ਬਲਾਤਕਾਰ ਤਾਂ ਬਲਾਤਕਾਰ ਹੁੰਦੈ, ਇਸ ਦਾ ਰਾਜਨੀਤੀਕਰਣ ਨਹੀਂ ਹੋਣਾ ਚਾਹੀਦਾ : ਮੋਦੀ

04/19/2018 1:38:58 AM

ਲੰਡਨ — ਕਠੂਆ ਅਤੇ ਉਨਾਂਨ ਬਲਤਕਾਰ ਮਾਮਲੇ ਨੂੰ ਲੈ ਕੇ ਦੇਸ਼ ਭਰ 'ਚ ਚੱਲ ਰਹੇ ਰੋਸ ਪ੍ਰਦਰਸ਼ਨਾਂ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਿਹਾ ਕਿ, 'ਬਲਾਤਕਾਰ ਤਾਂ ਬਲਾਤਕਾਰ ਹੁੰਦਾ ਹੈ ਅਤੇ ਉਸ ਦਾ ਕੋਈ ਰਾਜਨੀਤੀਕਰਣ ਨਹੀਂ ਕੀਤਾ ਜਾਣਾ ਚਾਹੀਦਾ।' ਸ੍ਰੈਂਟਲ ਹਾਲ ਵੈਸਟਮਿੰਸਟਰ 'ਚ 'ਭਾਰਤ ਕੀ ਬਾਤ, ਸਭ ਕੇ ਸਾਥ' ਪ੍ਰੋਗਰਾਮ 'ਚ ਉਨ੍ਹਾਂ ਨੇ ਕਿਹਾ, 'ਅਸੀਂ ਹਮੇਸ਼ਾ ਆਪਣੀਆਂ ਧੀਆਂ ਤੋਂ ਪੁੱਛਦੇ ਹਾਂ ਕਿ ਉਹ ਕੀ ਕਰ ਰਹੀ ਹੈ, ਕਿੱਥੇ ਜਾ ਰਹੀ ਹੈ। ਸਾਨੂੰ ਆਪਣੇ ਪੁੱਤਰਾਂ ਤੋਂ ਵੀ ਪੁੱਛਣਾ ਚਾਹੀਦਾ ਹੈ। ਜੋ ਵਿਅਕਤੀ ਇਹ ਅਪਰਾਧ ਕਰ ਰਿਹਾ ਹੈ, ਉਹ ਵੀ ਕਿਸੇ ਦਾ ਪੁੱਤਰ ਹੈ।'
ਪ੍ਰਧਾਨ ਮੰਤਰੀ ਨੇ ਕਿਹਾ, 'ਮੈਂ ਇਸ ਸਰਕਾਰ ਅਤੇ ਉਸ ਸਰਕਾਰ 'ਚ ਬਲਾਤਕਾਰ ਦੀਆਂ ਘਟਨਾਵਾਂ ਦੀ ਗਿਣਤੀ 'ਚ ਕਦੇ ਸ਼ਾਮਲ ਨਹੀਂ ਹੋਇਆ। ਬਲਾਤਕਾਰ, ਬਲਾਤਕਾਰ ਹੈ, ਭਾਂਵੇਂ ਉਹ ਹੁਣ ਹੋਇਆ ਜਾਂ ਪਹਿਲਾਂ ਹੋਇਆ ਹੋਵੇ, ਇਹ ਬੇਹੱਦ ਦੁਖ ਵਾਲੀ ਘਟਨਾ ਹੈ। ਬਲਾਤਕਾਰ ਦੀਆਂ ਘਟਨਾਵਾਂ ਦਾ ਰਾਜਨੀਤੀਕਰਣ ਨਹੀਂ ਕਰਨਾ ਚਾਹੀਦਾ।' ਉਨ੍ਹਾਂ ਨੇ ਕਿਹਾ ਕਿ ਕਿਸੇ ਧੀ ਨਾਲ ਬਲਾਤਕਾਰ ਦੇਸ਼ ਲਈ ਸ਼ਰਮ ਦਾ ਵਿਸ਼ਾ ਹੈ। ਮੋਦੀ ਦਾ ਇਹ ਬਿਆਨ ਜੰਮੂ ਕਸ਼ਮੀਰ ਦੇ ਕਠੂਆ ਅਤੇ ਉੱਤਰ ਪ੍ਰਦੇਸ਼ ਦੇ ਉਨਾਂਵ 'ਚ ਬਲਾਤਕਾਰ ਦੀਆਂ ਘਟਨਾਵਾਂ ਨੂੰ ਲੈ ਕੇ ਰਾਸ਼ਟਰੀ ਪੱਧਰ 'ਤੇ ਚੱਲ ਰਹੇ ਰੋਸ ਪ੍ਰਦਰਸ਼ਨਾਂ ਵਿਚਾਲੇ ਆਇਆ ਹੈ।


Related News