ਜ਼ਖਮੀ ਹੋਈ ਉਰਫੀ ਜਾਵੇਦ, ਚਿਹਰੇ ''ਚੋਂ ਖੂਨ ਨਿਕਲਦਾ ਵੇਖ ਪਰੇਸ਼ਾਨ ਹੋਏ Fans

Monday, Aug 18, 2025 - 12:18 PM (IST)

ਜ਼ਖਮੀ ਹੋਈ ਉਰਫੀ ਜਾਵੇਦ, ਚਿਹਰੇ ''ਚੋਂ ਖੂਨ ਨਿਕਲਦਾ ਵੇਖ ਪਰੇਸ਼ਾਨ ਹੋਏ Fans

ਐਂਟਰਟੇਨਮੈਂਟ ਡੈਸਕ- ਸੋਸ਼ਲ ਮੀਡੀਆ ਸੈਂਸੇਸ਼ਨ ਅਤੇ ਦਿ ਟ੍ਰੇਟਰਜ਼ ਸ਼ੋਅ ਦੀ ਜੇਤੂ ਉਰਫ਼ੀ ਜਾਵੇਦ ਇੱਕ ਵਾਰ ਫਿਰ ਚਰਚਾ ਵਿੱਚ ਹੈ, ਪਰ ਇਸ ਵਾਰ ਕਾਰਨ ਉਸ ਦੇ ਅਜੀਬੋ-ਗਰੀਬ ਆਉਟਫ਼ਿਟ ਨਹੀਂ ਸਗੋਂ ਉਸ ਦਾ ਜ਼ਖ਼ਮੀ ਚਿਹਰਾ ਹੈ। ਉਰਫ਼ੀ ਨੇ ਇੰਸਟਾਗ੍ਰਾਮ ’ਤੇ ਤਸਵੀਰਾਂ ਤੇ ਵੀਡੀਓ ਸਾਂਝੀਆਂ ਕੀਤੀਆਂ, ਜਿਨ੍ਹਾਂ ਵਿੱਚ ਉਸ ਦੀ ਅੱਖ ਦੇ ਹੇਠਾਂ ਤੋਂ ਖੂਨ ਨਿਕਲਦਾ ਦਿਖਾਈ ਦਿੱਤਾ ਅਤੇ ਸੋਜ ਵੀ ਸਾਫ਼ ਨਜ਼ਰ ਆ ਰਹੀ ਸੀ।

ਇਹ ਵੀ ਪੜ੍ਹੋ: ਮਸ਼ਹੂਰ ਮਾਡਲ ਨੂੰ ਮਿਲੀ ਦਰਦਨਾਕ ਮੌਤ, 30 ਸਾਲ ਦੀ ਉਮਰ 'ਚ ਛੱਡੀ ਦੁਨੀਆ

ਫੈਨਜ਼ ਸੋਚ ਵਿੱਚ ਪੈ ਗਏ ਕਿ ਆਖ਼ਿਰ ਉਰਫ਼ੀ ਨਾਲ ਇਹ ਹਾਦਸਾ ਕਿਵੇਂ ਹੋਇਆ। ਬਾਅਦ ਵਿੱਚ ਅਦਾਕਾਰਾ ਨੇ ਖ਼ੁਦ ਖੁਲਾਸਾ ਕੀਤਾ ਕਿ ਉਹ ਸੋਫ਼ੇ ’ਤੇ ਬੈਠੀ ਸੀ, ਜਦੋਂ ਉਸਦੀ ਪਾਲਤੂ ਬਿੱਲੀ ਨੇ ਅਚਾਨਕ ਉਸਨੂੰ ਨੋਚ ਲਿਆ। ਉਰਫ਼ੀ ਨੇ ਕੈਪਸ਼ਨ ਵਿੱਚ ਲਿਖਿਆ – “ਕੈਟ ਪੇਰੈਂਟਸ, ਕੀ ਤੁਸੀਂ ਰਿਲੇਟ ਕਰ ਸਕਦੇ ਹੋ?”

