ਗੋਰਖਪੁਰ ''ਚ ਨਬਾਲਿਗ ਕੁੜੀ ਨਾਲ ਰੇਪ, ਦਰਿੰਦਿਆਂ ਨੇ ਸਿਗਰੇਟ ਨਾਲ ਸਾੜਿਆ ਸਰੀਰ
Monday, Aug 17, 2020 - 02:41 AM (IST)
ਗੋਰਖਪੁਰ - ਉੱਤਰ ਪ੍ਰਦੇਸ਼ 'ਚ ਮੁਲਜ਼ਮਾਂ ਦੇ ਹੌਸਲੇ ਬੁਲੰਦ ਹਨ। ਲਖੀਮਪੁਰ ਖੀਰੀ 'ਚ ਨਬਾਲਿਗ ਕੁੜੀ ਨਾਲ ਰੇਪ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੁਣ ਗੋਰਖਪੁਰ 'ਚ ਦਰਿੰਦਿਆਂ ਨੇ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਇੱਥੇ ਦੇ ਬੜਹਲਗੰਜ ਥਾਣਾ ਖੇਤਰ ਦੇ ਗ੍ਰਾਮ ਬੇਲਸਡੀ 'ਚ 17 ਸਾਲਾ ਦਲਿਤ ਕੁੜੀ ਨਾਲ ਰੇਪ ਕੀਤਾ ਗਿਆ ਹੈ। ਦੋਸ਼ੀਆਂ ਨੇ ਸਿਗਰੇਟ ਨਾਲ ਨਬਾਲਿਗ ਦੇ ਸਰੀਰ ਨੂੰ ਕਈ ਜਗ੍ਹਾ ਸਾੜ ਦਿੱਤਾ ਹੈ। ਪੀੜਤਾ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਪੀੜਤਾ ਦੇ ਮਾਤਾ-ਪਿਤਾ ਮਜ਼ਦੂਰੀ ਕਰਦੇ ਹਨ। ਪੀੜਤਾ ਦੇ ਪਿਤਾ ਨੇ ਕਿਹਾ, ਸ਼ਨੀਵਾਰ ਦੀ ਰਾਤ 8 ਵਜੇ ਦੇ ਕਰੀਬ ਕੁੜੀ ਆਪਣੇ ਘਰ ਦੇ ਸਾਹਮਣੇ ਸਥਿਤ ਹੈਂਡ ਪੰਪ 'ਤੇ ਪਾਣੀ ਭਰਨ ਗਈ ਸੀ। ਪਿਤਾ ਨੇ ਕਿਹਾ, ਇਨ੍ਹੇ 'ਚ ਅਰਜੁਨ ਨਿਸ਼ਾਦ ਨਾਮ ਦਾ ਸ਼ਖਸ ਆਪਣੇ ਇੱਕ ਅਣਪਛਾਤੇ ਸਾਥੀ ਨਾਲ ਬਾਇਕ 'ਤੇ ਆਉਂਦਾ ਹੈ ਅਤੇ ਮੇਰੀ ਕੁੜੀ ਦਾ ਮੁੰਹ ਦੱਬ ਕੇ ਉਸ ਨੂੰ ਚੁੱਕ ਕੇ ਲੈ ਜਾਂਦਾ ਹੈ।
ਇਸ ਤੋਂ ਬਾਅਦ ਘਰਵਾਲਿਆਂ ਨੇ ਕੁੜੀ ਨੂੰ ਭੱਲਣਾ ਸ਼ੁਰੂ ਕੀਤਾ ਪਰ ਉਸ ਦਾ ਕਿਤੇ ਵੀ ਪਤਾ ਨਹੀਂ ਲੱਗਾ। ਐਤਵਾਰ ਸਵੇਰੇ ਕੁੱਝ ਲੋਕਾਂ ਨੇ ਕੁੜੀ ਨੂੰ ਡੇਹਰੀਭਾਰ ਦੇ ਕੋਲ ਦੇਖਿਆ। ਲੋਕਾਂ ਨੇ ਉਸ ਤੋਂ ਘਟਨਾ ਬਾਰੇ ਪੁੱਛਿਆ। ਸੂਚਨਾ ਮਿਲਦੇ ਹੀ ਕੁੜੀ ਦੇ ਪਰਿਵਾਰ ਵਾਲੇ ਵੀ ਮੌਕੇ 'ਤੇ ਪੁੱਜੇ। ਨਬਾਲਿਗਾ ਨੇ ਇਸ ਤੋਂ ਬਾਅਦ ਪੂਰੀ ਘਟਨਾ ਆਪਣੇ ਪਰਿਵਾਰ ਵਾਲਿਆਂ ਨੂੰ ਦੱਸੀ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਕੁੜੀ ਨੂੰ ਗੋਲਾ ਦੇ ਹਸਪਤਾਲ 'ਚ ਦਾਖਲ ਕਰਵਾਇਆ, ਜਿੱਥੋਂ ਡਾਕਟਰਾਂ ਨੇ ਉਸ ਨੂੰ ਜ਼ਿਲਾ ਹਸਪਤਾਲ ਰੈਫਰ ਕਰ ਦਿੱਤਾ।