ਚਾਰਧਾਮ ਯਾਤਰਾ ''ਚ ਬਣਿਆ ਰਿਕਾਰਡ, 56 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਕੀਤੇ ਦਰਸ਼ਨ
Monday, Nov 20, 2023 - 10:57 AM (IST)
ਉੱਤਰਾਖੰਡ- ਸ਼ਰਧਾਲੂਆਂ ਦੇ ਉਤਸ਼ਾਹ ਨੇ ਚਾਰਧਾਮ ਯਾਤਰਾ 'ਚ ਨਵਾਂ ਰਿਕਾਰਡ ਬਣਾ ਦਿੱਤਾ ਹੈ। ਇਸ ਵਾਰ ਸਭ ਤੋਂ ਵੱਧ 56 ਲੱਖ ਤੋਂ ਵੱਧ ਸ਼ਰਧਾਲੂ ਚਾਰਧਾਮ ਯਾਤਰਾ 'ਚ ਪਹੁੰਚੇ। ਕੇਦਾਰਨਾਥ ਧਾਮ 'ਚ ਸਭ ਤੋਂ ਜ਼ਿਆਦਾ 19.61 ਲੱਖ ਸ਼ਰਧਾਲੂਆਂ ਨੇ ਦਰਸ਼ਨ ਕੀਤੇ। ਚਾਰਧਾਮ ਯਾਤਰਾ ਲਈ ਕਰੀਬ 75 ਲੱਖ ਤੀਰਥ ਯਾਤਰੀਆਂ ਨੇ ਰਜਿਸਟਰੇਸ਼ਨ ਕਰਵਾਇਆ ਸੀ। ਇਨ੍ਹਾਂ 'ਚੋਂ 56.13 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਕੇਦਾਰਨਾਥ, ਬਦਰੀਨਾਥ, ਗੰਗੋਤਰੀ, ਯਮੁਨੋਤਰੀ ਅਤੇ ਹੇਮਕੁੰਟ ਸਾਹਿਬ 'ਚ ਦਰਸ਼ਨ ਕੀਤੇ। ਚਾਰਧਾਮ ਯਾਤਰਾ ਸੰਪੰਨ ਹੋਣ ਤੋਂ ਬਾਅਦ ਦਰਸ਼ਨ ਕਰਨ ਵਾਲਿਆਂ ਦੇ ਅੰਕੜੇ ਐਤਵਾਰ ਨੂੰ ਜਾਰੀ ਕੀਤੇ ਗਏ।
ਇਹ ਵੀ ਪੜ੍ਹੋ : ਰਾਹੁਲ ਗਾਂਧੀ ਨੇ ਰਾਜਸਥਾਨ 'ਚ ਚੋਣ ਰੈਲੀ ਦੌਰਾਨ PM ਮੋਦੀ 'ਤੇ ਵਿੰਨ੍ਹਿਆ ਨਿਸ਼ਾਨਾ
ਉਤਰਾਖੰਡ ਸਰਕਾਰ ਨੂੰ ਚਾਰਧਾਮ ਯਾਤਰਾ 'ਚ 50 ਲੱਖ ਤੋਂ ਵੱਧ ਸ਼ਰਧਾਲੂਆਂ ਦੇ ਪਹੁੰਚਣ ਦੀ ਉਮੀਦ ਸੀ। ਪਿਛਲੇ ਸਾਲ ਚਾਰਧਾਮ ਅਤੇ ਹੇਮਕੁੰਟ ਸਾਹਿਬ ਯਾਤਰਾ 'ਚ 46.29 ਲੱਖ ਸ਼ਰਧਾਲੂ ਪਹੁੰਚੇ ਸਨ। ਇਸ ਤੋਂ ਪਹਿਲਾਂ 2021 ਅਤੇ 2020 'ਚ ਕੋਰੋਨਾ ਕਾਲ 'ਚ ਚਾਰਧਾਮ ਯਾਤਰਾ ਪੂਰੀ ਤਰ੍ਹਾਂ ਸੰਚਾਲਿਤ ਨਹੀਂ ਹੋ ਸਕੀ ਸੀ। ਸਾਲ 2021 'ਚ 5.29 ਲੱਖ ਅਤੇ 2020 'ਚ 3.30 ਲੱਖ ਤੀਰਥ ਯਾਤਰੀ ਪਹੁੰਚੇ ਸਨ। ਸਾਲ 2019 'ਚ 34.77 ਲੱਖ ਤੋਂ ਵੱਧ ਸ਼ਰਧਾਲੂ ਯਾਤਰਾ 'ਚ ਆਏ ਸਨ। ਗੰਗੋਤਰੀ, ਯਮੁਨੋਤਰੀ, ਕੇਦਾਰਨਾਥ ਅਤੇ ਬਦਰੀਨਾਥ ਧਾਮ ਦੇ ਕਿਵਾੜ ਬੰਦ ਹੋਣ ਦੇ ਨਾਲ ਚਾਰਧਾਮ ਯਾਤਰਾ ਦਾ ਸਮਾਪਨ ਹੋ ਗਿਆ। ਸ਼ਨੀਵਾਰ ਨੂੰ ਬਦਰੀਨਾਥ ਧਾਮ ਦੇ ਕਿਵਾੜ ਬੰਦ ਹੋਏ। ਇਸ ਤੋਂ ਪਹਿਲਾਂ ਕੇਦਾਰਨਾਥ ਅਤੇ ਯਮੁਨੋਤਰੀ ਧਾਮ ਦੇ ਕਿਵਾੜ 15 ਨਵੰਬਰ ਬੰਦ ਹੋਏ ਸਨ। ਗੰਗੋਤਰੀ ਧਾਮ ਦੇ ਕਿਵਾੜ 14 ਨਵੰਬਰ ਨੂੰ ਬੰਦ ਕੀਤੇ ਗਏ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8