ਗਰਭਪਾਤ ਲਈ ਸਮਾਂ ਹੱਦ ਵਧਾਉਣ ਸਬੰਧੀ ਪਟੀਸ਼ਨ 'ਤੇ ਸੁਣਵਾਈ ਅੱਜ (ਪੜ੍ਹੋ 28 ਮਈ ਦੀਆਂ ਖਾਸ ਖਬਰਾਂ)
Tuesday, May 28, 2019 - 02:24 AM (IST)

ਨਵੀਂ ਦਿੱਲੀ (ਵੈਬ ਡੈਸਕ)— ਕਿਸੇ ਗਰਭਵਤੀ ਔਰਤ ਜਾਂ ਉਸ ਦੇ ਗਰਭ ਵਿਚ ਪਲ ਰਹੇ ਬੱਚੇ ਦੀ ਸਿਹਤ ਨੂੰ ਕੋਈ ਖਤਰਾ ਹੋਣ ਦੀ ਸਥਿਤੀ ਵਿਚ ਗਰਭਪਾਤ ਕਰਵਾਉਣ ਦੀ ਸਮਾਂ ਹੱਦ ਵਧਾ ਕੇ 24 ਜਾਂ 26 ਹਫਤੇ ਕਰਨ ਦੀ ਇਜਾਜ਼ਤ ਨਾਲ ਸਬੰਧਤ ਪਟੀਸ਼ਨ 'ਤੇ ਦਿੱਲੀ ਹਾਈ ਕੋਰਟ ਮੰਗਲਵਾਰ ਨੂੰ ਸੁਣਵਾਈ ਕਰਨ ਲਈ ਸਹਿਮਤ ਹੋ ਗਈ ਹੈ। ਫਿਲਹਾਲ ਗਰਭਪਾਤ ਕਰਵਾਉਣ ਦੀ ਸਮਾਂ ਹੱਦ 20 ਹਫਤੇ ਹੈ।
ਚੋਣਾਂ ਤੋਂ ਬਾਅਦ ਯੋਗੀ ਸਰਕਾਰ ਦੀ ਪਹਿਲੀ ਕੈਬਨਿਟ ਬੈਠਕ ਅੱਜ
2019 ਦੇ ਲੋਕ ਸਭਾ ਚੋਣ ਦੇ ਨਤੀਜੇ ਆਉਣ ਤੋਂ ਬਾਅਦ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਆਪਣੀ ਪਹਿਲੀ ਕੈਬਨਿਟ ਬੈਠਕ ਅੱਜ ਕਰੇਗੀ। ਬੈਠਕ 'ਚ ਮੋਦੀ ਸਰਕਾਰ ਨੂੰ ਵੱਡੇ ਜਨਾਦੇਸ਼ ਜੇਣ ਲਈ ਪ੍ਰਦੇਸ਼ ਦੀ ਜਨਤਾ ਪ੍ਰਤੀ ਧੰਨਵਾਦ ਤੇ ਮੋਦੀ ਸਰਕਾਰ ਲਈ ਵਧਾਈ ਪ੍ਰਸਤਾਵ ਪਾਸ ਕਰਨ ਨਾਲ ਤਬਾਦਲਾ ਨੀਤੀ 'ਚ ਸੋਧ ਸਣੇ ਕਈ ਅਹਿਮ ਫੈਸਲੇ ਹੋ ਸਕਦੇ ਹਨ।
ਅੱਜ ਹਟੇਗੀ ਚੋਣ ਜ਼ਾਬਤਾ
ਲੋਕ ਸਭਾ ਚੋਣ ਦੀ ਨੋਟੀਫਿਕੇਸ਼ਨ ਨਾਲ ਲੱਗੀ ਚੋਣ ਜ਼ਾਬਤਾ ਹੁਣ ਨਤੀਜੇ ਆਉਣ ਤੋਂ ਬਾਅਦ ਹੁਣ 28 ਮਈ ਨੂੰ ਹਟ ਜਾਵੇਗੀ। ਇਸ ਤੋਂ ਬਾਅਦ ਜ਼ਿਲਾ ਵਾਸੀਆਂ ਦੀ ਪ੍ਰੇਸ਼ਾਨੀ ਦੂਰ ਕਰਨ ਵਾਲੇ ਵਿਕਾਸ ਦੇ ਕੰਮ ਤੇ ਯੋਜਨਾਵਾਂ ਫਿਰ ਸ਼ੁਰੂ ਹੋਣਗੇ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਟੈਨਿਸ : ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ-2019
ਕ੍ਰਿਕਟ : ਭਾਰਤ ਬਨਾਮ ਬੰਗਲਾਦੇਸ਼ (ਅਭਿਆਸ ਮੈਚ)
ਫੁੱਟਬਾਲ : ਫੀਫਾ ਅੰਡਰ-20 ਵਿਸ਼ਵ ਕੱਪ-2019