ਖੇਡਦੇ-ਖੇਡਦੇ ਮਾਸੂਮ ਦੇ ਹੱਥ ਲੱਗੀ ਲੋਡਿਡ ਪਿਸਤੌਲ, ਅਚਾਨਕ ਚੱਲੀ ਗੋਲੀ, ਪੈ ਗਿਆ ਚੀਕ-ਚਿਹਾੜਾ

Saturday, Aug 30, 2025 - 04:16 PM (IST)

ਖੇਡਦੇ-ਖੇਡਦੇ ਮਾਸੂਮ ਦੇ ਹੱਥ ਲੱਗੀ ਲੋਡਿਡ ਪਿਸਤੌਲ, ਅਚਾਨਕ ਚੱਲੀ ਗੋਲੀ, ਪੈ ਗਿਆ ਚੀਕ-ਚਿਹਾੜਾ

ਨੈਸ਼ਨਲ ਡੈਸਕ : ਪਟਨਾ ਦੇ ਪਰਸਾ ਬਾਜ਼ਾਰ ਇਲਾਕੇ 'ਚ ਸ਼ਨੀਵਾਰ ਨੂੰ ਪਿਸਤੌਲ ਨਾਲ ਖੇਡਦੇ ਸਮੇਂ ਗੋਲੀ ਲੱਗਣ ਨਾਲ ਇੱਕ ਪੰਜ ਸਾਲਾ ਬੱਚਾ ਜ਼ਖਮੀ ਹੋ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਸਦਰ ਸਬ-ਡਿਵੀਜ਼ਨਲ ਪੁਲਸ ਅਧਿਕਾਰੀ (ਐਸਡੀਪੀਓ-2) ਰੰਜਨ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ "ਸ਼ਨੀਵਾਰ ਸਵੇਰੇ ਪੁਲਸ ਨੂੰ ਸੂਚਨਾ ਮਿਲੀ ਕਿ ਸ਼ਿਵਨਗਰ ਇਲਾਕੇ 'ਚ ਇੱਕ ਪੰਜ ਸਾਲਾ ਬੱਚੇ ਨੂੰ ਇੱਕ ਰਿਸ਼ਤੇਦਾਰ ਦੀ ਪਿਸਤੌਲ ਨਾਲ ਖੇਡਦੇ ਸਮੇਂ ਗੋਲੀ ਲੱਗੀ ਹੈ।"

ਇਹ ਵੀ ਪੜ੍ਹੋ...ਅੱਧੀ ਰਾਤੀਂ ਘਰ 'ਚ ਹੋ ਗਿਆ ਜ਼ਬਰਦਸਤ ਧਮਾਕਾ ! ਕੰਬ ਗਿਆ ਪੂਰਾ ਇਲਾਕਾ

ਉਨ੍ਹਾਂ ਕਿਹਾ ਕਿ "ਜਦੋਂ ਤੱਕ ਪੁਲਸ ਮੌਕੇ 'ਤੇ ਪਹੁੰਚੀ, ਬੱਚੇ ਦੇ ਪਿਤਾ ਬੱਚੇ ਨੂੰ ਨਜ਼ਦੀਕੀ ਹਸਪਤਾਲ ਲੈ ਗਏ ਸਨ। ਉਸਦੀ ਮਾਂ ਨੇ ਪੁਲਸ ਨੂੰ ਦੱਸਿਆ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਬੱਚਾ ਆਪਣੇ ਰਿਸ਼ਤੇਦਾਰ ਦੀ ਲੋਡਡ ਪਿਸਤੌਲ ਨਾਲ ਖੇਡ ਰਿਹਾ ਸੀ। ਅਚਾਨਕ ਟ੍ਰੀਗਰ ਦੱਬੇ ਜਾਣ ਕਾਰਨ  ਗੋਲੀ ਉਸਦੇ ਜਬਾੜੇ ਵਿੱਚ ਲੱਗੀ।" ਉਨ੍ਹਾਂ ਕਿਹਾ ਕਿ ਬੱਚੇ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਐਸਡੀਪੀਓ ਨੇ ਕਿਹਾ, "ਹੋਰ ਜਾਂਚ ਕੀਤੀ ਜਾ ਰਹੀ ਹੈ ਅਤੇ ਅਸੀਂ ਪਿਸਤੌਲ ਬਰਾਮਦ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।" ਉਨ੍ਹਾਂ ਕਿਹਾ ਕਿ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 


author

Shubam Kumar

Content Editor

Related News