ਘਰ ਦਾ ਫਰਨੀਚਰ ਬਦਲ ਸਕਦਾ ਹੈ ਤੁਹਾਡੀ ਕਿਸਮਤ, ਬਸ ਵਾਸਤੂ ਮੁਤਾਬਕ ਕਰ ਲਓ ਇਹ ਕੰਮ

2/25/2026 9:44:34 AM

ਵੈੱਬ ਡੈਸਕ -  ਵਾਸਤੂ ਸ਼ਾਸਤਰ ਅਨੁਸਾਰ, ਸਾਡੇ ਘਰ 'ਚ ਰੱਖੀ ਹਰ ਵਸਤੂ ਸਕਾਰਾਤਮਕ ਜਾਂ ਨਕਾਰਾਤਮਕ ਊਰਜਾ ਦਾ ਸੰਚਾਰ ਕਰਦੀ ਹੈ। ਅਕਸਰ ਲੋਕ ਘਰ ਬਣਾਉਂਦੇ ਸਮੇਂ ਦਿਸ਼ਾਵਾਂ ਦਾ ਤਾਂ ਧਿਆਨ ਰੱਖਦੇ ਹਨ ਪਰ ਫਰਨੀਚਰ ਅਤੇ ਉਸ ਦੇ ਰੰਗਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਵਾਸਤੂ ਮਾਹਿਰਾਂ ਦਾ ਮੰਨਣਾ ਹੈ ਕਿ ਫਰਨੀਚਰ ਦਾ ਰੰਗ ਨਾ ਸਿਰਫ਼ ਘਰ ਦੀ ਖ਼ੂਬਸੂਰਤੀ ਵਧਾਉਂਦਾ ਹੈ, ਸਗੋਂ ਇਹ ਤੁਹਾਡੀ ਸੁੱਖ-ਸਮ੍ਰਿਧੀ, ਸਿਹਤ ਅਤੇ ਤਰੱਕੀ ਨੂੰ ਵੀ ਸਿੱਧਾ ਪ੍ਰਭਾਵਿਤ ਕਰਦਾ ਹੈ।

ਦਿਸ਼ਾਵਾਂ ਅਨੁਸਾਰ ਫਰਨੀਚਰ ਦੇ ਰੰਗਾਂ ਦਾ ਸਬੰਧ :-

ਪੂਰਬ ਦਿਸ਼ਾ
- ਇਹ ਸੂਰਜ ਦੀ ਦਿਸ਼ਾ ਹੈ ਅਤੇ ਸਮਾਜਿਕ ਸਬੰਧਾਂ ਲਈ ਮਹੱਤਵਪੂਰਨ ਮੰਨੀ ਜਾਂਦੀ ਹੈ। ਇੱਥੇ ਹਲਕਾ ਭੂਰਾ ਜਾਂ ਹਰਾ ਰੰਗ ਦਾ ਫਰਨੀਚਰ ਰੱਖਣਾ ਸਭ ਤੋਂ ਉੱਤਮ ਹੈ, ਜਿਸ ਨਾਲ ਮਾਨ-ਸਨਮਾਨ ਵਧਦਾ ਹੈ।

ਉੱਤਰ ਦਿਸ਼ਾ
- ਕੁਬੇਰ ਦੇਵ ਦੀ ਇਸ ਦਿਸ਼ਾ 'ਚ ਨੀਲਾ ਜਾਂ ਚਿੱਟਾ ਰੰਗ ਦਾ ਫਰਨੀਚਰ ਰੱਖਣਾ ਚਾਹੀਦਾ ਹੈ। ਇਹ ਕਰੀਅਰ 'ਚ ਨਵੇਂ ਮੌਕੇ ਲਿਆਉਂਦਾ ਹੈ ਅਤੇ ਆਰਥਿਕ ਤੰਗੀ ਨੂੰ ਦੂਰ ਕਰਦਾ ਹੈ।

ਦੱਖਣ ਅਤੇ ਪੱਛਮ ਦਿਸ਼ਾ
- ਇਹ ਦਿਸ਼ਾਵਾਂ ਸਥਿਰਤਾ ਦਾ ਪ੍ਰਤੀਕ ਹਨ। ਇੱਥੇ ਗੂੜ੍ਹਾ ਭੂਰਾ ਜਾਂ ਲਾਲ ਰੰਗ ਦਾ ਫਰਨੀਚਰ ਚੁਣਨਾ ਚਾਹੀਦਾ ਹੈ, ਜੋ ਘਰ ਦੇ ਮੁਖੀ ਦੀ ਸਿਹਤ ਲਈ ਵੀ ਚੰਗਾ ਹੁੰਦਾ ਹੈ।

ਕਮਰਿਆਂ ਅਨੁਸਾਰ ਚੁਣੋ ਸਹੀ ਰੰਗ :-

ਲਿਵਿੰਗ ਰੂਮ
- ਮਹਿਮਾਨਾਂ ਦੇ ਬੈਠਣ ਵਾਲੀ ਇਸ ਜਗ੍ਹਾ 'ਤੇ ਕਰੀਮ, ਬੇਜ ਜਾਂ ਹਲਕੇ ਰੰਗ ਦਾ ਫਰਨੀਚਰ ਹੋਣਾ ਚਾਹੀਦਾ ਹੈ। ਕਾਲੇ ਜਾਂ ਬਹੁਤ ਗੂੜ੍ਹੇ ਰੰਗਾਂ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਹ ਉਦਾਸੀ ਅਤੇ ਤਣਾਅ ਪੈਦਾ ਕਰ ਸਕਦੇ ਹਨ।

ਬੈੱਡਰੂਮ 
- ਮਨ ਦੀ ਸ਼ਾਂਤੀ ਲਈ ਬੈੱਡਰੂਮ 'ਚ ਲੱਕੜ ਦਾ ਕੁਦਰਤੀ ਰੰਗ, ਹਲਕਾ ਗੁਲਾਬੀ ਜਾਂ ਹਲਕਾ ਹਰਾ ਰੰਗ ਸਭ ਤੋਂ ਵਧੀਆ ਹੈ। ਬੈੱਡਰੂਮ ਵਿੱਚ ਕਦੇ ਵੀ ਚਮਕਦਾਰ ਜਾਂ ਲਾਲ ਰੰਗ ਦਾ ਫਰਨੀਚਰ ਨਹੀਂ ਰੱਖਣਾ ਚਾਹੀਦਾ, ਕਿਉਂਕਿ ਇਸ ਨਾਲ ਨੀਂਦ 'ਚ ਖ਼ਲਲ ਪੈਂਦਾ ਹੈ ਅਤੇ ਵਿਆਹੁਤਾ ਜੀਵਨ 'ਚ ਤਣਾਅ ਵਧ ਸਕਦਾ ਹੈ।

ਵਾਸਤੂ ਦੇ ਇਹ ਛੋਟੇ-ਛੋਟੇ ਬਦਲਾਅ ਤੁਹਾਡੇ ਜੀਵਨ ਵਿਚ ਵੱਡੀ ਖੁਸ਼ਹਾਲੀ ਲਿਆ ਸਕਦੇ ਹਨ।


Sunaina

Content Editor Sunaina