ਪੜ੍ਹੋ ਕਿਸਾਨ ਅੰਦੋਲਨ ਨਾਲ ਜੁੜੀਆਂ ਅੱਜ ਦੀਆਂ 5 ਵੱਡੀਆਂ ਖ਼ਬਰਾਂ

Monday, Feb 08, 2021 - 08:55 PM (IST)

ਪੜ੍ਹੋ ਕਿਸਾਨ ਅੰਦੋਲਨ ਨਾਲ ਜੁੜੀਆਂ ਅੱਜ ਦੀਆਂ 5 ਵੱਡੀਆਂ ਖ਼ਬਰਾਂ

ਸਦਨ 'ਚ ਕਿਸਾਨ ਅੰਦੋਲਨ 'ਤੇ ਹੋਈ ਚਰਚਾ ਪਰ ਅੰਦੋਲਨ ਕਿਉਂ ਹੋ ਰਿਹੈ ਇਹ ਨਹੀਂ ਦੱਸਿਆ : PM ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਸੋਮਵਾਰ ਨੂੰ ਰਾਜ ਸਭਾ 'ਚ ਸੰਬੋਧਨ ਕੀਤਾ। ਪੀ.ਐੱਮ. ਮੋਦੀ ਨੇ ਕਿਹਾ ਕਿ ਪੂਰੀ ਦੁਨੀਆ ਇਕ ਵੱਡੇ ਸੰਕਟ ਨਾਲ ਜੂਝ ਰਹੀ ਹੈ। ਉਨ੍ਹਾਂ ਕਿਹਾ ਕਿ ਚੰਗਾ ਹੁੰਦਾ ਵਿਰੋਧੀ ਧਿਰ ਰਾਸ਼ਟਰਪਤੀ ਦਾ ਭਾਸ਼ਣ ਸੁਣਦਾ ਪਰ ਉਨ੍ਹਾਂ ਦੇ ਭਾਸ਼ਣ ਦਾ ਪ੍ਰਭਾਵ ਇੰਨਾ ਹੈ ਕਿ ਵਿਰੋਧੀ ਧਿਰ ਰਾਸ਼ਟਰਪਤੀ ਦਾ ਭਾਸ਼ਣ ਸੁਣਦਾ ਪਰ ਉਨ੍ਹਾਂ ਦੇ ਭਾਸ਼ਣ ਦਾ ਪ੍ਰਭਾਵ ਇੰਨਾ ਹੈ ਕਿ ਵਿਰੋਧੀ ਧਿਰ ਬਿਨਾਂ ਕੁਝ ਸੁਣੇ ਹੀ ਇੰਨਾ ਕੁਝ ਉਨ੍ਹਾਂ ਦੇ ਭਾਸ਼ਣ 'ਤੇ ਬੋਲ ਸਕਿਆ ਹੈ। ਮੋਦੀ ਨੇ ਆਪਣੇ ਸੰਬੋਧਨ ਦੌਰਾਨ ਕਿਸਾਨ ਅੰਦੋਲਨ ਨੂੰ ਲੈ ਕੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਸਾਨੂੰ ਤੈਅ ਕਰਨਾ ਹੋਵੇਗਾ ਕਿ ਅਸੀਂ ਸਮੱਸਿਆ ਦਾ ਹਿੱਸਾ ਬਣਾਂਗੇ ਜਾਂ ਹੱਲ ਦਾ ਮਾਧਿਅਮ ਬਣਾਂਗੇ। ਸਿਆਸਤ ਅਤੇ ਰਾਸ਼ਟਰਨੀਤੀ 'ਚ ਸਾਨੂੰ ਕਿਸੇ ਇਕ ਨੂੰ ਚੁਣਨਾ ਹੋਵੇਗਾ। 

