ਦੂਜੇ ਪੜਾਅ ਲਈ ਨਾਮਜ਼ਦਗੀ ਦਾ ਆਖਰੀ ਦਿਨ ਅੱਜ (ਪੜ੍ਹੋ 26 ਮਾਰਚ ਦੀਆਂ ਖਾਸ ਖਬਰਾਂ)

03/26/2019 2:16:25 AM

ਨਵੀਂ ਦਿੱਲੀ— ਲੋਕ ਸਭਾ ਚੋਣ ਦੇ ਦੂਜੇ ਪੜਾਅ ਲਈ ਨਾਮਜ਼ਦਗੀ ਭਰਨ ਦਾ ਅੱਜ ਆਖਰੀ ਦਿਨ ਹੈ। ਸਾਰੇ ਉਮੀਦਵਾਰ ਅੱਜ ਆਪਣੇ ਖੇਤਰ ਤੋਂ ਨਾਮਜ਼ਦਗੀ ਭਰ ਸਕਣਗੇ। ਇਸ ਤੋਂ ਪਹਿਲਾਂ ਸੋਮਵਾਰ ਨੂੰ ਪਹਿਲੇ ਪੜਾਅ ਦੀ ਨਾਮਜ਼ਦਗੀ ਭਰਨ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ। ਉੱਤਰ ਪ੍ਰਦੇਸ਼ ਤੋਂ ਮਥੁਰਾ ਤੋਂ ਸੰਸਦ ਮੈਂਬਰ ਹੇਮਾ ਮਾਲਿਨੀ ਨੇ ਤਾਂ ਗਾਜ਼ੀਆਬਾਦ ਤੋਂ ਰਿਟਾਇਰਡ ਜਨਰਲ ਵੀਕੇ ਸਿੰਘ ਨੇ ਨਾਮਜ਼ਦਗੀ ਦਾਖਲ ਕੀਤੀ।

ਵਿਜੇ ਸੰਕਲਪ ਮੁਹਿੰਮ ਚਲਾਏਗੀ ਭਾਜਪਾ
ਭਾਰਤੀ ਜਨਤਾ ਪਾਰਟੀ ਅੱਜ ਲੋਕ ਸਭਾ ਲਈ ਵਿਜੇ ਸੰਕਲਪ ਮੁਹਿੰਮ ਦੀ ਸ਼ੁਰੂਆਤ ਕਰੇਗੀ। ਇਸ ਮੁਹਿੰਮ ਦੇ ਤਹਿਤ ਭਾਜਪਾ 250 ਥਾਵਾਂ 'ਤੇ ਸਭਾ ਚਲਾਏਗੀ। ਦੇਸ਼ ਦੇ ਸਭ ਤੋਂ ਵੱਡੇ ਸੂਬੇ 'ਚ ਕਈ ਸਭਾਵਾਂ ਆਯੋਜਿਤ ਕੀਤੀ ਜਾਵੇਗੀ। ਉੱਤਰ ਪ੍ਰਦੇਸ਼ 'ਚ ਅੱਜ ਨੇਤਾਵਾਂ ਦਾ ਇਕੱਠ ਲੱਗੇਗਾ। ਮੁੱਖ ਮੰਤਰੀ ਯੋਗੀ ਆਦਿਤਿਆਨਾਥ, ਕੇਂਦਰੀ ਮੰਤਰੀ ਈਰਾਨੀ ਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਸਣੇ ਹੋਰ ਕਈ ਨੇਤਾਵਾਂ ਜਨ ਸਭਾ ਕਰਨਗੇ।

ਰਾਜਸਥਾਨ ਦੌਰੇ 'ਤੇ ਰਾਹੁਲ ਗਾਂਧੀ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਰਾਜਸਥਾਨ ਦੌਰੇ 'ਤੇ ਜਾਣਗੇ। ਉਹ ਇਥੇ ਇਕ ਚੋਣ ਜਨਸਭਾ ਨੂੰ ਸੰਬੋਧਿਤ ਕਰਨਗੇ। ਦੱਸ ਦਈਏ ਕਿ ਪਹਿਲੇ ਪੜਾਅ ਦੀਆਂ ਲੋਕ ਸਭਾ ਚੋਣਾਂ 11 ਅਪ੍ਰੈਲ ਨੂੰ ਹੋਣਗੀਆਂ। ਰਾਜਸਥਾਨ 'ਚ ਚਾਰ ਪੜਾਅਵਾਂ 'ਚ ਚੋਣਾਂ ਹੋਣਗੀਆਂ।

