ਰੇਪ ਦੀ ਸ਼ਿਕਾਰ ਨਾਬਾਲਗ ਦਾ ਗਰਭਪਾਤ ਕਰਵਾਉਣ ਦੀ ਕੋਰਟ ਨੇ ਦਿੱਤੀ ਮਨਜ਼ੂਰੀ

Tuesday, Oct 22, 2019 - 11:22 AM (IST)

ਰੇਪ ਦੀ ਸ਼ਿਕਾਰ ਨਾਬਾਲਗ ਦਾ ਗਰਭਪਾਤ ਕਰਵਾਉਣ ਦੀ ਕੋਰਟ ਨੇ ਦਿੱਤੀ ਮਨਜ਼ੂਰੀ

ਜਬਲਪੁਰ— ਮੱਧ ਪ੍ਰਦੇਸ਼ ਹਾਈ ਕੋਰਟ ਨੇ ਰੇਪ ਦੀ ਸ਼ਿਕਾਰ 11 ਸਾਲਾ ਕੁੜੀ ਦਾ ਗਰਭਪਾਤ ਕਰਵਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਕੋਰਟ ਨੇ ਕਿਹਾ ਹੈ ਕਿ ਗਰਭਪਾਤ ਦੀ ਪ੍ਰਕਿਰਿਆ ਦੌਰਾਨ ਪੂਰੀ ਤਰ੍ਹਾਂ ਸਾਵਧਾਨੀ ਵਰਤੀ ਜਾਵੇ। ਹਾਈ ਕੋਰਟ ਦੀ ਜੱਜ ਨੰਦਿਤਾ ਦੁਬੇ ਨੇ ਪੀੜਤ ਕੁੜੀ ਦੀ ਮਾਂ ਵਲੋਂ ਦਾਇਰ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਸੋਮਵਾਰ ਨੂੰ ਇਹ ਆਦੇਸ਼ ਦਿੱਤਾ। ਨਿਵਾੜੀ ਜ਼ਿਲਾ ਵਾਸੀ ਪੀੜਤ ਕੁੜੀ ਦੇ ਸੰਬੰਧ 'ਚ ਇਸ ਆਦੇਸ਼ ਤੋਂ ਪਹਿਲਾਂ 2 ਵਾਰ ਮੈਡੀਕਲ ਬੋਰਡ ਤੋਂ ਕੁੜੀ ਦੀ ਜਾਂਚ ਵੀ ਕਰਵਾਈ ਗਈ। ਜਾਂਚ ਰਿਪੋਰਟ 'ਚ ਗਰਭਪਾਤ ਨਾ ਕਰਵਾਉਣ ਲਈ ਕਿਹਾ ਗਿਆ ਸੀ, ਹਾਲਾਂਕਿ ਰਿਪੋਰਟ 'ਚ ਗਰਭਪਾਤ ਦੀ ਸਥਿਤੀ 'ਚ ਕੀ ਨਤੀਜੇ ਆਉਣਗੇ, ਇਸ ਬਾਰੇ ਜ਼ਿਕਰ ਨਹੀਂ ਕੀਤਾ ਗਿਆ ਹੈ। ਉੱਥੇ ਹੀ ਪੀੜਤਾ ਦੀ ਮਾਂ ਵਲੋਂ ਕੋਰਟ ਦੇ ਸਾਹਮਣੇ ਲਿਖਤੀ 'ਚ ਕਿਹਾ ਗਿਆ ਹੈ ਕਿ ਗਰਭਪਾਤ ਦੌਰਾਨ ਆਉਣ ਵਾਲੇ ਜ਼ੋਖਮਾਂ ਦੀ ਜ਼ਿੰਮੇਵਾਰੀ ਉਸ ਦੀ ਰਹੇਗੀ। ਇਸ ਦੇ ਆਧਾਰ 'ਤੇ ਕੋਰਟ ਨੇ ਪੂਰੀ ਸਾਵਧਾਨੀ ਵਰਤਦੇ ਹੋਏ ਗਰਭਪਾਤ ਕਰਵਾਉਣ ਦੇ ਆਦੇਸ਼ ਦਿੱਤੇ ਹਨ।