PM ਮੋਦੀ ਦੇ ਭਾਸ਼ਣ ਤੋਂ ਬਾਅਦ ਬੋਲੇ ਰਾਕੇਸ਼ ਟਿਕੈਤ, ਅਸੀਂ ਕਦੋ ਕਿਹਾ MSP ਖ਼ਤਮ ਹੋ ਰਹੀ ਹੈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਰਾਜ ਸਭਾ 'ਚ ਰਾਸ਼ਟਰਪਤੀ ਦੇ ਭਾਸ਼ਣ 'ਤੇ ਜਵਾਬ ਦਿੰਦੇ ਹੋਏ ਸੋਮਵਾਰ ਨੂੰ ਕਿਸਾਨ ਅੰਦੋਲਨ ਦੀ ਵੀ ਚਰਚਾ ਕੀਤੀ। ਉਨ੍ਹਾਂ ਨੇ ਕਿਸਾਨ ਨੂੰ ਅੰਦੋਲਨ ਖ਼ਤਮ ਕਰ ਕੇ ਗੱਲਬਾਤ ਕਰਨ ਦਾ ਸੱਦਾ ਦਿੱਤਾ। ਇਸ ਦੌਰਾਨ ਪੀ.ਐੱਮ. ਮੋਦੀ ਨੇ ਆਪਣੇ ਸੰਬੋਧਨ 'ਚ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਐੱਮ.ਐੱਸ.ਸੀ. ਸੀ, ਐੱਮ.ਐੱਸ.ਪੀ. ਹੈ ਅਤੇ ਐੱਮ.ਐੱਸ.ਪੀ. ਜਾਰੀ ਰਹੇਗੀ। ਹੁਣ ਪੀ.ਐੱਮ. ਮੋਦੀ ਦੇ ਇਸ ਬਿਆਨ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ) ਆਗੂ ਰਾਕੇਸ਼ ਟਿਕੈਤ ਦਾ ਬਿਆਨ ਆਇਆ ਹੈ।

ਕਿਸਾਨੀ ਘੋਲ: ਸਚਿਨ ਤੇਂਦੁਲਕਰ, ਲਤਾ ਮੰਗੇਸ਼ਕਰ ਤੇ ਵਿਰਾਟ ਕੋਹਲੀ ਸਮੇਤ ਕਈ ਸਿਤਾਰਿਆਂ ਦੇ ਟਵੀਟ ਦੀ ਹੋਵੇਗੀ ਜਾਂਚ
ਮਹਾਰਾਸ਼ਟਰ ਸਰਕਾਰ ਨੇ ਸਚਿਨ ਤੇਂਦੁਲਕਰ, ਲਤਾ ਮੰਗੇਸ਼ਕਰ ਅਤੇ ਵਿਰਾਟ ਕੋਹਲੀ ਸਮੇਤ ਹੋਰ ਸਿਤਾਰਿਆਂ ਵੱਲੋਂ ਕੀਤੇ ਗਏ ਟਵੀਟ ਦੀ ਜਾਂਚ ਦੇ ਹੁਕਮ ਦਿੱਤੇ ਹਨ। ਦੱਸ ਦੇਈਏ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਅੰਤਰਰਾਸ਼ਟਰੀ ਪੱਧਰ ’ਤੇ ਆਵਾਜ਼ ਚੁੱਕਣ ਦੇ ਬਾਅਦ ਕਈ ਭਾਰਤੀ ਹਸਤੀਆਂ ਨੇ ਜਵਾਬ ਵਿਚ ਟਵੀਟ ਕੀਤਾ ਸੀ।

