18 ਸਾਲ ਬਾਅਦ RCB ਦੇ ਹੱਥ ਲੱਗੀ ਟਰਾਫ਼ੀ ! Fans ਨੇ ਵਿਜੈ ਮਾਲਿਆ ਦੇ ਪੋਸਟਰ ਫੜ ਮਨਾਇਆ ਜਿੱਤ ਦਾ ਜਸ਼ਨ
Monday, Jun 09, 2025 - 04:48 PM (IST)

ਨੈਸ਼ਨਲ ਡੈਸਕ- ਰਾਇਲ ਚੈਲੇਂਜਰਸ ਬੈਂਗਲੁਰੂ (ਆਰਸੀਬੀ) ਨੇ 18 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਆਪਣਾ ਪਹਿਲਾ ਆਈਪੀਐੱਲ ਖਿਤਾਬ ਜਿੱਤਿਆ ਤਾਂ ਬੈਂਗਲੁਰੂ ਦੀਆਂ ਸੜਕਾਂ 'ਤੇ ਜਸ਼ਨ ਦਾ ਮਾਹੌਲ ਸੀ। ਲਾਲ ਜਰਸੀ ਅਤੇ ਜਸ਼ਨ ਦੇ ਨਾਅਰਿਆਂ ਵਿਚਾਲੇ ਇਕ ਖ਼ਾਸ ਨਜ਼ਾਰਾ ਦੇਖਣ ਨੂੰ ਮਿਲਿਆ : ਟੀਮ ਦੇ ਅਸਲੀ ਮਾਲਕ ਵਿਜੈ ਮਾਲਿਆ ਦੇ ਪੋਸਟਰ ਫੜੇ ਹੋਏ ਪ੍ਰਸ਼ੰਸਕ। 2008 'ਚ ਆਰਸੀਬੀ ਦੀ ਸਥਾਪਨਾ ਕਰਨ ਵਾਲੇ ਮਾਲਿਆ ਨੇ ਫ੍ਰੈਂਚਾਈਜ਼ ਦੀ ਸ਼ੁਰੂਆਤੀ ਪਛਾਣ ਨੂੰ ਆਕਾਰ ਦੇਣ 'ਚ ਅਹਿਮ ਭੂਮਿਕਾ ਨਿਭਾਈ।
ਆਰਸੀਬੀ ਦੀ ਜਿੱਤ ਤੋਂ ਬਾਅਦ ਵਿਜੈ ਮਾਲਿਆ ਨੇ 'ਐਕਸ' 'ਤੇ ਭਾਵੁਕ ਪੋਸਟ ਕਰਦੇ ਹੋਏ ਕਿਹਾ,''ਜਦੋਂ ਮੈਂ ਆਰਸੀਬੀ ਦੀ ਸਥਾਪਨਾ ਕੀਤੀ ਸੀ ਤਾਂ ਮੇਰਾ ਸੁਫ਼ਨਾ ਸੀ ਕਿ ਆਈਪੀਐੱਲ ਟਰਾਫ਼ੀ ਬੈਂਗਲੁਰੂ ਆਏ। ਮੈਨੂੰ ਨੌਜਵਾਨ ਖਿਡਾਰੀ ਵਜੋਂ ਦਿੱਗਜ ਕਿੰਗ ਕੋਹਲੀ ਨੂੰ ਚੁਣਨ ਦਾ ਮੌਕਾ ਮਿਲਿਆ ਅਤੇ ਇਹ ਜ਼ਿਕਰਯੋਗ ਹੈ ਕਿ ਉਹ 18 ਸਾਲਾਂ ਤੋਂ ਆਰਸੀਬੀ ਨਾਲ ਹਨ। ਮੈਨੂੰ ਯੂਨੀਵਰਸ ਬੌਸ ਕ੍ਰਿਸ ਗਿੱਲ ਅਤੇ ਮਿਸਟਰ 360 ਏਬੀ ਡਿਵਿਲੀਅਰਜ਼ ਨੂੰ ਚੁਣਨ ਦਾ ਵੀ ਸਨਮਾਨ ਮਿਲਿਆ, ਜੋ ਆਰਸੀਬੀ ਦੇ ਇਤਿਹਾਸ ਦਾ ਇਕ ਅਮਿੱਟ ਹਿੱਸਾ ਹਨ। ਆਖ਼ਰਕਾਰ ਆਈਪੀਐੱਲ ਟਰਾਫ਼ੀ ਬੈਂਗਲੁਰੂ ਪਹੁੰਚ ਗਈ। ਵਧਾਈ ਅਤੇ ਫਿਰ ਤੋਂ ਉਨ੍ਹਾਂ ਸਾਰਿਆਂ ਨੂੰ ਧੰਨਵਾਦ, ਜਿਨ੍ਹਾਂ ਨੇ ਮੇਰੇ ਸੁਫ਼ਨਾ ਨੂੰ ਸਾਕਾਰ ਕੀਤਾ। ਆਰਸੀਬੀ ਦੇ ਪ੍ਰਸ਼ੰਸਕ ਸਭ ਤੋਂ ਚੰਗੇ ਹਨ ਅਤੇ ਉਹ ਆਈਪੀਐੱਲ ਟਰਾਫ਼ੀ ਦੇ ਹੱਕਦਾਰ ਹਨ।''
ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਹੋਏ ਫਾਈਨਲ 'ਚ ਆਰਸੀਬੀ ਨੇ ਪੰਜਾਬ ਕਿੰਗਜ਼ ਨੂੰ 6 ਦੌੜਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਉਨ੍ਹਾਂ ਨੇ ਕੋਹਲੀ ਦੇ 43 ਦੌੜਾਂ ਦੀ ਮਦਦ ਨਾਲ 190/9 ਦੌੜਾਂ ਬਣਾਈਆਂ। ਜਵਾਬ 'ਚ, ਪੀਬੀਕੇਐੱਸ 184/7 'ਤੇ ਹੀ ਹਾਰ ਗਈ, ਜਿਸ 'ਚ ਜੋਸ਼ ਹੇਜ਼ਲਵੁੱਡ ਅਤੇ ਕਰੁਣਾਲ ਪੰਡਯਾ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8