ਯੂ.ਪੀ. ਦੇ ਸਾਰੇ ਜ਼ਿਲਿਆਂ ''ਚ ਅੱਜ ਧਰਨਾ ਪ੍ਰਦਰਸ਼ਨ ਕਰੇਗੀ ਸਪਾ (ਪੜ੍ਹੋ 9 ਅਗਸਤ ਦੀਆਂ ਖਾਸ ਖਬਰਾਂ)
Friday, Aug 09, 2019 - 02:23 AM (IST)
ਨਵੀਂ ਦਿੱਲੀ— ਉੱਤਰ ਪ੍ਰਦੇਸ਼ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਖਿਲਾਫ ਜਨਹਿੱਤ ਦੇ ਮੁੱਦਿਆਂ ਨੂੰ ਲੈ ਕੇ ਅੱਜ ਧਰਨਾ ਪ੍ਰਦਰਸ਼ਨ ਕਰੇਗੀ। ਸਪਾ ਸੂਤਰਾਂ ਨੇ ਵੀਰਵਾਰ ਨੂੰ ਦੱਸਿਆ ਕਿ ਪਾਰਟੀ ਪ੍ਰਧਾਨ ਅਖਿਲੇਸ਼ ਯਾਦਵ ਦੇ ਨਿਰਦੇਸ਼ 'ਤੇ ਪਾਰਟੀ ਉੱਤਰ ਪ੍ਰਦੇਸ਼ ਦੇ ਸਾਰੇ ਜ਼ਿਲਿਆਂ 'ਚ ਜਨਹਿੱਤ ਦੇ ਮੁੱਦਿਆਂ ਨੂੰ ਲੈ ਕੇ ਧਰਨਾ ਦੇਵੇਗੀ। 9 ਅਗਸਤ 1942 ਨੂੰ ਗਾਂਧੀ ਜੀ ਨੇ ਦੇਸ਼ ਨੂੰ 'ਅੰਗ੍ਰੇਜੋ ਭਾਰਤ ਛੱਡੋ' ਦੇ ਨਾਲ 'ਕਰੋ ਜਾਂ ਮਰੋ' ਦਾ ਮੰਤਰ ਦਿੱਤਾ ਸੀ।
ਮੱਧ ਪ੍ਰਦੇਸ਼ ਈ-ਟੇਂਡਰ ਮਾਮਲੇ 'ਚ ਅੱਜ ਫੈਸਲਾ ਸੁਣਾ ਸਕਦੀ ਹੈ ਅਦਾਲਤ
ਮੱਧ ਪ੍ਰਦੇਸ਼ ਦੇ ਈ-ਟੇਂਡਰ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਦੋਸ਼ੀ ਮਨੀਸ਼ ਖਰੇ ਦੀ ਜ਼ਮਾਨਤ ਅਰਜ਼ੀ 'ਤੇ ਇਥੇ ਅਦਾਲਤ 'ਚ ਬਹਿਸ ਪੂਰੀ ਹੋ ਗਈ। ਵਿਸ਼ੇਸ਼ ਜੱਜ ਸੰਜੀਵ ਪਾਂਡੇ ਦੀ ਅਦਾਲਤ ਮਨੀਸ਼ ਖਰੇ ਦੀ ਜ਼ਮਾਨਤ ਅਰਜ਼ੀ 'ਤੇ ਅੱਜ ਫੈਸਲਾ ਸੁਣਾ ਸਕਦੀ ਹੈ। ਈ-ਟੇਂਡਰ ਮਾਮਲੇ 'ਚ ਆਰਥਿਕ ਅਪਰਾਧ ਸੈੱਲ ਨੇ ਕੁਝ ਸਮਾਂ ਪਹਿਲਾਂ ਮਨੀਸ਼ ਖਰੇ ਨੂੰ ਗ੍ਰਿਫਤਾਰ ਕੀਤਾ ਸੀ।
ਸਾਂਬਾ 'ਚ ਅੱਜ ਤੋਂ ਖੁੱਲ੍ਹਣਗੇ ਸਾਰੇ ਸਕੂਲ ਕਾਲਜ
ਜੰਮੂ-ਕਸ਼ਮੀਰ ਸਰਕਾਰ ਨੇ ਇਕ ਬਿਆਨ ਜਾਰੀ ਕਰ ਕਿਹਾ, ਸਾਂਬਾ ਜ਼ਿਲਾ ਪ੍ਰਸ਼ਾਸਨ ਨੇ ਫੈਸਲਾ ਲਿਆ ਹੈ ਕਿ ਸਾਰੇ ਵਿਦਿਅਕ ਅਦਾਰੇ, ਫਿਰ ਭਾਵੇ ਉਹ ਸਰਕਾਰੀ ਹੋਣ ਜਾਂ ਪ੍ਰਾਇਵੇਟ ਅੱਜ ਤੋਂ ਰੋਜ਼ਾਨਾ ਖੁੱਲ੍ਹਣਗੇ ਤੇ ਪਹਿਲਾਂ ਵਾਂਗ ਹੀ ਉਥੇ ਕੰਮਕਾਜ ਹੋਵੇਗਾ।'
