ਸੁਰੱਖਿਆ ਫ਼ੋਰਸਾਂ ਨੇ ਨਵੇਂ ਅੱਤਵਾਦੀ ਸੰਗਠਨ ਦੇ ਭਰਤੀ ਮਾਡਿਊਲ ਦਾ ਕੀਤਾ ਪਰਦਾਫਾਸ਼
Tuesday, Oct 22, 2024 - 11:14 AM (IST)

ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਪੁਲਸ ਦੀ ਕਾਊਂਟਰ-ਇੰਟੈਲੀਜੈਂਸ ਵਿੰਗ (ਸੀ.ਆਈ.ਕੇ.) ਨੇ ਮੰਗਲਵਾਰ ਨੂੰ ਇਕ ਨਵੇਂ ਅੱਤਵਾਦੀ ਸੰਗਠਨ ਦੇ ਭਰਤੀ ਮਾਡਿਊਲ ਦਾ ਪਰਦਾਫਾਸ਼ ਕੀਤਾ, ਜਿਸ ਨੂੰ ਪਾਬੰਦੀਸ਼ੁਦਾ ਸੰਗਠਨ ਲਸ਼ਕਰ-ਏ-ਤੋਇਬਾ ਦਾ ਹਿੱਸਾ ਮੰਨਿਆ ਜਾ ਰਿਹਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਸੀ.ਆਈ.ਕੇ. ਦੇ ਅਧਿਕਾਰੀਆਂ ਨੇ ਮੰਗਲਵਾਰ ਸਵੇਰੇ ਸ਼੍ਰੀਨਗਰ, ਗਾਂਦੇਰਬਲ, ਬਾਂਦੀਪੋਰਾ, ਕੁਲਗਾਮ, ਬਡਗਾਮ, ਅਨੰਤਨਾਗ ਅਤੇ ਪੁਲਵਾਮਾ ਜ਼ਿਲ੍ਹਿਆਂ 'ਚ ਕਈ ਥਾਵਾਂ 'ਤੇ ਤਲਾਸ਼ੀ ਮੁਹੰਮ ਚਲਾਈ। ਮੁਹਿੰਮ ਅਜੇ ਵੀ ਜਾਰੀ ਹੈ। ਮੁਹਿੰਮ ਦੌਰਾਨ ਇਕ ਨਵੇਂ ਅੱਤਵਾਦੀ ਸੰਗਠਨ 'ਤਹਿਰੀਕ ਲਬੈਕ ਜਾਂ ਮੁਸਲਿਮ' (ਟੀਐੱਲਐੱਮ) ਦੇ ਭਰਤੀ ਮਾਡਿਊਲ ਨੂੰ ਨਸ਼ਟ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਨਵਾਂ ਸਮੂਹ ਲਸ਼ਕਰ-ਏ-ਤੋਇਬਾ ਦਾ ਹਿੱਸਾ ਹੈ ਅਤੇ ਇਸ ਨੂੰ ਇਕ ਪਾਕਿਸਤਾਨੀ ਹੈਂਡਲਰ ਚਲਾ ਰਿਹਾ ਸੀ, ਜਿਸ ਨੂੰ ਉਸ ਦੇ ਉਪਨਾਮ 'ਬਾਬਾ ਹਮਾਸ' ਨਾਲ ਜਾਣਿਆ ਜਾਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8