16 ਨਵੰਬਰ ਤੋਂ ਇਨ੍ਹਾਂ ਰਾਸ਼ੀਆਂ ਦੀ ਬਦਲਣ ਵਾਲੀ ਹੈ ਕਿਸਮਤ! ਵਰ੍ਹੇਗਾ ਨੋਟਾਂ ਦਾ ਮੀਂਹ

Friday, Nov 07, 2025 - 09:59 AM (IST)

16 ਨਵੰਬਰ ਤੋਂ ਇਨ੍ਹਾਂ ਰਾਸ਼ੀਆਂ ਦੀ ਬਦਲਣ ਵਾਲੀ ਹੈ ਕਿਸਮਤ! ਵਰ੍ਹੇਗਾ ਨੋਟਾਂ ਦਾ ਮੀਂਹ

ਵੈੱਬ ਡੈਸਕ- ਹਿੰਦੂ ਪੰਚਾਂਗ ਮੁਤਾਬਕ 16 ਨਵੰਬਰ 2025 ਨੂੰ ਸੂਰਜ ਦੇਵ ਆਪਣੀ ਚਾਲ ਬਦਲਣਗੇ। ਉਹ ਤੁਲਾ ਰਾਸ਼ੀ ਤੋਂ ਨਿਕਲ ਕੇ ਬ੍ਰਿਸ਼ਚਕ ਰਾਸ਼ੀ 'ਚ ਪ੍ਰਵੇਸ਼ ਕਰਨਗੇ। ਇਹ ਗੋਚਰ ਸਿਰਫ਼ ਗ੍ਰਹਿ-ਸਥਿਤੀ ਦਾ ਬਦਲਾਅ ਨਹੀਂ, ਸਗੋਂ ਸਭ 12 ਰਾਸ਼ੀਆਂ ਦੇ ਜੀਵਨ, ਕਰੀਅਰ, ਧਨ ਅਤੇ ਰਿਸ਼ਤਿਆਂ 'ਤੇ ਡੂੰਘਾ ਅਸਰ ਪਾਏਗਾ। ਜੋਤਿਸ਼ ਅਨੁਸਾਰ ਇਸ ਬਦਲਾਅ ਨਾਲ ਮਿਥੁਨ, ਸਿੰਘ, ਮਕਰ ਅਤੇ ਮੀਨ ਰਾਸ਼ੀ ਵਾਲਿਆਂ ਦੀ ਕਿਸਮਤ ਚਮਕਣ ਵਾਲੀ ਹੈ। ਆਓ ਜਾਣਦੇ ਹਾਂ ਕਿਹੜਾ ਸਿਤਾਰਾ ਕਿਵੇਂ ਚਮਕੇਗਾ ਅਤੇ ਕਿਹੜੀਆਂ ਰਾਸ਼ੀਆਂ ਦੇ ਘਰ ਨੋਟਾਂ ਦੇ ਮੀਂਹ ਪਵੇਗਾ:-

ਇਹ ਵੀ ਪੜ੍ਹੋ : ਵਿਆਹਾਂ ਦੇ ਸੀਜ਼ਨ 'ਚ 10, 20, 50 ਦੇ ਨਵੇਂ ਨੋਟਾਂ ਦੀ ਲੋੜ ! ਬਿਨਾਂ ਕਿਸੇ ਸਿਫਾਰਿਸ਼ ਤੋਂ ਇੰਝ ਕਰੋ ਹਾਸਲ

ਮਿਥੁਨ ਰਾਸ਼ੀ (Gemini)

ਸੂਰਜ ਦੇ ਬ੍ਰਿਸ਼ਚਕ ਗੋਚਰ ਨਾਲ ਮਿਥੁਨ ਰਾਸ਼ੀ ਵਾਲਿਆਂ ਵਿਚ ਨਵਾਂ ਆਤਮਵਿਸ਼ਵਾਸ ਜਾਗੇਗਾ। ਕੰਮਕਾਜ ਵਿਚ ਉਤਸ਼ਾਹ ਅਤੇ ਊਰਜਾ ਵਧੇਗੀ। ਨੌਕਰੀਸ਼ੁਦਾ ਲੋਕਾਂ ਦੀ ਇਨਕਮ ਵਧੇਗੀ ਤੇ ਬਚਤ ਵੀ ਹੋਵੇਗੀ। ਵਪਾਰੀਆਂ ਨੂੰ ਨਵਾਂ ਕਾਂਟਰੈਕਟ ਜਾਂ ਵੱਡੀ ਡੀਲ ਮਿਲ ਸਕਦੀ ਹੈ। ਪ੍ਰੇਮ ਜੀਵਨ ਵਿਚ ਸਮਝੌਤਾ ਅਤੇ ਮਿਠਾਸ ਵੱਧੇਗੀ।