ਅੱਜ ਵੀ ਜਾਰੀ ਰਹੇਗੀ ਅਯੁੱਧਿਆ ਮਾਮਲੇ 'ਤੇ ਸੁਣਵਾਈ
ਨਿਯਮਿਤ ਮਾਮਲਿਆਂ ਦੀ ਸੁਣਵਾਈ ਲਈ ਬਣੀ ਪਰੰਪਰਾ ਤੋਂ ਹਟਦੇ ਹੋਏ ਸੁਪਰੀਮ ਕੋਰਟ ਅੱਜ ਵੀ ਰਾਮ ਜਨਮ ਭੂਮੀ-ਬਾਬਰੀ ਮਸਜਿਦ ਭੂਮੀ ਵਿਵਾਦ ਦੀ ਸੁਣਵਾਈ ਕਰੇਗਾ। ਸਾਮਾਨਤਾ, ਚੋਟੀ ਦੀ ਅਦਾਲਤ ਸੋਮਵਾਰ ਤੇ ਅਜ ਨਵੇਂ ਮਾਮਲਿਆਂ 'ਤੇ ਵਿਚਾਰ ਕਰਦੀ ਹੈ। ਪ੍ਰਧਾਨ ਜੱਜ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੀ ਪੰਜ ਮੈਂਬਰੀ ਸੰਵਿਧਾਨ ਬੈਂਚ ਨੇ ਅਯੁੱਧਿਆ ਭੂਮੀ ਵਿਵਾਦ 'ਚ ਤੀਜੇ ਦਿਨ ਵੀ ਸੁਣਵਾਈ ਖਤਮ ਹੋਣ ਤੇ ਦੋਹਾਂ ਧਿਰਾਂ ਦੇ ਵਕੀਲਾਂ ਨੂੰ ਸੂਚਿਤ ਕੀਤਾ ਕਿ ਉਹ ਸ਼ੁੱਕਰਵਾਰ ਨੂੰ ਵੀ ਸੁਣਵਾਈ ਕਰੇਗੀ।
ਧਾਰਾ 370 ਮੁੱਦੇ 'ਤੇ ਕਾਂਗਰਸ ਨੇ ਸੱਦੀ ਬੈਠਕ
ਅੱਜ ਕਾਂਗਰਸ ਪਾਰਟੀ ਦੇ ਸਾਰੇ ਵੱਡੇ ਅਹੁਦੇਦਾਰਾਂ ਤੋਂ ਧਾਰਾ 370 ਦੇ ਮੁੱਦੇ 'ਤੇ ਚਰਚਾ ਕਰਨ ਲਈ ਇਕ ਵੱਡੀ ਬੈਠਕ ਸੱਦੀ ਗਈ ਹੈ। ਇਸ ਬੈਠਕ 'ਚ ਹਿਮਾਚਲ ਤੋਂ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਕੁਲਦੀਪ ਰਾਠੌਰ ਤੇ ਵਿਰੋਧੀ ਨੇਤਾ ਮੁਕੇਸ਼ ਅਗਨਿਹੋਤਰੀ ਵੀ ਸ਼ਾਮਲ ਹੋਣਗੇ। ਇਸ ਬੈਠਕ 'ਚ ਕਾਂਗਰਸ ਜਨਰਲ ਸਕੱਤਰ, ਸੂਬਿਆਂ ਦੇ ਇੰਚਾਰਜ, ਪੀ.ਸੀ.ਸੀ. ਪ੍ਰਧਾਨ, ਸੀ.ਐੱਲ.ਪੀ. ਲੀਡਰ, ਏ.ਆਈ.ਸੀ.ਸੀ. ਵਿਭਾਗਾਂ ਤੇ ਸੈੱਲ ਦੇ ਪ੍ਰਧਾਨ ਤੇ ਕਾਂਗਰਸ ਸੰਸਦ ਮੌਜੂਦ ਹੋਣਗੇ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਕ੍ਰਿਕਟ : ਤਾਮਿਲਨਾਡੂ ਪ੍ਰੀਮੀਅਰ ਲੀਗ-2019
ਅਲਟੀਮੇਟ ਟੇਬਲ ਟੈਨਿਸ ਲੀਗ-2019
ਕਬੱਡੀ : ਪਟਨਾ ਬਨਾਮ ਯੂ. ਪੀ. (ਪ੍ਰੋ ਕਬੱਡੀ ਲੀਗ-2019)