ਤਸਕਰਾਂ ਦੇ ਕਬਜ਼ੇ 'ਚੋਂ ਮਿਲਿਆ ਢਾਈ ਕਰੋੜ ਦਾ ਇਹ ਅਨੋਖਾ ਦੋ ਮੂੰਹਾਂ ਵਾਲਾ ਸੱਪ!

06/25/2021 2:47:57 AM

ਬਲਰਾਮਪੁਰ - ਯੂ.ਪੀ. ਦੇ ਬਲਰਾਮਪੁਰ ਵਿੱਚ ਪੁਲਸ ਨੇ ਜੰਗਲੀ ਜੀਵਾਂ ਦੀ ਤਸਕਰੀ ਕਰਣ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਕੋਲੋਂ ਅਨੋਖੀ ਪ੍ਰਜਾਤੀ ਦਾ ਇੱਕ ਰੈੱਡ ਸੈਂਡਬੋਆ ਸੱਪ ਬਰਾਮਦ ਕੀਤਾ ਗਿਆ ਹੈ। ਇਸ ਅਨੋਖੀ ਪ੍ਰਜਾਤੀ ਦੇ ਸੱਪ ਦੀ ਅੰਤਰਰਾਸ਼ਟਰੀ ਕੀਮਤ ਢਾਈ ਕਰੋੜ ਰੁਪਏ ਦੱਸੀ ਜਾ ਰਹੀ ਹੈ। ਗ੍ਰਿਫਤਾਰ ਦੋਸ਼ੀਆਂ ਖ਼ਿਲਾਫ਼ ਜੰਗਲੀ ਜੀਵ ਸੁਰੱਖਿਆ ਐਕਟ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਵਾਇਰਸ ਦੇ ਸਰੋਤ ਦੇ ਖੁਲਾਸੇ ਤੋਂ ਪਹਿਲਾਂ ਹੀ ਡ੍ਰੈਗਨ ਨੇ ਹਟਾਇਆ ਮਰੀਜ਼ਾਂ ਦਾ ਡਾਟਾ- ਰਿਪੋਰਟ

ਪੁਲਸ ਦੀ ਪੁੱਛਗਿੱਛ ਵਿੱਚ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਨੇ ਦੱਸਿਆ ਕਿ ਉਹ ਜੰਗਲ ਤੋਂ ਸੱਪਾਂ ਨੂੰ ਫੜਦੇ ਹਨ,   ਜਿਨ੍ਹਾਂ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਕਰੋੜਾਂ ਵਿੱਚ ਹੁੰਦੀ ਹੈ। ਤਸਕਰਾਂ ਮੁਤਾਬਕ ਗਾਹਕਾਂ ਨੂੰ ਤਲਾਸ਼ ਕਰ ਇਹ ਸੱਪਾਂ ਨੂੰ ਵੇਚ ਦਿੰਦੇ ਹਨ ਅਤੇ ਪੈਸਿਆਂ ਨੂੰ ਆਪਸ ਵਿੱਚ ਵੰਡ ਲੈਂਦੇ ਹਨ। ਗ੍ਰਿਫਤਾਰ ਦੋਸ਼ੀ ਸਦਨ ਕੁਮਾਰ, ਗੋਵਿੰਦ ਨਾਥ ਰਸੋਈਆ, ਬਾਬਰ ਖਾਂ, ਵਿਸ਼ਾਲ ਗੁਪਤਾ ਪ੍ਰਦੇਸ਼ ਦੇ ਵੱਖ-ਵੱਖ ਜ਼ਿਲ੍ਹੇ ਸ਼ਰਾਵਸਤੀ, ਬਸਤੀ, ਸਿੱਧਾਰਥਨਗਰ ਦੇ ਰਹਿਣ ਵਾਲੇ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News