ਪੈਗੰਬਰ ਵਿਰੁੱਧ ਟਿੱਪਣੀ, ਰਾਮਗਿਰੀ ਮਹਾਰਾਜ ''ਤੇ ਮੁਕੱਦਮਾ ਦਰਜ

Saturday, Aug 17, 2024 - 02:37 PM (IST)

ਠਾਣੇ - ਮਹਾਰਾਸ਼ਟਰ ਦੇ ਥਾਣੇ ਜ਼ਿਲੇ ’ਚ ਪੁਲਸ ਨੇ ਪੈਗੰਬਰ ਮੁਹੰਮਦ ਅਤੇ ਇਸਲਾਮ ਦੇ ਵਿਰੁੱਧ ਕਥਿਤ ਇਤਰਾਜ਼ਯੋਗ ਟਿੱਪਣੀ ਕਰਨ 'ਤੇ ਹਿੰਦੀ ਧਰਮ ਨਾਲ ਜੁੜੇ ਆਗੂ ਰਾਮਗਿਰੀ ਮਹਾਰਾਜ ਦੇ ਵਿਰੁੱਧ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਦੱਸਿਆ ਕਿ ਹਾਲ ਹੀ ’ਚ ਨਾਸਿਕ ਜ਼ਿਲੇ ਦੇ ਸਿੰਨਰ ਤਾਲੁਕਾ ਦੇ ਸ਼ਾਹ ਪੰਚਾਲੇ ਪਿੰਡ ’ਚ ਇਕ ਧਾਰਮਿਕ ਸਮਾਗਮ ਦੌਰਾਨ ਰਾਮਗਿਰੀ ਮਹਾਰਾਜ ਨੇ ਕਥਿਤ ਇਤਰਾਜ਼ਯੋਗ ਟਿੱਪਣੀ ਕੀਤੀ ਸੀ ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਮੁੰਬਈ ਪੁਲਸ ਨੇ ਰਾਮਗਿਰੀ ਮਹਾਰਾਜ ਦੇ ਵਿਰੁੱਧ ਭਾਰਤੀ ਦੰਡਾਵਲੀ (ਬੀ.ਐੱਨ.ਐਸ.) ਦੀ ਧਾਰਾ 302 (ਧਾਰਮਿਕ ਭਾਵਨਾਵਾਂ ਨੂੰ ਠੇਸ  ਪਹੁੰਚਾਉਣ ਦੇ ਮਕਸਦ ਨਾਲ ਗੱਲ ਕਰਨਾ) ਅਤੇ ਹੋਰ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।

ਇਸ ਕਾਰਨ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ, ਧਰਮ ਦੇ ਆਧਾਰ 'ਤੇ ਸਮੂਹਾਂ ਵਿਚਕਾਰ ਦੁਸ਼ਮਣੀ ਨੂੰ ਵਧਾਵਣਾ, ਸ਼ਾਂਤੀ ਨੂੰ ਖਤਰੇ ’ਚ ਪਾਉਣ ਦੇ ਮਕਸਦ ਨਾਲ ਇਰਾਦੇ ਨਾਲ ਬੇਅਦਬੀ ਕਰਨਾ ਅਤੇ ਆਪਰਾਧਿਕ ਧਮਕੀ ਦੇਣ ਨਾਲ ਸਬੰਧਤ ਧਾਰਾਵਾਂ ਸ਼ਾਮਲ ਹਨ। ਰਾਮਗਿਰੀ ਮਹਾਰਾਜ ਦੇ ਵਿਰੁੱਧ ਸੂਬੇ ਦੇ  ਨਾਸਿਕ ਅਤੇ ਛਤਰਪਤੀ ਸੰਭਾਜੀਨਗਰ ਜ਼ਿਲਿਆਂ ’ਚ ਵੀ ਮੁਕੱਦਮੇ ਦਰਜ ਹਨ। ਰਾਮਗਿਰੀ ਮਹਾਰਾਜ ਨੇ ਕਿਹਾ ਹੈ ਕਿ ਉਨ੍ਹਾਂ ਨੇ ਬੰਗਲਾਦੇਸ਼ ’ਚ ਹਿੰਦੂਆਂ 'ਤੇ ਹੋ ਰਹੇ ਜ਼ੁਲਮਾਂ ਦੇ ਵਿਰੋਧ ’ਚ ਇਹ ਬਿਆਨ ਦਿੱਤਾ ਸੀ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਕਿਹਾ ਸੀ, ‘‘ਮੇਰਾ ਇੱਕਲੌਤਾ ਮਕਸਦ ਹਿੰਦੂਆਂ ਨੂੰ ਇਕਜੁੱਟ ਕਰਨਾ ਸੀ। ਹੁਣ ਜੋ ਕੁਝ ਵੀ ਹੋਵੇਗਾ, ਮੈਂ ਉਸਦਾ ਸਾਹਮਣਾ ਕਰਾਂਗਾ। ਜੇ ਮਾਮਲਾ ਦਰਜ ਹੋਇਆ ਹੈ ਤਾਂ ਮੈਂ ਨੋਟਿਸ ਆਉਣ 'ਤੇ ਇਸ ਨੂੰ ਦੇਖਾਂਗਾ।’’


Sunaina

Content Editor

Related News