‘ਡੇਟਿੰਗ ਐਪ’ ’ਤੇ ਫਰਜ਼ੀ ਪ੍ਰੋਫਾਈਲ ਬਣਾ ਕੇ 500 ਔਰਤਾਂ ਤੋਂ ਠੱਗੇ 2 ਕਰੋੜ ਰੁਪਏ

Thursday, Apr 16, 2026 - 11:57 PM (IST)

‘ਡੇਟਿੰਗ ਐਪ’ ’ਤੇ ਫਰਜ਼ੀ ਪ੍ਰੋਫਾਈਲ ਬਣਾ ਕੇ 500 ਔਰਤਾਂ ਤੋਂ ਠੱਗੇ 2 ਕਰੋੜ ਰੁਪਏ

ਨਵੀਂ ਦਿੱਲੀ (ਅਨਸ) : ਦਿੱਲੀ ਪੁਲਸ ਨੇ ਸੋਸ਼ਲ ਮੀਡੀਆ ’ਤੇ ਫਰਜ਼ੀ ਪ੍ਰੋਫਾਈਲ ਜ਼ਰੀਏ ਡਾਕਟਰ, ਫਿਲਮ ਨਿਰਮਾਤਾ, ਵਕੀਲ, ਕਾਰੋਬਾਰੀ ਅਤੇ ਮਾਡਲ ਬਣ ਕੇ ਦੇਸ਼ ਭਰ ਦੀਆਂ 500 ਤੋਂ ਵੱਧ ਔਰਤਾਂ ਨਾਲ 2 ਕਰੋੜ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ 35 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। 

ਦੱਖਣੀ ਪੱਛਮੀ ਦਿੱਲੀ ਦੇ ਡੀ. ਸੀ. ਪੀ. ਅਮਿਤ ਗੋਇਲ ਨੇ ਇਕ ਬਿਆਨ ’ਚ ਦੱਸਿਆ ਕਿ ਜ਼ਿਲੇ ਦੀ ਸਾਈਬਰ ਪੁਲਸ ਦੀ ਟੀਮ ਨੇ ਮੁਲਜ਼ਮ ਆਨੰਦ ਕੁਮਾਰ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ’ਤੇ ਡੇਟਿੰਗ ਐਪ ਜ਼ਰੀਏ ਔਰਤਾਂ ਨੂੰ ਨਿਸ਼ਾਨਾ ਬਣਾ ਕੇ ‘ਰੋਮਾਂਸ ਸਕੈਮ’ ਅਤੇ ਆਨਲਾਈਨ ਬਲੈਕਮੇਲ ਦਾ ਸੰਗਠਿਤ ਨੈੱਟਵਰਕ ਚਲਾਉਣ ਦੇ ਦੋਸ਼ ਹਨ।

ਜਾਂਚਕਰਤਾਵਾਂ ਅਨੁਸਾਰ ਮੁਲਜ਼ਮ ਔਰਤਾਂ ਨਾਲ ਦੋਸਤ ਵਜੋਂ ਗੱਲਬਾਤ ਸ਼ੁਰੂ ਕਰਦਾ ਸੀ ਅਤੇ ਹੌਲੀ-ਹੌਲੀ ਕਈ ਦਿਨਾਂ ਜਾਂ ਹਫਤਿਆਂ ’ਚ ਉਨ੍ਹਾਂ ਨਾਲ ਭਾਵਨਾਤਮਕ ਸਬੰਧ ਬਣਾਉਂਦਾ ਸੀ ਅਤੇ ਭਰੋਸਾ ਕਾਇਮ ਹੋਣ ਤੋਂ ਬਾਅਦ ਉਹ ਉਨ੍ਹਾਂ ਨਾਲ ਨਿੱਜੀ ‘ਮੈਸੇਜਿੰਗ ਮੰਚਾਂ’ ’ਤੇ ਗੱਲਬਾਤ ਕਰਦਾ ਸੀ । ਇਨ੍ਹਾਂ ਮੰਚਾਂ ਦੀ ਵਰਤੋਂ ਕਈ ਮੋਬਾਈਲ ਨੰਬਰਾਂ ਜ਼ਰੀਏ ਕੀਤੀ ਜਾਂਦੀ ਸੀ ਤਾਂ ਜੋ ਫੜੇ ਜਾਣ ਤੋਂ ਬਚਿਆ ਜਾ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News