ਰਾਜਸਥਾਨ 'ਚ 10 ਲੱਖ ਦਾ ਚੂਹਾ ਚੋਰੀ! ਥਾਣੇ ਸ਼ਿਕਾਇਤ ਲੈ ਕੇ ਪੁੱਜਿਆ ਮਾਲਕ

Tuesday, Oct 04, 2022 - 01:21 PM (IST)

ਰਾਜਸਥਾਨ 'ਚ 10 ਲੱਖ ਦਾ ਚੂਹਾ ਚੋਰੀ! ਥਾਣੇ ਸ਼ਿਕਾਇਤ ਲੈ ਕੇ ਪੁੱਜਿਆ ਮਾਲਕ

ਜੈਪੁਰ (ਅਸ਼ੋਕ)- ਰਾਜਸਥਾਨ ਜ਼ਿਲ੍ਹੇ ਦੇ ਸੱਜਣਗੜ੍ਹ ਥਾਣੇ ’ਚ ਇਕ ਨੌਜਵਾਨ ਨੇ ਚੂਹਾ ਚੋਰੀ ਦਾ ਮਾਮਲਾ ਦਰਜ ਕਰਵਾਇਆ ਹੈ। ਇਹ ਚੂਹੇ ਦੀ ਇਕ ਵਿਸ਼ੇਸ਼ ਪ੍ਰਜਾਤੀ ਹੈ। ਇਸ ਦੇ ਸਾਰੇ ਸਰੀਰ ’ਤੇ ਕੰਡੇ ਹੁੰਦੇ ਹਨ, ਜਿਸ ਤੋਂ ਇਹ ਆਪਣੀ ਰੱਖਿਆ ਕਰਦਾ ਹੈ, ਇਸ ਨੂੰ ਝਾਊ ਚੂਹਾ ਕਹਿੰਦੇ ਹਨ। ਬਿਨੈਕਾਰ ਮੰਗੂ ਪੁੱਤਰ ਜਿਵਲਾ ਵਾਸੀ ਪਾੜਲਾ ਵੜਖੀਆ ਨੇ ਪੁਲਸ ਨੂੰ ਦਿੱਤੀ ਰਿਪੋਰਟ ’ਚ ਦੱਸਿਆ ਕਿ ਉਸ ਕੋਲ ਪਿਛਲੇ ਇਕ ਸਾਲ ਤੋਂ ਕੰਡੇਦਾਰ ਚੂਹਾ ਸੀ। ਇਸ ਪਾਲਤੂ ਝਾਊ ਚੂਹੇ ਦਾ ਭਾਰ ਕਰੀਬ 700 ਗ੍ਰਾਮ ਅਤੇ ਰੰਗ ਕਾਲਾ ਸੀ, ਜਿਸ ਨੂੰ ਉਸ ਨੇ ਬਚਾ ਕੇ ਪਾਲਿਆ ਸੀ।

ਇਹ ਵੀ ਪੜ੍ਹੋ : ਪੂਜਾ ਪੰਡਾਲ 'ਚ ਅੱਗ ਲੱਗਣ ਨਾਲ ਸਭ ਕੁਝ ਸੜ ਕੇ ਹੋਇਆ ਸੁਆਹ, ਬਚੀ ਰਹੀ ਮਾਂ ਦੁਰਗਾ ਦੀ ਮੂਰਤੀ

ਬਿਨੈਕਾਰ ਨੇ ਦੋਸ਼ ਲਾਇਆ ਕਿ 28 ਸਤੰਬਰ ਰਾਤ ਕਰੀਬ 2 ਵਜੇ ਉਸ ਦੇ ਭਤੀਜੇ ਸੁਰੇਸ਼ ਪੁੱਤਰ ਮੰਗੂ ਨੇ ਆਪਣੇ ਹੋਰ ਸਾਥੀਆਂ ਮੋਹਿਤ ਪੁੱਤਰ ਦੇਵਦਾਸ ਅਤੇ ਅਰਵਿੰਦ ਪੁੱਤਰ ਨਿਵਾਸੀ ਪਾੜਲਾ ਵੜਖੀਆ ਨਾਲ ਮਿਲ ਕੇ ਘਰ ’ਚ ਦਾਖ਼ਲ ਹੋ ਕੇ ਚੂਹਾ ਚੋਰੀ ਕਰ ਲਿਆ। ਰਿਪੋਰਟ ’ਚ ਦੱਸਿਆ ਗਿਆ ਹੈ ਕਿ ਦੋਸ਼ੀ ਨੇ ਚੂਹੇ ਨੂੰ ਜੀਵਾਖੁੰਟਾ ਨਿਵਾਸੀ ਭਰਤ ਨੂੰ ਵੇਚ ਦਿੱਤਾ। ਬਿਨੈਕਰ ਨੇ ਥਾਣੇ ’ਚ ਰਿਪੋਰਟ ਦੇ ਕੇ ਚੂਹੇ ਨੂੰ ਛੱਡਣ ਅਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਇੱਥੇ ਪੁਲਸ ਨੂੰ ਸ਼ੱਕ ਹੈ ਕਿ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇਕ ਵੀਡੀਓ ’ਚ ਝਾਊ ਚੂਹੇ ਦੀ ਕੀਮਤ 10 ਲੱਖ ਰੁਪਏ ਤੱਕ ਦੱਸੀ ਗਈ ਹੈ। ਦੋਸ਼ੀਆਂ ਨੇ ਇਹ ਵੀਡੀਓ ਦੇਖਿਆ ਅਤੇ ਉਸ ਤੋਂ ਬਾਅਦ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News