ਇਹ ਵੀ ਪੜ੍ਹੋ: ਪਰਾਗ ਤਿਆਗੀ ਦੇ ਹਮੇਸ਼ਾ ਦਿਲ ਦੇ ਨੇੜੇ ਰਹੇਗੀ ਸ਼ੈਫਾਲੀ ਜਰੀਵਾਲਾ, ਪਤੀ ਨੇ ਬਣਵਾਇਆ 'ਕਾਂਟਾ ਲਗਾ' ਗਰਲ ਦਾ ਟੈਟੂ

PunjabKesari

ਵੀਡੀਓ ਵਿੱਚ ਉਰਫ਼ੀ ਨੇ ਆਪਣੀ ਅੱਖ ਹੇਠਾਂ ਬਣੇ ਗਹਿਰੇ ਨਿਸ਼ਾਨ ਵੀ ਦਿਖਾਏ। ਉਸਨੇ ਦੱਸਿਆ ਕਿ ਜੇ ਇਹ ਸੱਟ ਥੋੜ੍ਹੀ ਵੀ ਉੱਪਰ ਲੱਗਦੀ ਤਾਂ ਉਸਦੀ ਅੱਖ ਨੂੰ ਗੰਭੀਰ ਨੁਕਸਾਨ ਪਹੁੰਚ ਸਕਦਾ ਸੀ। ਉਰਫ਼ੀ ਨੇ ਮਜ਼ਾਕੀਆ ਅੰਦਾਜ਼ ਵਿੱਚ ਆਪਣੀ ਬਿੱਲੀ ਨੂੰ “ਈਵਿਲ” ਵੀ ਕਿਹਾ।

ਇਹ ਵੀ ਪੜ੍ਹੋ: ਫ਼ਿਲਮਾਂ ਹੋਈਆਂ Flop ਤਾਂ ਮਜਬੂਰੀ 'ਚ 'ਗੰਦਾ ਧੰਦਾ' ਕਰਨ ਲੱਗੀ ਮਸ਼ਹੂਰ ਅਦਾਕਾਰਾ ! ਆਖ਼ਰੀ ਸਮੇਂ ਸਰੀਰ 'ਚ ਪੈ ਗਏ ਕੀੜੇ

ਫੈਨਜ਼ ਨੇ ਕਮੈਂਟ ਕਰਕੇ ਉਰਫ਼ੀ ਨੂੰ ਤੁਰੰਤ ਡਾਕਟਰ ਨੂੰ ਦਿਖਾਉਣ ਦੀ ਸਲਾਹ ਦਿੱਤੀ। ਕਈਆਂ ਨੇ ਚਿੰਤਾ ਜਤਾਈ ਕਿ ਇਸ ਸੱਟ ਕਾਰਨ ਉਹਦੇ ਸ਼ੂਟ ਅਤੇ ਪ੍ਰੋਫੈਸ਼ਨਲ ਪ੍ਰਾਜੈਕਟਸ ’ਤੇ ਅਸਰ ਪੈ ਸਕਦਾ ਹੈ। ਹਾਲਾਂਕਿ ਉਰਫ਼ੀ ਨੇ ਇਸ ਘਟਨਾ ਨੂੰ ਹਾਸੇ ਵਿੱਚ ਲਿਆ, ਪਰ ਉਸਦੇ ਪ੍ਰਸ਼ੰਸਕ ਅਜੇ ਵੀ ਉਸਦੀ ਸਿਹਤ ਨੂੰ ਲੈ ਕੇ ਫਿਕਰਮੰਦ ਹਨ।

ਇਹ ਵੀ ਪੜ੍ਹੋ: ਖੁਸ਼ਖਬਰੀ ! ਸੋਨਾ ਹੋ ਗਿਆ ਸਸਤਾ, ਜਾਣੋ 10 ਗ੍ਰਾਮ 24 ਕੈਰੇਟ Gold ਦੀ ਨਵੀਂ ਕੀਮਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News