ਸੁਰੰਗ ''ਚ ਰੱਸੀ ਦੇ ਸਹਾਰੇ ਪਹੁੰਚ ਕੇ ITBP ਦੇ ਜਵਾਨਾਂ ਨੇ ਸੁਰੱਖਿਅਤ ਕੱਢੇ 12 ਮਜ਼ਦੂਰ

Monday, Feb 08, 2021 - 01:16 AM (IST)

ਗੋਪੇਸ਼ਵਰ - ਰਿਸ਼ੀਕੇਸ਼ ਤੋਂ 13-14 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਐੱਨ. ਟੀ. ਪੀ. ਸੀ. ਦੀ ਨਿਰਮਾਣ ਅਧੀਨ 480 ਮੈਗਾਵਾਟ ਤਪੋਵਨ-ਵਿਸ਼ਣੁਗਾਡ ਪਣ ਬਿਜਲੀ ਪ੍ਰਾਜੈਕਟ ਦੀ ਹੜ੍ਹ ਨਾਲ ਨੁਕਸਾਨੀ ਗਈ ਇਕ ਸੁਰੰਗ 'ਚ ਫਸੇ ਸਾਰੇ 12 ਮਜ਼ਦੂਰਾਂ ਨੂੰ ਭਾਰਤ ਤਿੱਬਤ ਸਰਹੱਦ ਪੁਲਸ ਨੇ ਸੁਰੱਖਿਅਤ ਬਾਹਰ ਕੱਢ ਲਿਆ। ਆਈ. ਟੀ. ਬੀ. ਪੀ. ਦੇ ਜਵਾਨ ਮਜ਼ਦੂਰਾਂ ਨੂੰ ਬਚਾਉਣ ਲਈ ਲਗਭਗ 250 ਮੀਟਰ ਲੰਬੀ ਸੁਰੰਗ 'ਚ ਰੱਸੀ ਦੇ ਸਹਾਰੇ ਅੰਦਰ ਪਹੁੰਚੇ। ਤਪੋਵਨ ਖੇਤਰ ਵਿਚ ਹੀ ਸਥਿਤ ਪ੍ਰਾਜੈਕਟ ਦੀ ਇਕ ਹੋਰ ਸੁਰੰਗ 'ਚ ਫਸੇ 30-35 ਮਜ਼ਦੂਰਾਂ ਨੂੰ ਬਾਹਰ ਕੱਢਣ ਲਈ ਬਚਾਅ ਅਤੇ ਰਾਹਤ ਕਾਰਜ ਚਲਾਇਆ ਜਾ ਰਿਹਾ ਹੈ। 

ਇਹ ਵੀ ਪੜ੍ਹੋ- ‘ਲੇਹ ’ਚ 6ਵੀਂ IHAI ਰਾਸ਼ਟਰੀ ਆਈਸ ਹਾਕੀ ਚੈਂਪੀਅਨਸ਼ਿਪ ਆਯੋਜਿਤ’


ਇਨ੍ਹਾਂ ਨੂੰ ਫੌਜ ਦੀ ਮਦਦ ਨਾਲ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸੁਰੰਗ 'ਚ ਹੜ੍ਹ ਨਾਲ ਆਇਆ ਮਲਬਾ ਜਮਾ ਹੋ ਗਿਆ, ਜਿਸ ਨੂੰ ਮਸ਼ੀਨਾਂ ਦੀ ਮਦਦ ਨਾਲ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ-ਗ੍ਰੇਟਾ ਦੇ ਦਸਤਾਵੇਜ਼ ਸ਼ੇਅਰ ਕਰਨ ’ਤੇ ਬੋਲੇ ਵਿਦੇਸ਼ ਮੰਤਰੀ,'ਟੂਲਕਿੱਟ' ਨੇ ਕੀਤੇ ਕਈ ਖੁਲਾਸੇ

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News