ਲਾਲ ਕਿਲ੍ਹਾ ਹਿੰਸਾ ਮਾਮਲੇ ’ਚ ਨਾਮ ਆਉਣ ’ਤੇ ਇੰਦਰਜੀਤ ਨਿੱਕੂ ਨੇ ਦਿੱਤਾ ਸਪੱਸ਼ਟੀਕਰਨ (ਵੀਡੀਓ)

02/19/2021 3:17:27 PM

ਨਵੀਂ ਦਿੱਲੀ : ਲਾਲ ਕਿਲ੍ਹੇ ’ਤੇ ਹੋਈ ਹਿੰਸਾ ਦੇ ਮਾਮਲੇ ਵਿਚ ਇੰਦਰਜੀਤ ਨਿੱਕੂ ਨੇ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਉਥੇ ਹਾਜ਼ਰ ਨਹੀਂ ਸਨ। ਉਨ੍ਹਾਂ ਕਿਹਾ ਕਿ ਉਹ ਇਸ ਅੰਦੋਲਨ ਵਿਚ ਸ਼ਾਮਲ ਹੋਣ ਲਈ 11:00 ਤੋਂ 11:30 ਵਿਚਾਲੇ ਦਿੱਲੀ ਦੀ ਸਿੰਘੂ ਸਰਹੱਦ ’ਤੇ ਪੁੱਜੇ ਸਨ ਅਤੇ ਉਸ ਤੋਂ ਬਾਅਦ ਟਰੈਕਟਰ ’ਤੇ ਬੈਠ ਕੇ ਉਹ ਦੋ-ਢਾਈ ਘੰਟੇ ਬਾਅਦ ਕਰਨਾਲ ਬਾਈਪਾਸ ਪੁੱਜੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਅੱਗੇ ਜਾ ਕੇ ਕਿਸਾਨਾਂ ਦੇ ਸਵਾਗਤ ਲਈ ਖੜ੍ਹੇ ਲੋਕਾਂ ਨਾਲ ਤਸਵੀਰਾਂ ਖਿਚਵਾਈਆਂ ਅਤੇ ਲਾਈਵ ਇੰਟਰਵਿਊ ਵੀ ਕੀਤਾ। ਇਸ ਦੌਰਾਨ ਉਨ੍ਹਾਂ ਦੇ ਕਿਸੇ ਦੋਸਤ ਨੂੰ ਫੋਨ ਆਇਆ ਕਿ ਲਾਲ ਕਿਲ੍ਹੇ ’ਤੇ ਝੰਡਾ ਲਹਿਰਾਇਆ ਗਿਆ ਅਤੇ ਉਥੇ ਕਾਫ਼ੀ ਭੰਨਤੋੜ ਵੀ ਹੋਈ ਹੈ। ਇਹ ਸਭ ਸੁਣਨ ਤੋਂ ਬਾਅਦ ਉਹ ਕਰਨਾਲ ਬਾਈਪਾਸ ਦੇ ਏਰੀਆ ਵਿਚ ਇਕ ਪੁਲ ਆਉਂਦਾ ਹੈ ਉਥੋਂ ਉਹ ਯੂ-ਟਰਨ ਲੈ ਕੇ ਵਾਪਸ ਆ ਗਏ। ਇਸ ਤੋਂ ਬਾਅਦ ਉਹ ਵਾਪਸ ਕਿਸਾਨ ਜਥੇਬੰਦੀਆਂ ਕੋਲ ਸਿੰਘੂ ਸਰਹੱਦ ’ਤੇ ਗਏ ਅਤੇ ਉਥੇ 10-15 ਮਿੰਟ ਰੁਕੇ।

ਇਹ ਵੀ ਪੜ੍ਹੋ: ਨੰਨ੍ਹੀ ਪਰੀ ਨੂੰ ਜਨਮ ਦੇਵੇਗੀ ਕਰੀਨਾ ਕਪੂਰ ਖਾਨ, ਜੋਤਸ਼ੀ ਨੇ ਕੀਤੀ ਭਵਿੱਖਬਾਣੀ

 

ਇਸ ਤੋਂ ਬਾਅਦ ਉਨ੍ਹਾਂ ਦੀ ਅਗਲੀ ਲੋਕੇਸ਼ਨ ਬਿਕਾਨੇਰ ਦੀ ਸੀ, ਜਿਥੇ ਉਹ ਸ਼ੂਟਿੰਗ ਦੇ ਕੰਮ ਲਈ ਗਏ ਸਨ ਅਤੇ ਫਿਰ 2 ਦਿਨ ਬਾਅਦ ਉਹ ਵਾਪਸ ਪੰਜਾਬ ਆ ਗਏ। ਉਨ੍ਹਾਂ ਨੇ ਦਿੱਲੀ ਪੁਲਸ ਨੂੰ ਬੇਨਤੀ ਕੀਤੀ ਹੈ ਕਿ ਪਹਿਲਾਂ ਉਨ੍ਹਾਂ ਦੀ ਲੋਕੇਸ਼ਨ ਦੀ ਜਾਂਚ ਕੀਤੀ ਜਾਵੇ ਤਾਂ ਕਿ ਉਨ੍ਹਾਂ ’ਤੇ ਲੱਗੇ ਦੋਸ਼ਾਂ ਨੂੰ ਹਟਾਇਆ ਜਾ ਸਕੇ। ਉਨ੍ਹਾਂ ਨੇ ਦਿੱਲੀ ਪੁਲਸ ਨੂੰ ਕਿਹਾ ਕਿ ਜਾਰੀ ਕੀਤੀਆਂ ਗਈਆਂ ਤਸਵੀਰਾਂ ਵਿਚੋਂ ਉਨ੍ਹਾਂ ਦਾ ਨਾਮ ਕੱਟ ਕੇ ਦੁਬਾਰਾ ਖ਼ਬਰ ਦਿੱਤੀ ਜਾਵੇ ਕਿ ਇੰਦਰਜੀਤ ਨਿੱਕੂ ਉਸ ਦਿਨ ਲਾਲ ਕਿਲ੍ਹੇ ’ਤੇ ਹਾਜ਼ਰ ਨਹੀਂ ਸੀ। ਇਹ ਕਰਨਾਲ ਬਾਈਪਾਸ ਤੋਂ ਯੂ-ਟਰਨ ਲੈ ਕੇ ਵਾਪਸ ਚਲਾ ਗਿਆ ਸੀ।

ਇਹ ਵੀ ਪੜ੍ਹੋ: ਲਾਲ ਕਿਲ੍ਹਾ ਹਿੰਸਾ ਮਾਮਲੇ 'ਚ ਦਿੱਲੀ ਪੁਲਸ ਨੇ ਜਾਰੀ ਕੀਤੀ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਦੀ ਤਸਵੀਰ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


cherry

Content Editor

Related News