ਹਿਮਾਚਲ ’ਚ ਕੋਰੋਨਾ ਦੇ ਨਵੇਂ ਮਾਮਲਿਆਂ ’ਚ ਹੋ ਰਿਹਾ ਤੇਜ਼ੀ ਨਾਲ ਵਾਧਾ, ਚਿੰਤਾਜਨਕ ਅੰਕੜੇ

07/03/2022 3:41:44 PM

ਧਰਮਸ਼ਾਲਾ– ਹਿਮਾਚਲ ਪ੍ਰਦੇਸ਼ ’ਚ ਬੀਤੇ ਕੁਝ ਦਿਨਾਂ ’ਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ’ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਮਈ ਦੇ ਮੁਕਾਬਲੇ ਜੂਨ ਦੇ ਮਹੀਨੇ ’ਚ ਵਾਇਰਸ ਦੇ ਨਵੇਂ ਮਾਮਲਿਆਂ ’ਚ 5 ਗੁਣਾ ਵਾਧਾ ਦਰਜ ਕੀਤਾ ਗਿਆ ਹੈ। ਸੂਬੇ ’ਚ ਜੁਲਾਈ ਦੇ ਸ਼ੁਰੂਆਤੀ ਦੋ ਦਿਨਾਂ ’ਚ ਕੋਰੋਨਾ ਦੇ 82 ਨਵੇਂ ਮਾਮਲੇ ਸਾਹਮਣੇ ਆਏ ਹਨ। ਸੂਬੇ ਦੇ ਸਿਹਤ ਵਿਭਾਗ ਮੁਤਾਬਕ ਮਈ ’ਚ ਵਾਇਰਸ ਦੀ ਦਰ 0.8 ਫ਼ੀਸਦੀ ਸੀ, ਜੋ ਕਿ ਜੁਲਾਈ ’ਚ ਵਧ ਕੇ 6.6 ਫ਼ੀਸਦੀ ਹੋ ਗਈ। ਵਾਇਰਸ ਦੀ ਦਰ ’ਚ ਲਗਾਤਾਰ ਵਾਧਾ ਹੋ ਰਿਹਾ ਹੈ।

ਕਾਂਗੜਾ ਦੇ ਮੁੱਖ ਮੈਡੀਕਲ ਅਧਿਕਾਰੀ ਡਾ. ਗੁਰਦਰਸ਼ਨ ਗੁਪਤਾ ਨੇ ਜ਼ਿਲ੍ਹੇ ’ਚ ਕੋਰੋਨਾ ਦੇ ਮਾਮਲਿਆਂ ਨੂੰ ਲੈ ਕੇ ਐਤਵਾਰ ਨੂੰ ਅਲਰਟ ਜਾਰੀ ਕੀਤਾ। ਡਾ. ਗੁਪਤਾ ਨੇ ਕਿਹਾ ਕਿ ਹਾਲ ਦੇ ਕੁਝ ਦਿਨਾਂ ’ਚ ਕੋਰੋਨਾ ਦੇ ਨਵੇਂ ਮਾਮਲਿਆਂ ’ਚ ਕਾਫੀ ਵਾਧਾ ਦਰਜ ਕੀਤਾ ਗਿਆ ਹੈ। ਸੂਬੇ ’ਚ ਅਪ੍ਰੈਲ ਮਹੀਨੇ ’ਚ ਵਾਇਰਸ ਦੇ 93 ਮਾਮਲੇ ਦਰਜ ਕੀਤੇ ਗਏ ਅਤੇ ਮਈ ’ਚ ਇਹ ਅੰਕੜਾ 86 ਸੀ। ਜੋ ਕਿ ਜੂਨ ’ਚ ਅਚਾਨਕ ਵਧ ਕੇ 426 ਹੋ ਗਿਆ।

ਜੁਲਾਈ ਦੇ ਸਿਰਫ਼ ਦੋ ਦਿਨਾਂ ’ਚ ਕੋਰੋਨਾ ਦੇ 82 ਨਵੇਂ ਮਾਮਲੇ ਸਾਹਮਣੇ ਆਏ। ਇਸ ਤਰ੍ਹਾਂ ਵਾਇਰਸ ਦੀ ਦਰ ਮਈ ’ਚ 0.8 ਤੋਂ ਵਧ ਕੇ ਜੁਲਾਈ ਦੀ ਸ਼ੁਰੂਆਤ ’ਚ 6.6 ਹੋ ਗਈ ਹੈ। ਇਹ ਅੰਕੜੇ ਚਿੰਤਾਜਨਕ ਹਨ। ਡਾ. ਗੁਪਤਾ ਨੇ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਨਿਯਮਾਂ ਦਾ ਪਾਲਣ ਕਰਨ ਦੀ ਬੇਨਤੀ ਕੀਤੀ ਹੈ। ਉਨ੍ਹਾਂ ਨੇ ਲੋਕਾਂ ਨੂੰ ਸੰਪੂਰਨ ਕੋਰੋਨਾ ਟੀਕਾਕਰਨ ਕਰਾਉਣ ਦੀ ਵੀ ਅਪੀਲ ਕੀਤੀ। 


Tanu

Content Editor

Related News