16 ਕਰੋੜ ਦਾ ਟੀਕਾ ਵੀ ਨਹੀਂ ਬਚਾ ਸਕਿਆ ਮਾਸੂਮ ਦੀ ਜਾਨ, ਅਜੀਬ ਬੀਮਾਰੀ ਤੋਂ ਪੀੜਤ ਸੀ 1 ਸਾਲ ਦੀ ਬੱਚੀ

Tuesday, Aug 03, 2021 - 10:43 AM (IST)

16 ਕਰੋੜ ਦਾ ਟੀਕਾ ਵੀ ਨਹੀਂ ਬਚਾ ਸਕਿਆ ਮਾਸੂਮ ਦੀ ਜਾਨ, ਅਜੀਬ ਬੀਮਾਰੀ ਤੋਂ ਪੀੜਤ ਸੀ 1 ਸਾਲ ਦੀ ਬੱਚੀ

ਪੁਣੇ- ਅਜੀਬ ਬੀਮਾਰੀ ਨਾਲ ਜੂਝਦੇ ਹੋਏ ਇਕ ਸਾਲ ਦੀ ਬੱਚੀ ਦੀ ਪੁਣੇ ਦੇ ਇਕ ਹਸਪਤਾਲ 'ਚ ਮੌਤ ਹੋ ਗਈ। ਬੱਚੀ ਦੀ ਸਥਿਤੀ ਬਾਰੇ ਜਾਣ ਕੇ ਕਈ ਲੋਕਾਂ ਵਲੋਂ ਦਿੱਤੀ ਗਈ ਵਿੱਤੀ ਮਦਦ ਤੋਂ ਬਾਅਦ ਉਸ ਨੂੰ 16 ਕਰੋੜ ਰੁਪਏ ਦਾ ਟੀਕਾ ਵੀ ਲਗਾਇਆ ਗਿਆ ਸੀ। ਬੱਚੀ ਵੇਦਿਕਾ ਸ਼ਿੰਦੇ ਦੀ ਮੌਤ ਤੋਂ ਬਾਅਦ ਕੁਝ ਘੰਟੇ ਪਹਿਲਾਂ ਹੀ ਉਸ ਦੇ ਪਰਿਵਾਰ ਵਾਲਿਆਂ ਨੇ ਸੋਸ਼ਲ ਮੀਡੀਆ 'ਤੇ ਉਸ ਦੀਆਂ ਤਸਵੀਰਾਂ ਅਤੇ ਵੀਡੀਓ ਅਪਲੋਡ ਕਰ ਕੇ ਸਿਹਤ 'ਚ ਸੁਧਾਰ ਬਾਰੇ ਦੱਸਿਆ ਸੀ।

ਇਹ ਵੀ ਪੜ੍ਹੋ : ਤਿੰਨ ਸਾਲ ਦੀ ਬੱਚੀ ਨਾਲ ਜਬਰ-ਜ਼ਿਨਾਹ ਕਰਨ ਵਾਲੇ ਨੂੰ ਮੌਤ ਤੱਕ ਜੇਲ੍ਹ ’ਚ ਰੱਖਣ ਦੀ ਸਜ਼ਾ

ਰੀੜ੍ਹ ਦੀ ਮਾਸਪੇਸ਼ੀ ਨਾਲ ਸੰਬੰਧਤ ਗੰਭੀਰ ਬੀਮਾਰੀ 'ਐੱਸਐੱਮਏ ਟਾਈਪ-ਇਕ' ਨਾਲ ਪੀੜਤ ਵੇਦਿਕਾ ਦੀ ਪਿੰਪਰੀ ਚਿੰਚਵਾੜ ਇਲਾਕੇ ਦੇ ਭੋਸਰੀ 'ਚ ਇਕ ਨਿੱਜੀ ਹਸਪਤਾਲ 'ਚ ਐਤਵਾਰ ਸ਼ਾਮ 6 ਵਜੇ ਮੌਤ ਹੋ ਗਈ। ਘਰ 'ਚ ਸਾਹ ਲੈਣ 'ਚ ਪਰੇਸ਼ਾਨੀਆਂ ਤੋਂ ਬਾਅਦ ਉਸ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਅਜੀਬ ਬੀਮਾਰੀ ਅਤੇ ਇਲਾਜ 'ਚ ਆਉਣ ਵਾਲੇ ਮਹਿੰਗੇ ਖਰਚ ਕਾਰਨ ਦਾਨ 'ਚ ਮਿਲੇ 14 ਕਰੋੜ ਰੁਪਏ ਦੀ ਮਦਦ ਤੋਂ ਬਾਅਦ ਜੂਨ 'ਚ ਦੀਨਾਨਾਥ ਮੰਗੇਸ਼ਕਰ ਹਸਪਤਾਲ 'ਚ ਬੱਚੀ ਨੂੰ ਟੀਕਾ ਲਾਇਆ ਗਿਆ ਸੀ। ਵੇਦਿਕਾ ਦੇ ਪਰਿਵਾਰ ਵਾਲਿਆਂ ਅਨੁਸਾਰ ਮੌਤ ਦੇ ਕੁਝ ਸਮੇਂ ਪਹਿਲਾਂ ਤੱਕ ਉਸ ਦੀ ਸਥਿਤੀ 'ਚ ਸੁਧਾਰ ਹੋ ਰਿਹਾ ਸੀ। ਬੱਚੀ ਦਾ ਇਲਾਜ ਕਰ ਚੁਕੇ ਦੀਨਾਨਾਥ ਮੰਗੇਸ਼ਕਰ ਹਸਪਤਾਲ ਦੇ ਇਕ ਡਾਕਟਰ ਨੇ ਕਿਹਾ ਕਿ ਦੁੱਧ ਪੀਣ 'ਚ ਪਰੇਸ਼ਾਨੀਆਂ ਆਉਣ ਕਾਰਨ ਬੱਚੀ ਦੀ ਮੌਤ ਹੋਈ।

ਇਹ ਵੀ ਪੜ੍ਹੋ : ਵੀਡੀਓ ਚੈਟ ’ਚ ਪ੍ਰੇਮਿਕਾ ਨੇ ਠੁਕਰਾਇਆ ਵਿਆਹ ਦਾ ਪ੍ਰਸਤਾਵ, ਮੁੰਡੇ ਨੇ ਕੀਤੀ ਖ਼ੁਦਕੁਸ਼ੀ


author

DIsha

Content Editor

Related News