ਪੁਰਾਣੀਆਂ ਸਰਕਾਰ ''ਚ 4 ਕਰੋੜ ਫਰਜ਼ੀ ਨਾਵਾਂ ਨਾਲ ਲੁੱਟਿਆ ਜਾ ਰਿਹਾ ਸੀ ਰਾਸ਼ਨ : ਨਰਿੰਦਰ ਮੋਦੀ

Tuesday, Mar 29, 2022 - 02:54 PM (IST)

ਛਤਰਪੁਰ (ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਮੰਗਲਵਾਰ ਨੂੰ ਬਿਨਾਂ ਕਿਸੇ ਦਾ ਨਾਮ ਲਏ ਦੇਸ਼ ਦੀਆਂ ਪਿਛਲੀਆਂ ਸਰਕਾਰਾਂ 'ਤੇ ਚਾਰ ਕਰੋੜ ਫਰਜ਼ੀ ਨਾਵਾਂ 'ਤੇ ਰਾਸ਼ਨ ਲੁੱਟਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਮੌਜੂਦਾ ਸਰਕਾਰ ਨੇ ਇਸ ਲੁੱਟ ਨੂੰ ਰੋਕਿਆ ਹੈ, ਇਸ ਲਈ ਲੁੱਟ ਦੇ ਜ਼ਿੰਮੇਵਾਰ ਲੋਕ ਤਿਲਮਿਲਾਏ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਕੇਂਦਰ ਦੀ ਮੌਜੂਦਾ ਸਰਕਾਰ ਨੇ ਸਭ ਤੋਂ ਵੱਡੀ ਮਹਾਂਮਾਰੀ ਦੇ ਦੌਰ 'ਚ ਵੀ ਗਰੀਬਾਂ ਨੂੰ ਮੁਫ਼ਤ ਰਾਸ਼ਨ ਮੁਹੱਈਆ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਹੁਣ ਤੱਕ 2 ਲੱਖ 60 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਹੋਰ 80 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸੇ ਲੜੀ ਤਹਿਤ ਉਨ੍ਹਾਂ ਕਿਹਾ ਕਿ ਪਹਿਲਾਂ ਸਰਕਾਰਾਂ ਜੋ ਲੋਕਾਂ ਦੀ ਆਮਦਨ ਨਾਲ ਆਪਣਾ ਖਜ਼ਾਨਾ ਭਰਦੀਆਂ ਸਨ, ਉਹ ਹੁਣ ਝੂਠ ਫੈਲਾ ਰਹੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਦੋਸ਼ ਲਾਇਆ ਕਿ ਪਹਿਲੇ ਦੀ ਸਰਕਾਰ 'ਚ 4 ਕਰੋੜ ਫਰਜ਼ੀ ਨਾਵਾਂ ਨਾਲ ਰਾਸ਼ਨ ਉਠਾ ਕੇ ਪਿਛਲੇ ਰਸਤੇ ਤੋਂ ਬਜ਼ਾਰ 'ਚ ਵੇਚ ਦਿੱਤਾ ਜਾਂਦਾ ਸੀ।

ਇਹ ਵੀ ਪੜ੍ਹੋ : 'ਆਪ' ਨੇ ਬਣਾਇਆ 'ਫਿਊਚਰ ਪਲਾਨ', ਕੇਜਰੀਵਾਲ ਬੋਲੇ- 130 ਕਰੋੜ ਭਾਰਤੀਆਂ ਨਾਲ ਬਣਾਵਾਂਗੇ ਗਠਜੋੜ

ਪ੍ਰਧਾਨ ਮੰਤਰੀ ਨੇ ਕਿਹਾ ਕਿ 2014 'ਚ ਨਵੀਂ ਸਰਕਾਰ ਬਣਨ ਤੋਂ ਬਾਅਦ ਇਨ੍ਹਾਂ ਚਾਰ ਕਰੋੜ ਫਰਜ਼ੀ ਨਾਵਾਂ ਦਾ ਪਤਾ ਲਗਾ ਕੇ ਰਾਸ਼ਨ ਦੀ ਸੂਚੀ 'ਚੋਂ ਹਟਾ ਦਿੱਤਾ ਗਿਆ ਸੀ। ਸ਼੍ਰੀ ਮੋਦੀ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਰਾਸ਼ਨ ਦੀ ਚੋਰੀ ਰੋਕਣ ਲਈ ਦੁਕਾਨਾਂ 'ਚ ਆਧੁਨਿਕ ਮਸ਼ੀਨਾਂ ਲਗਾਈਆਂ ਪਰ ਵਿਰੋਧੀਆਂ ਨੇ ਝੂਠ ਫੈਲਾ ਕੇ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹੁਣ ਸਰਕਾਰ ਨੇ ਇਸ ਫਰਜ਼ੀ ਗੇਮ 'ਤੇ ਰੋਕ ਲਗਾ ਦਿੱਤੀ ਹੈ, ਜਿਸ ਕਾਰਨ ਵਿਰੋਧੀ ਤਿਲਮਿਲਾ ਰਹੇ ਹਨ। ਸ਼੍ਰੀ ਮੋਦੀ ਅੱਜ ਬੁੰਦੇਲਖੰਡ ਅੰਚਲ 'ਚ ਸ਼ਾਮਲ ਮੱਧ ਪ੍ਰਦੇਸ਼ ਦੇ ਛਤਰਪੁਰ 'ਚ ਆਯੋਜਿਤ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਦੇ ਅਧੀਨ ਕਰੀਬ ਸਾਢੇ ਪੰਜ ਲੱਖ ਪਰਿਵਾਰਾਂ ਦੇ ‘ਗ੍ਰਹਿ ਪ੍ਰਵੇਸ਼ਮ’ ਪ੍ਰੋਗਰਾਮ ਨੂੰ ਵੀਡੀਓ ਕਾਨਫਰੈਂਸਿੰਗ ਦੇ ਮਾਧਿਅਮ ਨਾਲ ਸੰਬੋਧਨ ਕਰ ਰਹੇ ਸਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News