ਬੈਂਕ ਦੇ ਦਿਵਾਲੀਆ ਹੋਣ ''ਤੇ ਖਾਤਾਧਾਰਕ ਨੂੰ ਮਿਲਦਾ ਹੈ ਸਿਰਫ 1 ਲੱਖ ਰੁਪਏ ਜਾਣੋ RBI ਦੇ ਨਿਯਮ

09/26/2019 5:38:32 PM

ਨਵੀਂ ਦਿੱਲੀ — ਪੰਜਾਬ ਅਤੇ ਮਹਾਰਾਸ਼ਟਰ ਕੋ-ਆਪਰੇਟਿਵ ਬੈਂਕ 'ਤੇ ਮੰਗਲਵਾਰ ਨੂੰ ਭਾਰਤੀ ਰਿਜ਼ਰਵ ਬੈਂਕ ਨੇ 6 ਮਹੀਨੇ ਦੀ ਪਾਬੰਦੀ ਲਗਾ ਦਿੱਤੀ ਹੈ। ਇਸ ਪਾਬੰਦੀ ਦੇ ਬਾਅਦ ਬੈਂਕ ਦੇ ਖਾਤਾਧਾਰਕ ਅਗਲੇ 6 ਮਹੀਨੇ ਤੱਕ ਸਿਰਫ 1 ਹਜ਼ਾਰ ਰੁਪਿਆ ਹੀ ਕਢਵਾ ਸਕਣਗੇ। ਫਿਲਹਾਲ ਇਸ ਬੈਂਕ 'ਚ ਖਾਤਾਧਾਰਕਾਂ ਦੀ ਜਮ੍ਹਾਂ ਰਕਮ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ। ਪਰ ਰਿਜ਼ਰਵ ਬੈਂਕ ਦੇ ਨਿਯਮਾਂ ਅਨੁਸਾਰ ਜੇਕਰ ਦੇਸ਼ 'ਚ ਕੰਮ ਕਰਨ ਵਾਲਾ ਕੋਈ ਵੀ ਬੈਂਕ  ਦਿਵਾਲੀਆ ਹੁੰਦਾ ਹੈ ਤਾਂ ਫਿਰ ਗਾਹਕਾਂ ਨੂੰ ਸਿਰਫ 1 ਲੱਖ ਰੁਪਿਆ ਹੀ ਵਾਪਸ ਮਿਲੇਗਾ।

ਬੈਂਕ ਦਾ ਲਾਇਸੈਂਸ ਰੱਦ ਹੋਣ 'ਤੇ ਨਹੀਂ ਮਿਲੇਗੀ ਰਕਮ

ਰਿਜ਼ਰਵ ਬੈਂਕ ਦੇ ਨਿਯਮਾਂ ਅਨੁਸਾਰ ਜੇਕਰ ਬੈਂਕ ਦਾ ਲਾਇਸੈਂਸ ਕਿਸੇ ਕਾਰਨ ਰੱਦ ਹੁੰਦਾ ਹੈ ਤਾਂ ਫਿਰ ਗਾਹਕਾਂ ਦੀ ਜਮ੍ਹਾ ਰਕਮ ਦੇ ਵਾਪਸ ਮਿਲਣ 'ਤੇ ਕਿਸੇ ਤਰ੍ਹਾਂ ਦੀ ਜ਼ਿੰਮੇਵਾਰੀ ਨਹੀਂ ਹੋਵੇਗਾ। ਬੈਂਕ ਦਾ ਲਾਇਸੈਂਸ ਰੱਦ ਰਹਿਣ ਤੱਕ, ਜੇਕਰ ਕਿਸੇ ਕਾਰਨ ਬੈਂਕ ਡੁੱਬ ਜਾਂਦਾ ਹੈ ਤਾਂ ਸਿਰਫ ਇਕ ਲੱਖ ਰੁਪਿਆ ਹੀ ਹਰੇਕ ਖਾਤਾਧਾਰਕ ਨੂੰ ਮਿਲੇਗਾ।

ਇਹ ਹਨ ਨਿਯਮ

ਰਿਜ਼ਰਵ ਬੈਂਕ ਦੀ ਮਾਲਕੀ ਵਾਲੀ ਡਿਪਾਜ਼ਿਟ ਇੰਸ਼ੌਰੈਂਸ ਐਂਡ ਕ੍ਰੈਡਿਟ ਗਾਰੰਟੀ ਕਾਰਪੋਰੇਸ਼ਨ ਦੇ ਨਿਯਮ ਅਨੁਸਾਰ ਦੇਸ਼ 'ਚ ਕੰਮ ਕਰ ਰਹੇ ਸਾਰੇ ਬੈਂਕਾਂ ਦਾ ਬੀਮਾ ਹੁੰਦਾ ਹੈ। ਇਹ ਬੀਮਾ ਖਾਤਾਧਾਰਕਾਂ ਦੀ ਜਮ੍ਹਾਂ ਰਕਮ 'ਤੇ ਵੀ ਹੈ। ਹਾਲਾਂਕਿ ਜੇਕਰ ਬੈਂਕ ਦਾ ਲਾਇਸੈਂਸ ਰੱਦ ਹੋ ਜਾਂਦਾ ਹੈ ਤਾਂ ਫਿਰ ਕਿਸੇ ਤਰ੍ਹਾਂ ਦਾ ਬੀਮਾ ਖਾਤਿਆਂ 'ਤੇ ਪ੍ਰਭਾਵੀ ਨਹੀਂ ਹੋਵੇਗਾ। ਇਹ ਨਿਯਮ ਸਾਰੇ ਸਰਕਾਰੀ, ਨਿੱਜੀ ਅਤੇ ਕਾਰਪੋਰੇਟਿਵ ਬੈਂਕਾਂ 'ਤੇ ਲਾਗੂ ਹੁੰਦਾ ਹੈ।

ਇਸ ਨਿਯਮ ਦੇ ਤਹਿਤ ਰਿਜ਼ਰਵ ਬੈਂਕ ਨੇ ਕੀਤੀ ਹੈ ਕਾਰਵਾਈ

ਬੇਨਿਯਮੀਆਂ ਵਰਤਣ ਦੇ ਦੋਸ਼ 'ਚ ਭਾਰਤੀ ਰਿਜ਼ਰਵ ਬੈਂਕ ਨੇ ਮੁੰਬਈ ਸਥਿਤ ਪੰਜਾਬ ਐਂਡ ਮਹਾਰਾਸ਼ਟਰ ਸਹਿਕਾਰੀ ਬੈਂਕ 'ਤੇ 6 ਮਹੀਨੇ ਦੀ ਪਾਬੰਦੀ ਲਗਾ ਦਿੱਤੀ ਹੈ। ਰਿਜ਼ਰਵ ਬੈਂਕ ਨੇ ਇਹ ਕਾਰਵਾਈ ਬੈਂਕਿੰਗ ਰੈਗੂਲੇਸ਼ਨ ਐਕਟ, 1949 ਦੇ ਸੈਕਸ਼ਨ 35ਏ ਦੇ ਤਹਿਤ ਕੀਤੀ ਹੈ। ਪਾਬੰਦੀ ਸੈਕਸ਼ਨ 35ਏ ਦੇ ਤਹਿਤ ਲਗਾਈ ਗਈ ਹੈ।

 


Related News