ਰਾਜ ਸਭਾ 'ਚ ਜੁਮਲੇਬਾਜ਼ੀ ਤੋਂ ਇਲਾਵਾ ਕੁਝ ਨਹੀਂ ਬੋਲੇ PM ਮੋਦੀ : ਰਣਦੀਪ ਸੁਰਜੇਵਾਲਾ
ਕਾਂਗਰਸ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਭਾ 'ਚ ਸੋਮਵਾਰ ਨੂੰ ਜੋ ਕੁਝ ਕਿਹਾ, ਉਹ ਜੁਮਲੇਬਾਜ਼ੀ ਤੋਂ ਇਲਾਵਾ ਕੁਝ ਨਹੀਂ ਸੀ ਅਤੇ ਇਸ ਦੌਰਾਨ ਉਹ ਸਿਰਫ਼ ਪ੍ਰਧਾਨ ਮੰਤਰੀ ਨਹੀਂ ਸਗੋਂ 'ਪ੍ਰਚਾਰਕ' ਦੀ ਭੂਮਿਕਾ 'ਚ ਨਜ਼ਰ ਆਏ। ਕਾਂਗਰਸ ਦੇ ਸੰਚਾਰ ਵਿਭਾਗ ਮੁਖੀ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਕਿ ਮੋਦੀ ਨੇ ਰਾਜ ਸਭਾ 'ਚ ਰਾਸ਼ਟਰਪਤੀ ਦੇ ਭਾਸ਼ਣ 'ਤੇ ਹੋਈ ਚਰਚਾ ਦਾ ਜਵਾਬ ਦਿੰਦੇ ਹੋਏ, ਜੋ ਕੁਝ ਕਿਹਾ ਉਸ 'ਚ ਕੁਝ ਵੀ ਠੋਸ ਨਹੀਂ ਸੀ ਅਤੇ ਉਹ ਮੁੱਦਿਆਂ 'ਤੇ ਕੁਝ ਵੀ ਨਹੀਂ ਕਹਿ ਸਕੇ। ਉਨ੍ਹਾਂ ਨੇ 75 ਦਿਨਾਂ  ਤੋਂ ਅੰਦੋਲਨ ਕਰ ਰਹੇ ਕਿਸਾਨਾਂ ਲਈ ਵੀ ਕੋਈ ਠੋਸ ਭਰੋਸਾ ਨਹੀਂ ਦਿੱਤਾ ਅਤੇ ਨਾ ਹੀ ਸਰਹੱਦ 'ਤੇ ਘੁਸਪੈਠ ਕਰ ਚੁਕੇ ਚੀਨ ਨੂੰ ਲੈ ਕੇ ਇਕ ਸ਼ਬਦ ਕਹਿ ਸਕੇ।

ਰਾਜ ਸਭਾ 'ਚ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ, ‘ਖੇਤੀ ਕਾਨੂੰਨਾਂ ’ਤੇ ਸਿਆਸੀ ਪਾਰਟੀਆਂ ਨੇ ਮਾਰਿਆ ਯੂ-ਟਰਨ’
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਸੋਮਵਾਰ ਨੂੰ ਰਾਜ ਸਭਾ 'ਚ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਦਨ ਦੇ ਦੋਵਾਂ ਸਦਨਾਂ ਦੀ ਸੰਯੁਕਤ ਬੈਠਕ ਵਿਚ ਹੋਏ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਭਾਸ਼ਨ ਨੂੰ ਵਿਸ਼ਵ ਵਿਚ ਇਕ ਨਵੀਂ ਉਮੀਦ ਜਗਾਉਣ ਵਾਲਾ ਕਰਾਰ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਤੀ ਨੂੰ ਲੈ ਕੇ ਬਹੁਤ ਸਾਰੀਆਂ ਕਮੀਆਂ ਪਾਈਆਂ ਜੀ ਰਹੀਆਂ ਹਨ, ਜਿਸ ਕਰਕੇ ਸਾਰੀਆਂ ਸਰਕਾਰਾਂ ਵਲੋਂ ਕਿਸਾਨਾਂ ਨੂੰ ਇਹ ਕਹਿਣਾ ਚਾਹੀਦਾ ਹੈ ਕਿ ਖੇਤੀ ਸਬੰਧੀ ਬਦਲਾਅ ਲਿਆਉਣੇ ਜ਼ਰੂਰੀ ਹਨ। ਕਈ ਤਰ੍ਹਾਂ ਦੇ ਸੁਧਾਰ ਕਰਨੇ ਚਾਹੀਦੇ ਹਨ, ਜੋ ਕੁਦਰਤੀ ਤੌਰ ’ਤੇ ਸਹੀ ਹਨ। ਰੁਕਾਵਟਾਂ ਪਾਉਣ ਨਾਲ ਕਦੇ ਵੀ ਵਾਧਾ ਨਹੀਂ ਹੁੰਦਾ। ਮੋਦੀ ਨੇ ਕਿਹਾ ਕਿ ਉਹ ਇਸ ਗੱਲ ਤੋਂ ਬਹੁਤ ਜ਼ਿਆਦਾ ਹੈਰਾਨ ਹਨ ਕਿ ਅਚਾਨਕ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਖੇਤੀ ਕਾਨੂੰਨਾਂ ’ਤੇ ਯੂ-ਟਰਨ ਮਾਰ ਦਿੱਤਾ, ਆਖ਼ਰ ਕਿਉਂ?

 

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News