ਰਾਜ ਸਭਾ ’ਚ ਨਹੀਂ ਦੁਹਰਾਇਆ ਜਾ ਸਕਿਆ ਬਿਨਾਂ ਰੁਕਾਵਟ ਵਾਲੀਆਂ 13 ਪੂਰਨ ਬੈਠਕਾਂ ਦਾ ਰਿਕਾਰਡ
Tuesday, Mar 22, 2022 - 10:45 PM (IST)
ਨਵੀਂ ਦਿੱਲੀ- ਰਾਜ ਸਭਾ ਬਿਨਾਂ ਰੁਕਾਵਟ ਦੀਆਂ 13 ਪੂਰਨ ਬੈਠਕਾਂ ਦੇ ਆਪਣੇ ਉਸ ਪੁਰਾਣੇ ਰਿਕਾਰਡ ਨੂੰ ਮੰਗਲਵਾਰ ਨੂੰ ਉਦੋਂ ਨਹੀਂ ਦੋਹਰਾ ਸਕੀ ਜਦੋਂ ਪੈਟਰੋਲ, ਡੀਜ਼ਲ ਅਤੇ ਘਰੇਲੂ ਰਸੋਈ ਗੈਸ ਦੀਆਂ ਕੀਮਤਾਂ ’ਚ ਵਾਧੇ ਦੇ ਵਿਰੋਧ ’ਚ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਸਦਨ ਦੀ ਬੈਠਕ ਨੂੰ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰਨਾ ਪਿਆ।
ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ : ਆਸਟਰੇਲੀਆ ਦੀ ਦੱਖਣੀ ਅਫਰੀਕਾ 'ਤੇ ਧਮਾਕੇਦਾਰ ਜਿੱਤ
ਉੱਚ ਸਦਨ ’ਚ ਸਭਾਪਤੀ ਐੱਮ. ਵੇਂਕਈਆ ਨਾਇਡੂ ਨੂੰ ਸਿਫਰ ਕਾਲ ’ਚ ਬੈਠਕ ਨੂੰ ਉਦੋਂ ਮੁਲਤਵੀ ਕਰਨ ਲਈ ਮਜਬੂਰ ਹੋਣਾ ਪਿਆ, ਜਦੋਂ ਤ੍ਰਿਣਮੂਲ ਕਾਂਗਰਸ ਦੇ ਮੈਂਬਰ ਮੁੱਲ ਵਾਧੇ ’ਤੇ ਨਿਯਮ 267 ਦੇ ਤਹਿਤ ਚਰਚਾ ਕਰਾਏ ਜਾਣ ਦੀ ਮੰਗ ਕਰ ਰਹੇ ਸਨ। ਸੂਤਰਾਂ ਅਨੁਸਾਰ ਇਸ ਤੋਂ ਪਹਿਲਾਂ ਸਦਨ ’ਚ ਲਗਾਤਾਰ 12 ਪੂਰਨ ਬੈਠਕਾਂ ਬਿਨਾਂ ਕਿਸੇ ਰੁਕਾਵਟ ਦੇ ਚੱਲੀਆਂ ਸਨ। ਬਜਟ ਸੈਸ਼ਨ ਦੇ ਪਹਿਲੇ ਪੜਾਅ ਦੀਆਂ ਆਖਰੀ 8 ਬੈਠਕਾਂ ਅਤੇ ਦੂਜੇ ਪੜਾਅ ਦੀਆਂ ਸ਼ੁਰੂਆਤੀ 4 ਬੈਠਕਾਂ ’ਚ ਅਜਿਹਾ ਇਕ ਵੀ ਮੌਕਾ ਨਹੀਂ ਆਇਆ, ਜਦੋਂ ਇਨ੍ਹਾਂ ਨੂੰ ਨਿਯਮ ਕਾਰਨ ਮੁਲਤਵੀ ਕੀਤਾ ਗਿਆ ਹੋਵੇ। ਇਸ ਤੋਂ ਪਹਿਲਾਂ 2019 ਦੇ ਮਾਨਸੂਨ ਸੈਸ਼ਨ ਵਿਚ ਅਜਿਹਾ ਹੋਇਆ ਸੀ, ਜਦੋਂ ਬਿਨਾਂ ਕਿਸੇ ਰੁਕਾਵਟ ਦੇ ਲਗਾਤਾਰ 13 ਬੈਠਕਾਂ ਹੋਈਆਂ ਸਨ। ਉੱਚ ਸਦਨ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ‘‘ਰਾਜ ਸਭਾ ਨੇ ਤਿੰਨ ਸਾਲਾਂ ਬਾਅਦ ਨਵਾਂ ਰਿਕਾਰਡ ਬਣਾਉਣ ਦਾ ਮੌਕਾ ਗੁਆ ਦਿੱਤਾ ਹੈ।’’
ਇਹ ਖ਼ਬਰ ਪੜ੍ਹੋ-PAK v AUS : ਦੂਜੇ ਦਿਨ ਦੀ ਖੇਡ ਖਤਮ, ਪਾਕਿ ਦਾ ਸਕੋਰ 90/1
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।