ਮੋਦੀ ਟੀਮ ਦੇ ਅਨੁਸ਼ਾਸਤ ਮੈਂਬਰ ਵਾਂਗ ਕੰਮ ਕਰਾਂਗਾ : ਰਵੀਸ਼ੰਕਰ ਪ੍ਰਸਾਦ

Thursday, Jun 06, 2019 - 10:45 AM (IST)

ਮੋਦੀ ਟੀਮ ਦੇ ਅਨੁਸ਼ਾਸਤ ਮੈਂਬਰ ਵਾਂਗ ਕੰਮ ਕਰਾਂਗਾ : ਰਵੀਸ਼ੰਕਰ ਪ੍ਰਸਾਦ

ਮਥੁਰਾ (ਭਾਸ਼ਾ)— ਕੇਂਦਰੀ ਕਾਨੂੰਨ ਅਤੇ ਦੂਰਸੰਚਾਰ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਸਭ ਕਾ ਸਾਥ- ਸਭ ਕਾ ਵਿਕਾਸ' ਦੇ ਮੰਤਰ ਨੂੰ ਧਿਆਨ ਵਿਚ ਰੱਖ ਕੇ ਮੋਦੀ ਟੀਮ ਦੇ ਇਕ ਅਨੁਸ਼ਾਸਤ ਮੈਂਬਰ ਦੇ ਤੌਰ 'ਤੇ ਕੰਮ ਕਰਨਗੇ। ਉਨ੍ਹਾਂ ਭਰੋਸਾ ਜਤਾਇਆ ਕਿ ਭਾਰਤ ਸੰਚਾਰ ਨਿਗਮ ਦੀ ਸਥਿਤੀ 'ਚ ਛੇਤੀ ਹੀ ਵੱਡੇ ਸੁਧਾਰ ਨਜ਼ਰ ਆਉਣਗੇ। ਉਨ੍ਹਾਂ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਿਚ ਮੁੜ ਸੱਤਾ 'ਚ ਆਈ ਭਾਜਪਾ ਸਰਕਾਰ ਬਣਨ 'ਤੇ ਉਹ ਭਗਵਾਨ ਦਾ ਆਸ਼ੀਰਵਾਦ ਲੈਣ ਇੱਥੇ ਆਏ ਹਨ, ਤਾਂ ਕਿ ਕੇਂਦਰ ਸਰਕਾਰ ਸਹੀ ਰੂਪ ਨਾਲ ਦੇਸ਼ ਵਿਚ ਕੰਮ ਕਰਦੀ ਰਹੇ।


ਰਵੀਸ਼ੰਕਰ ਨੇ ਕਿਹਾ ਕਿ ਨਰਿੰਦਰ ਮੋਦੀ ਨੂੰ ਦੇਸ਼ ਦੇ ਸਾਰੇ ਤਬਕਿਆਂ ਦੇ ਲੋਕਾਂ ਨੇ ਆਸ਼ੀਰਵਾਦ ਦਿੱਤਾ ਅਤੇ ਦਿੱਲੀ ਦੀ ਗੱਦੀ 'ਤੇ ਬਿਠਾਇਆ। 'ਸਭ ਕਾ ਸਾਥ, ਸਭ ਕਾ ਵਿਕਾਸ, ਸਭ ਕਾ ਵਿਸ਼ਵਾਸ' ਇਸ ਮੂਲ ਮੰਤਰ ਨਾਲ ਉਹ ਮੋਦੀ ਦੀ ਟੀਮ ਦੇ ਰੂਪ ਵਿਚ ਦੇਸ਼ ਦੀ ਸੇਵਾ ਕਰਨਗੇ।


author

Tanu

Content Editor

Related News