ਲਿਓਨਿਲ ਮੈਸੀ ਨੇ ਇੰਟਰ ਮਿਆਮੀ ਨੂੰ ਜਿੱਤ ਦਿਵਾਈ

Monday, Aug 18, 2025 - 10:57 AM (IST)

ਲਿਓਨਿਲ ਮੈਸੀ ਨੇ ਇੰਟਰ ਮਿਆਮੀ ਨੂੰ ਜਿੱਤ ਦਿਵਾਈ

ਫੋਰਟ ਲਾਡਰਡੇਲ (ਅਮਰੀਕਾ)– ਲਿਓਨਿਲ ਮੈਸੀ ਨੇ ਸੱਟ ਤੋਂ ਉੱਭਰ ਕੇ ਦਰਸ਼ਕਾਂ ਦੇ ਭਾਰੀ ਸਮਰਥਨ ਵਿਚਾਲੇ ਇਕ ਗੋਲ ਕੀਤਾ ਜਦਕਿ ਇਕ ਗੋਲ ਕਰਨ ਵਿਚ ਮਦਦ ਕੀਤੀ, ਜਿਸ ਨਾਲ ਇੰਟਰ ਮਿਆਮੀ ਨੇ ਮੇਜਰ ਲੀਗ ਸਾਕਰ (ਐੱਮ. ਐੱਲ. ਐੱਸ.) ਫੁੱਟਬਾਲ ਟੂਰਨਾਮੈਂਟ ਵਿਚ ਐੱਲ. ਏ. ਗੈਲੇਕਸੀ ’ਤੇ 3-1 ਨਾਲ ਜਿੱਤ ਦਰਜ ਕੀਤੀ।

ਮੈਸੀ ਜ਼ਖ਼ਮੀ ਹੋਣ ਕਾਰਨ ਪਿਛਲੇ ਦੋ ਮੈਚਾਂ ਵਿਚ ਨਹੀਂ ਖੇਡ ਸਕਿਆ ਸੀ। ਮੈਚ ਤੋਂ ਬਾਅਦ ਮਿਆਮੀ ਦੇ ਡਿਫੈਂਡਰ ਮੈਕਸੀਮਿਲੀਆਨੋ ਫਾਲਕਨ ਨੇ ਮੈਸੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਾਨੂੰ ਇਸਦੀ ਆਦਤ ਹੋ ਗਈ ਹੈ। ਤੁਸੀਂ ਦੇਖਿਆ ਹੋਵੇਗਾ ਕਿ ਉਸ ਨੇ ਕੀ ਕੀਤਾ, ਗੋਲ ’ਤੇ ਸਾਫ ਨਜ਼ਰ ਰੱਖਦੇ ਹੋਏ ਬਾਲ ਹਾਸਲ ਕੀਤੀ ਤੇ ਗੋਲ ਕਰ ਦਿੱਤਾ।

ਅਰਜਨਟੀਨਾ ਦੇ ਸੁਪਰ ਸਟਾਰ ਨੇ ਹਮਵਤਨ ਰੋਡ੍ਰਿਗੋ ਡੀ ਪਾਲ ਦੀ ਮਦਦ ਨਾਲ ਗੋਲ ਕਰ ਕੇ ਦਰਸ਼ਕਾਂ ਨੂੰ ਖੁਸ਼ ਕੀਤਾ। ਮੈਸੀ ਨੂੰ 2 ਅਗਸਤ ਨੂੰ ਨੇਕਾਕਸਾ ਵਿਰੁੱਧ ਲੀਗ ਕੱਪ ਮੈਚ ਵਿਚ ਹੈਮਸਟ੍ਰਿੰਗ ਵਿਚ ਸੱਟ ਲੱਗ ਗਈ ਸੀ। ਇੰਟਰ ਮਿਆਮੀ ਉਸਦੇ ਬਿਨਾਂ ਲੀਗ ਕੱਪ ਕੁਆਰਟਰ ਫਾਈਨਲ ਵਿਚ ਪਹੁੰਚ ਗਿਆ ਪਰ ਐੱਮ. ਐੱਲ. ਐੱਸ. ਮੁਕਾਬਲੇ ਵਿਚ ਉਸ ਨੂੰ ਆਪਣੇ ਰਾਜ ਦੇ ਵਿਰੋਧੀ ਆਰਲੈਂਡੋ ਸਿਟੀ ਹੱਥੋਂ 4-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।


author

Tarsem Singh

Content Editor

Related News