ਵਿਦੇਸ਼ ਮੰਤਰਾਲੇ ਦਾ ਐਲਾਨ, ਪ੍ਰਵਾਸੀ ਭਾਰਤੀ ਕੇਂਦਰ ਦਾ ਨਾਂ ਹੋਵੇਗਾ ''ਸੁਸ਼ਮਾ ਸਵਰਾਜ ਭਵਨ''

Thursday, Feb 13, 2020 - 05:01 PM (IST)

ਵਿਦੇਸ਼ ਮੰਤਰਾਲੇ ਦਾ ਐਲਾਨ, ਪ੍ਰਵਾਸੀ ਭਾਰਤੀ ਕੇਂਦਰ ਦਾ ਨਾਂ ਹੋਵੇਗਾ ''ਸੁਸ਼ਮਾ ਸਵਰਾਜ ਭਵਨ''

ਨਵੀਂ ਦਿੱਲੀ— 14 ਫਰਵਰੀ ਯਾਨੀ ਕਿ ਕੱਲ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਜਨਮ ਦਿਨ ਹੈ। ਇਸ ਮੌਕੇ 'ਤੇ ਦਿੱਲੀ ਸਥਿਤ ਪ੍ਰਵਾਸੀ ਭਾਰਤੀ ਕੇਂਦਰ ਨੂੰ 'ਸੁਸ਼ਮਾ ਸਵਰਾਜ ਭਵਨ' ਦੇ ਨਾਂ 'ਤੇ ਰੱਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਰਾਜਧਾਨੀ 'ਚ ਮੌਜੂਦ ਵਿਦੇਸ਼ ਸੇਵਾ ਸੰਸਥਾ ਦਾ ਨਾਂ ਹੁਣ ਸੁਸ਼ਮਾ ਸਵਰਾਜ ਇੰਸਟੀਚਿਊਟ ਆਫ ਫਾਰੇਨ ਸਰਵਿਸ ਹੋਵੇਗਾ। ਦਰਅਸਲ ਕੇਂਦਰ ਸਰਕਾਰ ਨੇ ਵਿਦੇਸ਼ ਮੰਤਰੀ ਰਹਿੰਦੇ ਹੋਏ ਉਨ੍ਹਾਂ ਦੇ ਯੋਗਦਾਨ ਨੂੰ ਦੇਖਦਿਆਂ ਇਹ ਫੈਸਲਾ ਲਿਆ ਹੈ। 

PunjabKesari


ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਬੇਮਿਸਾਲ ਯੋਗਦਾਨ ਲਈ ਪ੍ਰਵਾਸੀ ਭਾਰਤੀ ਕੇਂਦਰ, ਦਿੱਲੀ ਦਾ ਨਾਂ ਸੁਸ਼ਮਾ ਸਵਰਾਜ ਭਵਨ ਅਤੇ ਵਿਦੇਸ਼ ਸੇਵਾ ਸੰਸਥਾ, ਦਿੱਲੀ ਦਾ ਨਾਂ ਸੁਸ਼ਮਾ ਸਵਰਾਜ ਇੰਸਟੀਚਿਊਟ ਆਫ ਫਾਰੇਨ ਸਰਵਿਸ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਮੰਤਰਾਲੇ ਨੇ ਕਿਹਾ ਕਿ ਸਾਬਕਾ ਵਿਦੇਸ਼ ਮੰਤਰੀ ਦੇ ਦਹਾਕਿਆਂ ਤਕ ਪਬਲਿਕ ਸਰਵਿਸ ਅਤੇ ਉਨ੍ਹਾਂ ਦੀ ਵਿਰਾਸਤ ਨੂੰ ਸਨਮਾਨ ਦਿੰਦੇ ਹੋਏ 14 ਫਰਵਰੀ ਨੂੰ ਉਨ੍ਹਾਂ ਦੀ ਪਹਿਲੀ ਜਯੰਤੀ ਦੇ ਮੌਕੇ 'ਤੇ ਇਹ ਐਲਾਨ ਕੀਤਾ ਜਾ ਰਿਹਾ ਹੈ। 

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਹਿਲੇ ਕਾਰਜਕਾਲ ਵਿਚ ਸੁਸ਼ਮਾ ਨੂੰ ਵਿਦੇਸ਼ ਮੰਤਰੀ ਵਰਗਾ ਮਹੱਤਵਪੂਰਨ ਅਹੁਦਾ ਦਿੱਤਾ ਗਿਆ ਸੀ। ਵਿਦੇਸ਼ ਮੰਤਰੀ ਰਹਿੰਦੇ ਹੋਏ ਸੁਸ਼ਮਾ ਨੇ ਵਿਦੇਸ਼ਾਂ 'ਚ ਰਹਿ ਰਹੇ ਭਾਰਤੀਆਂ ਦੀ ਮਦਦ ਲਈ ਬਹੁਤ ਕੁਝ ਕੀਤਾ ਅਤੇ ਉਨ੍ਹਾਂ ਦੇ ਕੰਮ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ। ਉਹ ਜਨਤਾ ਨਾਲ ਟਵਿੱਟਰ ਜ਼ਰੀਏ ਜੁੜੇ ਰਹਿੰਦੇ ਸਨ ਅਤੇ ਇਸ ਦੇ ਜ਼ਰੀਏ ਉਨ੍ਹਾਂ ਦੀ ਸਮੱਸਿਆ ਦਾ ਹੱਲ ਕਰਦੇ ਸਨ। 6 ਅਗਸਤ 2019 ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ।


author

Tanu

Content Editor

Related News