ਦੇਸ਼ ''ਚ ਇੱਥੇ ਹੁੰਦੀ ਹੈ ਰਾਵਣ ਦੀ ਪੂਜਾ

09/26/2017 5:01:00 PM

ਇਟਾਵਾ— ਰਾਮਾਇਣ ਦੇ ਸਭ ਤੋਂ ਬੇਰਹਿਮ ਪਾਤਰਾ 'ਚੋਂ ਇਕ ਰਾਵਣ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਪ੍ਰਚਲਿਤ ਹਨ ਪਰ ਉੱਤਰ ਪ੍ਰਦੇਸ਼ ਦੇ ਇਟਾਵਾ ਜ਼ਿਲੇ ਦੇ ਜਸਵੰਤਨਗਰ 'ਚ ਰਾਵਣ ਦੀ ਨਾ ਸਿਰਫ ਪੂਜਾ ਕੀਤੀ ਜਾਂਦੀ ਹੈ ਸਗੋਂ ਸ਼ਹਿਰ ਭਰ 'ਚ ਰਾਵਣ ਦੀ ਆਰਤੀ ਉਤਾਰੀ ਜਾਂਦੀ ਹੈ। ਇੰਨਾ ਹੀ ਨਹੀਂ ਬੁਰਾਈ ਦੇ ਪ੍ਰਤੀਕ ਰਾਵਣ ਦੇ ਪੁਤਲੇ ਨੂੰ ਸਾੜਿਆ ਨਹੀਂ ਜਾਂਦਾ ਹੈ ਸਗੋਂ ਲੋਕ ਪੁਤਲੇ ਦੀਆਂ ਲੱਕੜੀਆਂ ਨੂੰ ਆਪਣੇ-ਆਪਣੇ ਘਰ 'ਚ ਲਿਜਾ ਕੇ ਇਸ ਸ਼ਰਧਾ ਭਾਵ ਨਾਲ ਸੰਭਾਲ ਕੇ ਰੱਖਦੇ ਹਨ ਤਾਂ ਕਿ ਉਹ ਸਾਲ ਭਰ ਹਰ ਸੰਕਟ ਤੋਂ ਦੂਰ ਰਹਿ ਸਕਣ। 
ਇੱਥੇ ਕਰੀਬ 160 ਸਾਲ ਪੁਰਾਣੀ ਰਾਮਲੀਲਾ ਵੀ ਆਪਣੇ ਬੇਹੱਦ ਖਾਸ ਅੰਦਾਜ ਕਾਰਨ ਦੁਨੀਆ ਭਰ 'ਚ ਸ਼ਾਨਦਾਰ ਰਾਮਲੀਲਾ ਮੰਚਨ ਲਈ ਮਸ਼ਹੂਰ ਹੈ। ਇਹੀ ਕਾਰਨ ਹੈ ਕਿ ਸਾਲ 2010 'ਚ ਯੂਨੇਸਕੋ ਵੱਲੋਂ ਅਨੋਖੀ ਰਾਮਲੀਲਾਵਾਂ ਦੀ ਰਿਪੋਰਟ 'ਚ ਵੀ ਇਸ ਰਾਮਲੀਲਾ ਨੂੰ ਜਗ੍ਹਾ ਦਿੱਤੀ ਜਾ ਚੁਕੀ ਹੈ। ਇਸ ਰਾਮਲੀਲਾ ਦਾ ਆਯੋਜਨ ਦੱਖਣੀ ਭਾਰਤੀ ਤਰਜ 'ਤੇ ਮੁਖੋਟੇ ਲਗਾ ਕੇ ਖੁੱਲ੍ਹੇ ਮੈਦਾਨ 'ਚ ਕੀਤਾ ਜਾਂਦਾ ਹੈ। ਤ੍ਰਿਡੀਨਾਡ ਦੀ ਸ਼ੋਧਾਰਥੀ ਇੰਦਰਾਣੀ ਬੈਨਰਜੀ ਕਰੀਬ 400 ਤੋਂ ਵਧ ਰਾਮਲੀਲਾਵਾਂ 'ਤੇ ਸੋਧ ਕਰ ਚੁਕੀ ਹੈ ਪਰ ਉਨ੍ਹਾਂ ਨੂੰ ਜਸਵੰਤਨਗਰ ਵਰਗੀ ਹੋਣ ਵਾਲੀ ਰਾਮਲੀਲਾ ਕਿਤੇ ਦੇਖਣ ਨੂੰ ਨਹੀਂ ਮਿਲੀ ਹੈ। ਜਸਵੰਤਨਗਰ 'ਚ ਜਿੱਥੇ ਰਾਮਲੀਲਾ ਹੁੰਦੀ ਹੈ, ਉਹ ਇਲਾਕਾ ਉੱਤਰ ਪ੍ਰਦੇਸ਼ ਦੇ ਸਮਾਜਵਾਦੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ। ਸ਼ਿਵਪਾਲ ਸਿੰਘ ਯਾਦਵ ਇੱਥੋਂ ਵਿਧਾਇਕ ਹਨ ਅਤੇ ਉਹ ਖੁਦ ਦੁਸਹਿਰਾ ਸਮਾਰੋਹ 'ਚ ਲੰਬੇ ਸਮੇਂ ਤੋਂ ਸ਼ਾਮਲ ਹੁੰਦੇ ਆ ਰਹੇ ਹਨ, ਜਿੱਥੇ ਮੰਚ ਦੀ ਬਜਾਏ ਖੁੱਲ੍ਹੇ ਮੈਦਾਨ 'ਚ ਰਾਮਲੀਲਾ ਹੁੰਦੀ ਹੈ।


Related News