'ਅੰਤਿਮ ਸੰਸਕਾਰ ਲਈ ਇਕ ਉਂਗਲ ਜਾਂ ਹੱਡੀ ਹੀ ਦੇ ਦਿਉ'

01/21/2019 1:36:15 PM

ਸ਼ਿਲਾਂਗ— 13 ਦਸੰਬਰ 2018 ਨੂੰ ਮੇਘਾਲਿਆ ਦੇ ਪੂਰਬੀ ਜਯੰਤਿਆ ਹਿੱਲਜ਼ ਜ਼ਿਲੇ 'ਚ ਸਥਿਤ 370 ਫੁੱਟ ਡੂੰਘੀ ਕੋਲਾ ਖਾਨ ਵਿਚ ਫਸੇ 15 ਮਜ਼ਦੂਰਾਂ 'ਚੋਂ 4 ਦੇ ਪਰਿਵਾਰ ਵਾਲਿਆਂ ਨੇ ਬਚਾਅ ਕਰਮਚਾਰੀਆਂ ਨੂੰ ਲਾਸ਼ਾਂ ਬਾਹਰ ਕੱਢਣ ਦੀ ਅਪੀਲ ਕੀਤੀ ਹੈ, ਤਾਂ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ। ਦੱਸਣਯੋਗ ਹੈ ਕਿ ਅਜੇ ਤਕ ਸਿਰਫ ਇਕ ਹੀ ਲਾਸ਼ ਨੂੰ ਬਾਹਰ ਕੱਢਿਆ ਗਿਆ ਹੈ। ਜਲ ਸੈਨਾ ਦੇ ਗੋਤਾਖੋਰਾਂ ਨੂੰ 16 ਜਨਵਰੀ ਨੂੰ ਬਚਾਅ ਮੁਹਿੰਮ ਦੌਰਾਨ ਪਹਿਲੀ ਲਾਸ਼ ਦਿਖਾਈ ਦਿੱਤੀ ਸੀ। ਕਾਫੀ ਮੁਸ਼ੱਕਤ ਮਗਰੋਂ 160 ਫੁੱਟ ਅੰਦਰ ਮਜ਼ਦੂਰ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ ਸੀ। ਇਸ ਖਾਨ 'ਰੈਟ ਹੋਲ ਖਾਨ' ਵੀ ਆਖਿਆ ਜਾਂਦਾ ਹੈ।  

PunjabKesari

ਜ਼ਿਲੇ ਦੇ ਡਿਪਟੀ ਕਮਿਸ਼ਨਰ ਐੱਫ. ਐੱਮ. ਡੋਪਥ ਨੇ ਕਿਹਾ ਕਿ ਪੂਰੀ ਤਰ੍ਹਾਂ ਖਰਾਬ ਹੋ ਚੁੱਕੀਆਂ ਲਾਸ਼ਾਂ ਨੂੰ ਬਾਹਰ ਕੱਢਣਾ ਬੇਹੱਦ ਮੁਸ਼ਕਲ ਭਰਿਆ ਕੰਮ ਹੋਵੇਗਾ। ਪਰਿਵਾਰ ਵਾਲਿਆਂ ਦਾ ਦਰਦ ਹਿਲਾ ਕੇ ਰੱਖ ਦੇਣ ਵਾਲਾ ਹੈ, ਅਸੀਂ ਉਨ੍ਹਾਂ ਦਾ ਦਰਦ ਸਮਝ ਸਕਦੇ ਹਾਂ। 15 ਮਜ਼ਦੂਰਾਂ ਵਿਚੋਂ ਇਕ ਦੇ ਪਰਿਵਾਰ ਵਾਲੇ ਨੇ ਕਿਹਾ ਕਿ ਅਸੀਂ ਲਾਸ਼ ਚਾਹੁੰਦੇ ਹਾਂ। ਜੇਕਰ ਉਂਗਲ ਜਾਂ ਕੋਈ ਹੱਡੀ ਵੀ ਮਿਲ ਜਾਵੇ ਤਾਂ ਵੀ ਅੰਤਿਮ ਸੰਸਕਾਰ ਲਈ ਕਾਫੀ ਹੋਵੇਗਾ। ਡਿਪਟੀ ਕਮਿਸ਼ਨਰ ਦਾ ਕਹਿਣਾ ਹੈ ਕਿ ਲਾਸ਼ਾਂ ਫੁਲ ਚੁੱਕੀਆਂ ਹਨ ਅਤੇ ਪਹਿਚਾਣ ਕਰ ਸਕਣਾ ਬੇਹੱਦ ਮੁਸ਼ਕਲ ਹੋਵੇਗਾ। 

PunjabKesari

ਜ਼ਿਕਰਯੋਗ ਹੈ ਕਿ 13 ਦਸੰਬਰ ਨੂੰ 370 ਫੁੱਟ ਡੂੰਘੀ ਕੋਲਾ ਖਾਨ ਵਿਚ ਨਦੀ ਦਾ ਪਾਣੀ ਭਰ ਜਾਣ ਕਾਰਨ ਸੁਰੰਗ ਦਾ ਰਸਤਾ ਬੰਦ ਹੋ ਗਿਆ, ਜਿਸ ਕਾਰਨ ਮਜ਼ਦੂਰ ਅੰਦਰ ਹੀ ਫਸ ਗਏ। ਜਲ ਸੈਨਾ ਦੇ ਅਧਿਕਾਰੀਆਂ ਦਾ ਕਹਿਣਾ ਕਿ ਖੋਜ ਤਾਂ ਹੀ ਸੰਭਵ ਹੋਵੇਗੀ, ਜਦੋਂ ਰੈਟ ਹੋਲ ਮਾਈਨ ਨਾਲ ਸਾਰਾ ਪਾਣੀ ਬਾਹਰ ਕੱਢ ਦਿੱਤਾ ਜਾਵੇਗਾ। ਉਸ 'ਚ ਅਜੇ ਸਮਾਂ ਲੱਗੇਗਾ।


Tanu

Content Editor

Related News