ਰੈਪਰ ਵੇਦਾਨ ਜਬਰ-ਜ਼ਨਾਹ ਦੇ ਮਾਮਲੇ ’ਚ ਗ੍ਰਿਫ਼ਤਾਰ
Thursday, Sep 11, 2025 - 12:09 AM (IST)

ਕੋਚੀ (ਕੇਰਲ), (ਭਾਸ਼ਾ)- ਰੈਪਰ ਹੀਰਾ ਦਾਸ ਮੁਰਲੀ, ਜਿਸ ਨੂੰ ਵੇਦਾਨ ਵਜੋਂ ਵੀ ਜਾਣਿਆ ਜਾਂਦਾ ਹੈ, ਨੂੰ ਬੁੱਧਵਾਰ ਪੁਲਸ ਨੇ ਜਬਰ-ਜ਼ਨਾਹ ਦੇ ਇਕ ਮਾਮਲੇ ’ਚ ਗ੍ਰਿਫ਼ਤਾਰ ਕਰ ਲਿਆ।
ਤ੍ਰਿੱਕਾਕਾਰਾ ਪੁਲਸ ਨੇ ਕਈ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਮੁਰਲੀ ਨੂੰ ਰਸਮੀ ਤੌਰ 'ਤੇ ਗ੍ਰਿਫ਼ਤਾਰ ਕੀਤਾ ਪਰ ਬਾਅਦ ’ਚ ਕੇਰਲ ਹਾਈ ਕੋਰਟ ਵੱਲੋਂ ਮਾਮਲੇ ’ਚ ਪੇਸ਼ਗੀ ਜ਼ਮਾਨਤ ਦੇਣ ਤੋਂ ਬਾਅਦ ਉਸ ਨੂੰ ਰਿਹਾਅ ਕਰ ਦਿੱਤਾ ਗਿਆ।
ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਰੈਪਰ ਨੂੰ ਆਉਂਦੇ ਮੰਗਲਵਾਰ ਤੇ ਬੁੱਧਵਾਰ ਨੂੰ ਦੋ ਦਿਨਾਂ ਲਈ ਜਾਂਚ ਅਧਿਕਾਰੀਆਂ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਇਕ ਮਹਿਲਾ ਡਾਕਟਰ ਨੇ ਉਸ ’ਤੇ ਵਿਆਹ ਦਾ ਵਾਅਦਾ ਕਰ ਕੇ ਜਬਰ-ਜ਼ਨਾਹ ਕਰਨ ਤੇ ਫਿਰ ਮੁਕਰ ਜਾਣ ਦਾ ਦੋਸ਼ ਲਾਇਆ ਸੀ। ਮਹਿਲਾ ਡਾਕਟਰ ਨੇ ਉਸ ’ਤੇ 2021 ਤੇ 2023 ਦੌਰਾਨ ਕਈ ਵਾਰ ਜਬਰ-ਜ਼ਨਾਹ ਕਰਨ ਦਾ ਦੋਸ਼ ਲਾਇਆ ਹੈ।