ਕੋਰੋਨਾ ਵੈਕਸੀਨ ਲਈ ਰਜਿਸਟ੍ਰੇਸ਼ਨ ਕਰਵਾਉਣਾ ਹੋਵੇਗਾ ਜ਼ਰੂਰੀ, ਇਹ ਹੈ ਤਰੀਕਾ
Friday, Dec 18, 2020 - 07:33 PM (IST)
ਨਵੀਂ ਦਿੱਲੀ - ਦੇਸ਼ ਵਿੱਚ ਕੋਰੋਨਾ ਟੀਕਾਕਰਣ ਨੂੰ ਲੈ ਕੇ ਕੇਂਦਰੀ ਸਿਹਤ ਮੰਤਰਾਲਾ ਨੇ ਕਈ ਅਹਿਮ ਜਾਣਕਾਰੀਆਂ ਦਿੱਤੀਆਂ ਹਨ। ਸਿਹਤ ਮੰਤਰਾਲਾ ਮੁਤਾਬਕ, ਕੋਰੋਨਾ ਵੈਕਸੀਨ ਲੈਣਾ ਜਾਂ ਨਾ ਲੈਣਾ ਆਪਣੀ ਇੱਛਾ 'ਤੇ ਨਿਰਭਰ ਹੋਵੇਗਾ। ਇਸ ਦੇ ਲਈ ਕਿਸੇ ਤਰ੍ਹਾਂ ਦੀ ਜ਼ਬਰਦਸਤੀ ਨਹੀਂ ਹੈ। ਹਾਲਾਂਕਿ ਜਿਹੜੇ ਲੋਕ ਟੀਕਾ ਲਵਾਉਣਾ ਚਾਹੁੰਦੇ ਹਨ ਉਨ੍ਹਾਂ ਨੂੰ ਪਹਿਲਾਂ ਰਜਿਸਟ੍ਰੇਸ਼ਨ ਕਰਵਾਉਣਾ ਜ਼ਰੂਰੀ ਹੋਵੇਗਾ। ਰਜਿਸਟ੍ਰੇਸ਼ਨ ਦੀ ਜਿਹੜੀ ਪ੍ਰਕਿਰਿਆ ਮੰਤਰਾਲਾ ਵਲੋਂ ਦੱਸੀ ਗਈ ਹੈ, ਉਸ ਦੇ ਮੁਤਾਬਕ ਰਜਿਸਟ੍ਰੇਸ਼ਨ ਆਨਲਾਈਨ ਹੋਵੇਗਾ। ਜਿਸ ਤੋਂ ਬਾਅਦ ਫੋਨ 'ਤੇ ਟੀਕਾਕਰਣ ਦੇ ਸਮੇਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ।
ਕੇਂਦਰੀ ਸਿਹਤ ਮੰਤਰਾਲਾ ਨੇ ਕਿਹਾ ਕਿ ਕੋਰੋਨਾ ਵਾਇਰਸ ਦਾ ਟੀਕਾ ਲਵਾਉਣ ਲਈ ਰਜਿਸਟ੍ਰੇਸ਼ਨ ਆਨਲਾਈਨ ਲਾਜ਼ਮੀ ਹੋਵੇਗਾ। ਇਸ ਦੌਰਾਨ ਇੱਕ ਮੋਬਾਇਲ ਨੰਬਰ ਵੀ ਮੰਗਿਆ ਜਾਵੇਗਾ। ਇਸ ਮੋਬਇਲ ਨੰਬਰ 'ਤੇ ਟੀਕਾਕਰਣ ਲਈ ਤਾਰੀਖ ਦੀ ਜਾਣਕਾਰੀ ਦਿੱਤੀ ਜਾਵੇਗੀ। ਵੈਕਸੀਨ ਲੈਣ ਲਈ ਪਛਾਣ ਪੱਤਰ ਦੀ ਵੀ ਜ਼ਰੂਰਤ ਹੋਵੇਗੀ। ਇਸ ਵਿੱਚ ਡਰਾਇਵਿੰਗ ਲਾਇਸੰਸ, ਵੋਟਰ ਆਈ.ਡੀ. ਕਾਰਡ, ਆਧਾਰ ਕਾਰਡ, ਬੈਂਕ ਪਾਸਬੁਕ, ਸੂਬਾ ਜਾਂ ਕੇਂਦਰ ਵਲੋਂ ਜਾਰੀ ਕੋਈ ਪਛਾਣ ਪੱਤਰ ਵੈਧ ਹੋਵੇਗਾ।
ਸਿਹਤ ਮੰਤਰਾਲਾ ਨੇ ਕਿਹਾ ਹੈ ਕਿ ਕੋਰੋਨਾ ਦੀ ਕਈ ਵੈਕਸੀਨ ਦੇ ਟ੍ਰਾਇਲ ਆਖਰੀ ਫੇਜ ਵਿੱਚ ਹਨ। ਜਿਵੇਂ ਹੀ ਟੀਕਾ ਆਵੇਗਾ ਤਾਂ ਸਰਕਾਰ ਟੀਕਾਕਰਣ ਸ਼ੁਰੂ ਕਰੇਗੀ। ਮੰਤਰਾਲਾ ਨੇ ਕੋਰੋਨਾ ਵੈਕਸੀਨ ਨੂੰ ਲੈ ਕੇ ਕੀਤੇ ਕਈ ਸਵਾਲਾਂ 'ਤੇ ਇਹ ਜਵਾਬ ਦਿੱਤੇ ਹਨ। ਮੰਤਰਾਲਾ ਨੇ ਕਿਹਾ ਹੈ ਕਿ ਭਾਰਤ ਵਿੱਚ ਉਪਲੱਬਧ ਟੀਕਾ ਵੀ ਦੂਜੇ ਦੇਸ਼ਾਂ ਵਿੱਚ ਵਿਕਸਿਤ ਟੀਕੇ ਜਿਨ੍ਹਾਂ ਹੀ ਅਸਰਦਾਰ ਹੋਵੇਗਾ। ਨਾਲ ਹੀ ਮੰਤਰਾਲਾ ਨੇ ਕਿਹਾ ਕਿ ਪਿਛਲੇ ਦਿਨੀਂ ਕੋਵਿਡ-19 ਤੋਂ ਸਥਾਪਤ ਹੋ ਚੁੱਕੇ ਲੋਕਾਂ ਨੂੰ ਵੀ ਕੋਰੋਨਾ ਵਾਇਰਸ ਦੇ ਟੀਕੇ ਦੀ ਪੂਰੀ ਖੁਰਾਕ ਲੈਣ ਦੀ ਸਲਾਹ ਦਿੱਤੀ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।