ਲਾਲ ਕਿਲੇ ਤੋਂ ਸੰਬੋਧਨ ਖਤਮ ਕਰ ਸਿਧੇ ਬੱਚਿਆਂ ਵਿਚ ਪਹੁੰਚੇ ਪੀ.ਐੱਮ. ਨਰਿੰਦਰ ਮੋਦੀ

08/15/2019 11:05:23 AM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਲਾਲ ਕਿਲੇ ਤੋਂ ਭਾਸ਼ਣ ਖਤਮ ਕਰਨ ਤੋਂ ਬਾਅਦ ਬੱਚਿਆਂ ਨਾਲ ਮੁਲਾਕਾਤ ਕੀਤੀ। ਪੀ.ਐੱਮ. ਨੂੰ ਆਪਣੇ ਵਿਚ ਦੇਖ ਕੇ ਬੱਚੇ ਬਹੁਤ ਖੁਸ਼ ਹੋ ਗਏ ਅਤੇ ਬੱਚਿਆਂ ਦੀ ਭੀੜ 'ਚੋਂ ਪੀ.ਐੱਮ. ਮੋਦੀ ਨੂੰ ਕੱਢਣ 'ਚ ਕਮਾਂਡੋਜ਼ ਨੂੰ ਕਾਫੀ ਮਿਹਨਤ ਕਰਨੀ ਪਈ। ਬੱਚੇ ਪੀ.ਐੱਮ. ਨੂੰ ਆਪਣੇ ਵਿਚ ਦੇਖ ਕੇ ਉਤਸ਼ਾਹਤ ਸਨ ਅਤੇ ਹਰ ਕਿਸੇ 'ਚ ਪ੍ਰਧਾਨ ਮੰਤਰੀ ਨਾਲ ਹੱਥ ਮਿਲਾਉਣ ਦੀ ਹੋੜ ਮਚੀ ਸੀ। ਪੀ.ਐੱਮ. ਨੇ ਵੀ ਬੱਚਿਆਂ ਨੂੰ ਨਿਰਾਸ਼ ਨਹੀਂ ਕੀਤਾ ਅਤੇ ਬਹੁਤ ਸਾਰੇ ਬੱਚਿਆਂ ਨਾਲ ਹੱਥ ਮਿਲਾਇਆ।PunjabKesariਮੋਦੀ ਦੇ ਭਾਸ਼ਣ ਖਤਮ ਕਰਦੇ ਹੀ ਬੱਚਿਆਂ ਨੇ ਵਜਾਈਆਂ ਤਾੜੀਆਂ
ਮੋਦੀ ਨੇ ਜਿਵੇਂ ਹੀ ਭਾਸ਼ਣ ਖਤਮ ਕੀਤਾ, ਉੱਥੇ ਮੌਜੂਦ ਬੱਚਿਆਂ ਨੇ ਤਾੜੀਆਂ ਵਜਾਈਆਂ। ਪੀ.ਐੱਮ. ਸਿੱਧੇ ਬੱਚਿਆਂ ਵੱਲ ਵਧੇ ਅਤੇ ਉਨ੍ਹਾਂ ਨਾਲ ਹੱਥ ਮਿਲਾ ਕੇ ਸਾਰਿਆਂ ਦਾ ਸਵਾਗਤ ਕੀਤਾ। ਬੱਚੇ ਆਪਣੇ ਵਿਚ ਪੀ.ਐੱਮ. ਨੂੰ ਦੇਖ ਬਹੁਤ ਉਤਸ਼ਾਹਤ ਹੋ ਗਏ। ਇਕ ਸਮਾਂ ਤਾਂ ਅਜਿਹਾ ਆ ਗਿਆ ਸੀ ਕਿ ਬੱਚਿਆਂ ਦੀ ਭੀੜ ਨੇ ਚਾਰੇ ਪਾਸਿਓਂ ਮੋਦੀ ਨੂੰ ਘੇਰ ਲਿਆ। ਕੁਝ ਬੱਚਿਆਂ ਨੇ ਮੋਦੀ ਨਾਲ ਹੱਥ ਮਿਲਿਆ, ਕੁਝ ਉਨ੍ਹਾਂ ਨੂੰ ਦੇਖ ਕੇ ਖੁਸ਼ੀ ਨਾਲ ਚੀਕਦੇ ਨਜ਼ਰ ਆਏ।PunjabKesari

ਭਾਸ਼ਣ 'ਚ ਸਰਕਾਰ ਦੀਆਂ ਉਪਲੱਬਧੀਆਂ ਦਾ ਕੀਤਾ ਜ਼ਿਕਰ
ਮੋਦੀ ਨੇ ਲਾਲ ਕਿਲੇ ਤੋਂ ਆਪਣੇ ਭਾਸ਼ਣ 'ਚ ਸਰਕਾਰ ਦੀਆਂ ਵੱਖ-ਵੱਖ ਉਪਲੱਬਧੀਆਂ ਦਾ ਜ਼ਿਕਰ ਕੀਤਾ। ਮੋਦੀ ਨੇ ਧਾਰਾ 370 ਖਤਮ ਕਰਨ, ਤਿੰਨ ਤਲਾਕ 'ਤੇ ਕਾਨੂੰਨ ਬਣਾਉਣ ਵਰਗੇ ਫੈਸਲਿਆਂ ਨੂੰ ਸਰਕਾਰ ਦੀ ਇੱਛਾ ਸ਼ਕਤੀ ਦੱਸਿਆ। ਮੋਦੀ ਨੇ ਇਹ ਵੀ ਕਿਹਾ ਕਿ ਸਾਡੀ ਸਰਕਾਰ ਨੇ 70 ਸਾਲਾਂ ਤੋਂ ਚੱਲੇ ਆ ਰਹੇ ਕਾਨੂੰਨਾਂ ਨੂੰ 70 ਦਿਨਾਂ 'ਚ ਖਤਮ ਕੀਤਾ। ਪੀ.ਐੱਮ. ਮੋਦੀ ਨੇ ਦੇਸ਼ ਦੇ ਨਾਂ ਆਪਣੇ ਸੰਬੋਧਨ 'ਚ ਦੇਸ਼ ਵਾਸੀਆਂ ਨੂੰ ਭਵਿੱਖ ਲਈ ਵੀ ਸਾਵਧਾਨ ਕੀਤਾ। ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਜਨਸੰਖਿਆ ਕੰਟਰੋਲ ਬਹੁਤ ਜ਼ਰੂਰੀ ਹੈ। ਪਲਾਸਟਿਕ ਦੀ ਵਰਤੋਂ ਨੂੰ ਖਤਮ ਕਰਨ ਤੋਂ ਲੈ ਕੇ ਡਿਜ਼ੀਟਲ ਪੇਮੈਂਟ ਨੂੰ ਵਧਾਉਣ ਵਰਗੇ ਉਪਾਅ ਅਪਣਾਉਣ ਦੀ ਵੀ ਗੱਲ ਪੀ.ਐੱਮ. ਨੇ ਸੰਬੋਧਨ 'ਚ ਕੀਤੀ।


DIsha

Content Editor

Related News