ਜੱਲਾਦ ਨੇ ਕਿਹਾ, ਨਿਰਭਿਆ ਦੇ ਦੋਸ਼ੀਆਂ ਨੂੰ ਫਾਂਸੀ ''ਤੇ ਚੜ੍ਹਾਉਣ ਲਈ ਹਾਂ ਤਿਆਰ

1/7/2020 7:56:36 PM

ਨਵੀਂ ਦਿੱਲੀ — ਨਿਰਭਿਆ ਦੇ ਚਾਰੇ ਦੋਸ਼ੀਆਂ ਖਿਲਾਫ ਪਟਿਆਲਾ ਹਾਊਸ ਕੋਰਟ ਨੇ ਡੈਥ ਵਾਰੰਟ ਜਾਰੀ ਕਰ ਦਿੱਤਾ ਹੈ। 22 ਜਨਵਰੀ ਨੂੰ ਸਵੇਰੇ 7 ਵਜੇ ਪਵਨ ਗੁਪਤਾ, ਮੁਕੇਸ਼ ਸਿੰਘ ਅਕਸ਼ੇ ਸਿੰਘ ਅਤੇ ਵਿਨੇ ਸ਼ਰਮਾ ਨੂੰ ਫਾਂਸੀ ਦਿੱਤੀ ਜਾਵੇਗੀ ਅਤੇ ਇਸ ਦੇ ਤਿਹਾੜ ਜੇਲ ਪੂਰੀ ਤਰ੍ਹਾਂ ਤਿਆਰ ਹੈ। ਦੱਸਿਆ ਜਾ ਰਿਹਾ ਹੈ ਕਿ ਤਿਹਾੜ ਜੇਲ ਵੱਲੋ ਯੂ.ਪੀ. ਤੋਂ ਜੱਲਾਦ ਦੇ ਸਬੰਧ 'ਚ ਸੰਪਰਕ ਕੀਤਾ ਗਿਆ ਸੀ ਅਤੇ ਮੇਰਠ ਦੇ ਪਵਨ ਜੱਲਾਦ ਨੂੰ ਤਿਹਾੜ ਜੇਲ ਭੇਜਣ 'ਤੇ ਸਹਿਮਤੀ ਬਣੀ ਹੈ ਪਰ ਰਸਮੀ ਆੇਸ਼ ਨਹੀਂ ਮਿਲਿਆ ਹੈ।
ਪਟਿਆਲਾ ਹਾਊਸ ਕੋਰਟ ਦੇ ਫੈਸਲੇ ਤੋਂ ਬਾਅਦ ਜੱਲਾਦ ਪਵਨ ਦਾ ਕਹਿਣਾ ਹੈ ਕਿ ਉਹ ਦੋਸ਼ੀਆਂ ਨੂੰ ਫਾਂਸੀ 'ਤੇ ਚੜ੍ਹਾਉਣ ਲਈ ਤਿਆਰ ਹੈ ਪਰ ਜੇਲ ਪ੍ਰਸ਼ਾਸਨ ਵੱਲੋੱ ਹਾਲੇ ਕਿਸੇ ਤਰ੍ਹਾਂ ਦੀ ਜਾਣਕਾਰੀ ਨਹੀਂ ਮਿਲੀ ਹੈ ਨਾ ਤਾਂ ਕਿਸੇ ਨੇ ਸੰਪਰਕ ਕੀਤਾ ਹੈ। ਜੇਕਰ ਉਸ ਨੂੰ ਆਦੇਸ਼ ਮਿਲਦਾ ਹੈ ਤਾਂ ਉਹ ਯਕੀਨੀ ਤੌਰ 'ਤੇ ਦਿੱਲੀ ਜਾਵੇਗਾ। ਦੋਸ਼ੀਆਂ ਨੂੰ ਫਾਂਸੀ 'ਤੇ ਚੜ੍ਹਾਉਣ ਨਾਲ ਨਾ ਸਿਰਫ ਉਸ  ਨੂੰ ਸਗੋਂ ਨਿਰਭਿਆ ਦੇ ਮਾਤਾ ਪਿਤਾ ਅਤੇ ਦੂਜੇ ਲੋਕਾਂ ਨੂੰ ਵੀ ਸਕੂਨ ਮਿਲੇਗਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