰ ਗੁਲਮਰਗ ਆਉਣ ਵਾਲੇ ਸਥਾਨਕ ਲੋਕਾਂ ਅਤੇ ਸੈਲਾਨੀਆਂ ਦੀ ਇੱਕ ਵੱਡੀ ਗਿਣਤੀ ਨੇ ਮੰਦਰ ਨੂੰ ਉਸ ਦੀ ਅਸਲ ਸਥਿਤੀ ਵਿੱਚ ਬਹਾਲ ਦੇਖਣ ਦੀ ਇੱਛਾ ਜ਼ਾਹਿਰ ਕੀਤੀ ਸੀ। ਭਾਰਤੀ ਫੌਜ ਨੇ ਹਮੇਸ਼ਾ ਸਥਾਨਕ ਲੋਕਾਂ ਦੇ ਨਾਲ ਨੇੜਲੇ ਸੰਬੰਧ ਬਣਾਏ ਰੱਖਿਆ ਹੈ ਅਤੇ ਇਸ ਨੂੰ ਕਸ਼ਮੀਰ ਦੀ ਬਹੁਲ ਵਿਰਾਸਤ ਵਿੱਚ ਯੋਗਦਾਨ ਕਰਣ ਦੇ ਮੌਕੇ ਦੇ ਰੂਪ ਵਿੱਚ ਲਿਆ ਹੈ।
ਮੁਰੰਮਤ ਕੀਤੇ ਗਏ ਸ਼ਿਵ ਮੰਦਰ ਨੂੰ ਮੁੜ ਸੁਰਜੀਤ ਕੀਤਾ ਗਿਆ ਅਤੇ ਅੱਜ ਜਨਤਾ ਲਈ ਫਿਰ ਖੋਲ੍ਹ ਦਿੱਤਾ ਗਿਆ। ਇਸ ਮੌਕੇ ਬੋਲਦੇ ਹੋਏ, ਸ਼ਿਵ ਮੰਦਰ ਦੇ ਸੇਵਾਦਾਰ ਗੁਲਾਮ ਮੁਹੰਮਦ ਸ਼ੇਖ ਨੇ ਕਿਹਾ ਕਿ ਸ਼ਿਵ ਮੰਦਰ ਕਸ਼ਮੀਰ ਦੀ ਬਹੁਲਵਾਦੀ ਸੰਸਕ੍ਰਿਤੀ ਅਤੇ ਇਸ ਦੀ ਗੌਰਵਸ਼ਾਲੀ ਵਿਰਾਸਤ ਦਾ ਪ੍ਰਮਾਣ ਹੈ। ਉਨ੍ਹਾਂ ਨੇ ਗੁਲਮਰਗ ਸਮੁਦਾਏ ਨੂੰ ਬਿਨਾਂ ਕਿਸੇ ਧਾਰਮਿਕ ਪੱਖਪਾਤ ਦੇ ਅਤੇ ਕਸ਼ਮੀਰੀਅਤ ਦੇ ਅਸਲੀ ਸਾਰ ਵਿੱਚ ਸਮੁਦਾਇਕ ਸੇਵਾ ਜਾਰੀ ਰੱਖਣ ਦਾ ਐਲਾਨ ਕੀਤਾ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।