ਸਿੰਘ ਰਾਸ਼ੀ (Leo)

ਸੂਰਜ ਖੁਦ ਸਿੰਘ ਦੇ ਸਵਾਮੀ ਗ੍ਰਹਿ ਹਨ, ਇਸ ਲਈ ਇਹ ਗੋਚਰ ਸਿੰਘ ਰਾਸ਼ੀ ਲਈ ਬਹੁਤ ਸ਼ੁੱਭ ਰਹੇਗਾ। ਕਾਰੋਬਾਰ ਵਿਚ ਤੇਜ਼ ਉਨੱਤੀ ਦੇ ਯੋਗ ਬਣ ਰਹੇ ਹਨ। ਪੁਰਾਣੇ ਰੁਕੇ ਹੋਏ ਪੈਸੇ ਵਾਪਸ ਮਿਲ ਸਕਦੇ ਹਨ। ਘਰੇਲੂ ਜੀਵਨ ਵਿਚ ਖੁਸ਼ਹਾਲੀ ਆਵੇਗੀ ਅਤੇ ਜੀਵਨਸਾਥੀ ਦਾ ਸਹਿਯੋਗ ਮਿਲੇਗਾ।

ਇਹ ਵੀ ਪੜ੍ਹੋ : ਸਾਲ 2026 'ਚ ਅਮੀਰ ਹੋ ਜਾਣਗੇ ਇਨ੍ਹਾਂ ਰਾਸ਼ੀਆਂ ਦੇ ਲੋਕ! ਬਾਬਾ ਵੇਂਗਾ ਨੇ ਕਰ ਦਿੱਤੀ ਭਵਿੱਖਬਾਣੀ

ਮਕਰ ਰਾਸ਼ੀ (Capricorn)

ਧਨ ਅਤੇ ਕਰੀਅਰ ਦੋਵੇਂ ਪੱਖਾਂ ਤੋਂ ਮਕਰ ਰਾਸ਼ੀ ਲਈ ਇਹ ਸਮਾਂ ਸੁਨਹਿਰਾ ਹੈ। ਤਰੱਕੀ ਦੇ ਮੌਕੇ ਮਿਲਣਗੇ, ਉੱਚੇ ਅਹੁਦੇ ਜਾਂ ਨਵੀਂ ਜ਼ਿੰਮੇਵਾਰੀ ਦੇ ਸੰਕੇਤ ਹਨ। ਨਿਵੇਸ਼ ਜਾਂ ਪਿਤਰੀ ਸੰਪਤੀ ਤੋਂ ਲਾਭ ਹੋ ਸਕਦਾ ਹੈ। ਸਮਾਜ ਵਿਚ ਮਾਨ-ਮਰਿਆਦਾ ਅਤੇ ਪ੍ਰਸਿੱਧੀ ਵਧੇਗੀ।

ਮੀਨ ਰਾਸ਼ੀ (Pisces)

ਨਵੇਂ ਮੌਕੇ ਅਤੇ ਨੋਟਾਂ ਦਾ ਬਾਰਿਸ਼ ਹੋਣ ਦੇ ਯੋਗ ਹਨ। ਮੀਨ ਰਾਸ਼ੀ ਵਾਲਿਆਂ ਲਈ ਸੂਰਜ ਦਾ ਇਹ ਗੋਚਰ ਕਿਸਮਤ ਬਦਲੇਗਾ। ਨਵੇਂ ਮੌਕੇ ਮਿਲਣਗੇ, ਕੰਮਕਾਜ ਵਿਚ ਉਚਾਈਆਂ ਛੂਹਣ ਦਾ ਸਮਾਂ ਹੈ। ਇਨਾਮ, ਬੋਨਸ ਜਾਂ ਇਨਸੈਂਟਿਵ ਦੇ ਯੋਗ ਬਣ ਰਹੇ ਹਨ। ਪਰਿਵਾਰਕ ਜੀਵਨ ਵਿਚ ਖੁਸ਼ੀਆਂ ਦੀ ਲਹਿਰ ਆਵੇਗੀ।

ਨੋਟ : ਇਸ ਖ਼ਬਰ 'ਚ ਦਿੱਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ 'ਤੇ ਅਧਾਰਤ ਹੈ। ਇੱਥੇ ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਜਗ ਬਾਣੀ ਕਿਸੇ ਵੀ ਤਰ੍ਹਾਂ ਦੀ ਮਾਨਤਾ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News