ਵਿਧਵਾ ਮਹਿਲਾ ਨਾਲ ਬਲਾਤਕਾਰ, ਪੁਲਸ ''ਤੇ ਮਾਮਲਾ ਨਾ ਦਰਜ ਕਰਨ ਦਾ ਲੱਗਾ ਦੋਸ਼

Sunday, Feb 25, 2018 - 12:37 PM (IST)

ਪਲਵਲ — ਪਲਵਲ ਵਿਚ ਇਕ ਵਿਧਵਾ ਨਾਲ ਬਲਾਤਕਾਰ ਦੇ ਮਾਮਲੇ 'ਚ ਪੁਲਸ ਨੇ 10 ਦਿਨਾਂ ਦੇ ਬਾਅਦ ਵੀ ਮੁਕੱਦਮਾ ਦਰਜ ਨਹੀਂ ਕੀਤਾ ਹੈ। ਪੀੜਤਾ ਰੋਜ਼ਾਨਾ ਨਿਆਂ ਦੀ ਆਸ ਨਾਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਥਾਣੇ 'ਚ ਉਦਾਸ ਹੋ ਕੇ ਘਰ ਵਾਪਸ ਆ ਜਾਂਦੀ ਹੈ। ਪੀੜਤਾ ਪਲਵਲ ਜ਼ਿਲੇ ਦੇ ਬਲਾਕ ਹਥੀਨ ਦੇ ਪਿੰਡ ਭੀਮਸਿਕਾ ਦੀ ਰਹਿਣ ਵਾਲੀ ਹੈ।
ਪੀੜਤਾ ਅਤੇ ਉਸ ਦੇ ਪਰਿਵਾਰ ਵਾਲਿਆਂ ਦੇ ਅਨੁਸਾਰ ਬੀਤੀ 15 ਫਰਵਰੀ ਦੀ ਸ਼ਾਮ ਨੂੰ ਉਸਦੇ ਨਾਲ ਮਲਾਈ ਪਿੰਡ ਦੇ ਦੋ ਲੋਕਾਂ ਨੇ ਵਾਹਨ 'ਚ ਅਗਵਾ ਕਰਦੇ ਹੋਏ ਕੁੱਟਮਾਰ ਕਰਨ ਤੋਂ ਬਾਅਦ ਬਲਾਤਕਾਰ ਕੀਤਾ ਸੀ। ਇਸ ਘਟਨਾ ਦੀ ਸ਼ਿਕਾਇਤ ਪਹਿਲਾਂ ਉਟਾਵੜ ਚੌਂਕੀ ਵਿਚ ਦਿੱਤੀ ਗਈ ਇਸ ਤੋਂ ਬਾਅਦ ਰਾਤ ਕਰੀਬ 10 ਵਜੇ ਮਹਿਲਾ ਥਾਣੇ ਪਹੁੰਚੇ ਸਨ।
ਪੀੜਤਾ ਨੇ ਦੱਸਿਆ ਕਿ ਉਹ ਮਲਾਈ ਪਿੰਡ ਤੋਂ ਪੈਦਲ ਹੀ ਆਪਣੇ ਪਿੰਡ ਵਾਪਸ ਜਾ ਰਹੀ ਸੀ। ਪਿੱਛੋਂ ਕਾਰ 'ਚ ਆਏ ਰਸ਼ੀਦ ਅਤੇ ਉਸਦੇ ਨਾਲ ਇਕ ਹੋਰ ਵਿਅਕਤੀ ਨੇ ਉਸਨੂੰ ਜ਼ਬਰਦਸਤੀ ਕਾਰ 'ਚ ਪਾ ਲਿਆ ਅਤੇ ਫਿਰ ਪਿੰਡ ਤੋਂ ਥੋੜ੍ਹਾ ਅੱਗੇ ਜਾ ਕੇ ਉਸ ਨਾਲ ਜ਼ਬਰਦਸਤੀ ਬਲਾਤਕਾਰ ਕੀਤਾ। ਉਸਦੇ ਕਬਜ਼ੇ 'ਚੋਂ ਛੁੱਟਣ ਤੋਂ ਬਾਅਦ ਜਦੋਂ ਉਸਨੇ ਰੌਲਾ ਪਾਇਆ ਤਾਂ ਉਥੇ ਕਾਫੀ ਲੋਕ ਇਕੱਠੇ ਹੋ ਗਏ। ਪੀੜਤਾ ਨੇ ਦੋਵਾਂ 'ਤੇ ਬਲਾਤਕਾਰ ਦਾ ਦੋਸ਼ ਲਗਾਇਆ ਹੈ।
ਇਸ ਮਾਮਲੇ 'ਚ ਮਹਿਲਾ ਸੁਪਰਡੈਂਟ ਨੇ ਕੁਝ ਗੱਲਾਂ ਦੱਸਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮਹਿਲਾ ਦੀ ਇੱਜ਼ਤ ਨਾਲ ਜੁੜਿਆ ਮਾਮਲਾ ਹੈ ਜਲਦੀ ਹੀ ਜਾਂਚ ਪੂਰੀ ਕਰ ਲਈ ਜਾਵੇਗੀ।

 


Related News