ਅੱਜ ਭਾਰਤੀ ਫੌਜ 'ਚ ਸ਼ਾਮਲ ਹੋਵੇਗੀ ਸਵਦੇਸ਼ੀ ਤੋਪ ਧਨੁਸ਼
ਦੇਸ਼ 'ਚ ਬਣੀ ਆਧੁਨਿਕ ਤੋਪ ਧਨੁਸ਼ ਭਾਰਤੀ ਬੇੜੇ 'ਚ ਸ਼ਾਮਲ ਹੋਵੇਗੀ। ਭਾਰਤੀ ਫੌਜ ਦੀ ਤਾਕਤ ਵਧੇਗੀ। ਧਨੁਸ਼ ਤੋਪਾਂ ਨੂੰ ਪਾਕਿਸਤਾਨ ਤੇ ਚੀਨ ਦੇ ਪਹਾੜੀ ਇਲਾਕਿਆਂ 'ਚ ਤਾਇਨਾਤ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸੋਮਵਾਰ ਨੂੰ ਭਾਰਤੀ ਹਵਾਈ ਫੌਜ 'ਚ 4 ਚਿਨੁਕ ਹੈਲੀਕਾਪਟਰਾਂ ਨੂੰ ਸ਼ਾਮਲ ਕੀਤਾ ਗਿਆ ਸੀ।

ਨੀਰਵ ਮੋਦੀ ਦੇ ਆਰਟ ਕਲੈਕਸ਼ਨ ਦੀ ਨੀਲਾਮੀ ਅੱਜ
ਪੀ.ਐੱਨ.ਬੀ. ਘਪਲੇ ਦੇ ਦੋਸ਼ੀ ਨੀਰਵ ਮੋਦੀ ਦੀ ਆਰਟ ਕਲੈਕਸ਼ਨ ਦੀ ਅੱਜ ਨੀਲਾਮੀ ਕੀਤੀ ਜਾਵੇਗੀ। ਇਸ ਦੀ ਨੀਲਾਮੀ ਦੇ ਜ਼ਰੀਏ ਜੋ ਵੀ ਪੈਸਾ ਇਕੱਠਾ ਹੋਵੇਗਾ। ਉਸ ਨਾਲ ਬੈਂਕਾਂ ਦੇ ਕਰਜ਼ ਨੂੰ ਘੱਟ ਕੀਤਾ ਜਾਵੇਗਾ। ਦੱਸ ਦਈਏ ਕਿ ਨੀਰਵ ਮੋਦੀ ਇਸ ਸਮੇਂ ਬ੍ਰਿਟੇਨ 'ਚ ਹੈ ਤੇ ਹਾਲ ਹੀ 'ਚ ਉਸ ਨੂੰ ਬ੍ਰਿਟੇਨ ਪੁਲਸ ਨੇ ਗ੍ਰਿਫਤਾਰ ਕੀਤਾ ਸੀ।

SBI ਅੱਜ ਕਰੇਗਾ ਐਨ.ਪੀ.ਏ. ਖਾਤਿਆਂ ਦੀ ਨੀਲਾਮੀ
ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ.) ਅੱਜ 2,337.88 ਕਰੋੜ ਰੁਪਏ ਦੇ 6 ਗੈਰ-ਲਾਗੂ ਸੰਪਤੀਆਂ ਵਾਲੇ ਖਾਤਿਆਂ ਦੀ ਨੀਲਾਮੀ ਕਰੇਗਾ। ਬੈਂਕ ਦੀ ਵੈਬਸਾਈਟ 'ਤੇ ਪਾਏ ਗਏ ਨੋਟਿਸ ਮੁਤਾਬਕ ਐੱਸ.ਬੀ.ਆਈ. ਇਨ੍ਹਾਂ ਸਾਰਿਆਂ ਖਾਤਿਆਂ ਨੂੰ 100 ਫੀਸਦੀ ਨਕਦ ਆਧਾਰ 'ਤੇ ਬੈਂਕਾਂ, ਸੰਪਤੀ ਮੁੜ ਗਠਿਤ ਕੰਪਨੀਆਂ, ਗੈਰ ਬੈਂਕਿੰਗ ਵਿੱਤੀ ਕੰਪਨੀਆਂ ਤੇ ਹੋਰ ਵਿੱਤੀ ਸੰਸਥਾਵਾਂ ਨੂੰ ਵੇਚਣ ਦਾ ਇਰਾਦਾ ਰੱਖਦਾ ਹੈ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਚੇਨਈ ਸੁਪਰ ਕਿੰਗਜ਼ ਬਨਾਮ ਦਿੱਲੀ ਕੈਪੀਟਲਸ (ਆਈ. ਪੀ. ਐੱਲ. ਸੀਜ਼ਨ 12)
ਬਾਸਕਟਬਾਲ : ਐੱਨ. ਬੀ. ਏ. ਬਾਸਕਟਬਾਲ ਲੀਗ-2018/19
ਫੁੱਟਬਾਲ : ਯੂਰਪੀਅਨ ਕੁਆਲੀਫਾਇੰਗ ਫੁੱਟਬਾਲ ਟੂਰਨਾਮੈਂਟ
ਟੈਨਿਸ : ਏ. ਟੀ. ਪੀ. 1000 ਮਿਆਮੀ ਓਪਨ-2019


Inder Prajapati

Content Editor

Related News