ਠੰਡ ਨੇ ਦਿੱਤੀ ਦਸਤਕ! 4 ਰਾਜਾਂ ਲਈ ਅੱਜ ਰੈੱਡ ਅਲਰਟ, ਮਾਨਸੂਨ ਦੀ ਬਰਸਾਤ ਬਣੇਗੀ ਤਬਾਹੀ

Tuesday, Sep 10, 2024 - 10:46 AM (IST)

ਨੈਸ਼ਨਲ ਡੈਸਕ : ਜਿਵੇਂ ਜਿਵੇਂ ਮਾਨਸੂਨ ਦੇ ਜਾਣ ਦਾ ਸਮਾਂ ਆ ਗਿਆ ਹੈ, ਉਵੇ ਠੰਡ ਦਾ ਅਹਿਸਾਸ ਹੋਣਾ ਵੀ ਸ਼ੁਰੂ ਹੋ ਗਿਆ ਹੈ। ਮੌਸਮ ਬਦਲਣ ਨਾਲ ਸਵੇਰ ਅਤੇ ਸ਼ਾਮ ਦੇ ਸਮੇਂ ਹਲਕੀ ਠੰਢਕ ਮਹਿਸੂਸ ਹੋਣ ਲੱਗੀ ਹੈ ਪਰ ਮਾਨਸੂਨ ਦੀ ਬਾਰਿਸ਼ ਅਜੇ ਵੀ ਤਬਾਹੀ ਮਚਾ ਰਹੀ ਹੈ। ਆਮ ਤੌਰ 'ਤੇ ਮਾਨਸੂਨ 15 ਸਤੰਬਰ ਤੱਕ ਪਿੱਛੇ ਹਟ ਜਾਂਦਾ ਹੈ ਅਤੇ 10 ਸਤੰਬਰ ਤੋਂ ਬਾਅਦ ਬਾਰਸ਼ ਰੁਕ ਜਾਂਦੀ ਹੈ ਪਰ ਇਸ ਵਾਰ ਭਾਰਤੀ ਮੌਸਮ ਵਿਭਾਗ (ਆਈ.ਐੱਮ.ਡੀ.) ਨੇ ਇਸ ਦੇ ਦੇਰੀ ਦੀ ਭਵਿੱਖਬਾਣੀ ਕੀਤੀ ਹੈ।

ਇਹ ਵੀ ਪੜ੍ਹੋ ਪਿਓ ਤੋਂ ਪਏ ਥੱਪੜ ਕਾਰਨ ਗੁੱਸੇ ਹੋਏ ਪੁੱਤ ਨੇ ਗਲੇ ਲਾਈ ਮੌਤ, ਪਰਿਵਾਰ 'ਚ ਮਚਿਆ ਚੀਕ-ਚਿਹਾੜਾ

ਮੌਸਮ ਵਿਭਾਗ ਮੁਤਾਬਕ ਅਗਲੇ ਤਿੰਨ ਦਿਨਾਂ ਤੱਕ ਰਾਜਧਾਨੀ ਦਿੱਲੀ ਵਿੱਚ ਬਾਰਿਸ਼ ਹੋਵੇਗੀ। ਅੱਜ ਸ਼ਾਮ ਤੋਂ ਮੌਸਮ ਬਦਲ ਜਾਵੇਗਾ ਅਤੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਪੈ ਸਕਦਾ ਹੈ। ਠੰਡੀਆਂ ਹਵਾਵਾਂ ਕਾਰਨ ਤੁਹਾਨੂੰ ਠੰਡਕ ਦਾ ਅਹਿਸਾਸ ਵੀ ਹੋਵੇਗਾ। ਅੱਜ ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 26 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ ਤੰਦੂਰੀ ਰੋਟੀ ਖਾਣ ਵਾਲੇ ਲੋਕ ਹੋਣ ਸਾਵਧਾਨ, ਵੀਡੀਓ ਵੇਖ ਤੁਸੀਂ ਵੀ ਲਓਗੇ 'ਕਚੀਚੀਆਂ'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News