ਪੀੜਤਾ ਨਿਵਾੜੀ ਜ਼ਿਲਾ ਵਾਸੀ ਹੈ ਅਤੇ ਨਜ਼ਦੀਕੀ ਰਿਸ਼ਤੇਦਾਰ ਦੇ ਰੇਪ ਕਾਰਨ ਉਹ ਗਰਭਵਤੀ ਹੋ ਗਈ। ਉਸ ਦੇ ਕਰੀਬ ਸਾਢੇ 7 ਮਹੀਨੇ ਦਾ ਗਰਭ ਹੈ। ਪੀੜਤਾ ਦੀ ਮਾਂ ਉਸ ਦਾ ਗਰਭਪਾਤ ਕਰਵਾਉਣਾ ਚਾਹੁੰਦੀ ਹੈ। ਇਸ ਦੀ ਮਨਜ਼ੂਰੀ ਟੀਕਮਗੜ੍ਹ ਜ਼ਿਲਾ ਕੋਰਟ ਵਲੋਂ ਨਹੀਂ ਮਿਲਣ ਕਾਰਨ ਇਸੇ ਮੰਗ ਨੂੰ ਲੈ ਕੇ ਹਾਈ ਕੋਰਟ 'ਚ ਪੁੱਜੀ ਸੀ। ਸੋਮਵਾਰ ਨੂੰ ਕੋਰਟ ਨੇ ਇਸ ਮਾਮਲੇ ਦਾ ਨਿਪਟਾਰਾ ਕਰਦੇ ਹੋਏ ਗਰਭਪਾਤ ਕਰਵਾਉਣ ਦਾ ਆਦੇਸ਼ ਦੇ ਦਿੱਤਾ। ਕੋਰਟ ਨੇ ਫੈਸਲੇ 'ਚ ਕਿਹਾ ਹੈ ਕਿ ਮਾਹਰ ਡਾਕਟਰਾਂ ਵਲੋਂ ਪੂਰੀ ਸਾਵਧਾਨੀ ਵਰਤ ਕੇ ਜਲਦ ਤੋਂ ਜਲਦ ਬੱਚੀ ਦਾ ਗਰਭਪਾਤ ਕੀਤਾ ਜਾਵੇ। ਪਟੀਸ਼ਨ 'ਚ ਨਿਵਾੜੀ ਜ਼ਿਲਾ ਵਾਸੀ ਔਰਤ (ਪੀੜਤਾ ਦੀ ਮਾਂ) ਨੇ ਦੱਸਿਆ ਕਿ ਉਹ ਅਤੇ ਉਸ ਦਾ ਪਤੀ ਅਪ੍ਰੈਲ ਮਹੀਨੇ ਦੀ ਸ਼ੁਰੂਆਤ 'ਚ ਕੰਮ ਲਈ ਇਕ ਹੋਰ ਜਗ੍ਹਾ ਬਾਨਮੌਰ ਚੱਲੇ ਗਏ ਸਨ। ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ, ਇਸ ਲਈ ਉਸ ਨੇ ਆਪਣੇ ਇਕ ਨਜ਼ਦੀਕੀ ਰਿਸ਼ਤੇਦਾਰ ਕੋਲ 11 ਸਾਲਾ ਬੇਟੀ ਅਤੇ ਛੋਟੇ ਬੇਟੇ ਨੂੰ ਛੱਡ ਦਿੱਤਾ ਸੀ। ਸਤੰਬਰ ਮਹੀਨੇ ਦੇ ਅੰਤ 'ਚ ਵਾਪਸ ਆਉਣ 'ਤੇ ਸ਼ੱਕ ਹੋਣ 'ਤੇ ਉਸ ਨੇ ਬੇਟੀ ਤੋਂ ਪੁੱਛ-ਗਿੱਛ ਕੀਤੀ। ਉਸ ਨੇ ਦੱਸਿਆ ਕਿ ਸੰਬੰਧਤ ਰਿਸ਼ਤੇਦਾਰ ਨੇ ਡਰਾ-ਧਮਾਕ ਕੇ ਉਸ ਨਾਲ ਗਲਤ ਕੰਮ ਕੀਤਾ। ਇਸ ਤੋਂ ਬਾਅਦ ਇਹ ਮਾਮਲਾ  ਪੁਲਸ ਕੋਲ ਲਿਜਾਇਆ ਗਿਆ। ਪੁਲਸ ਨੇ ਜਿੱਥੇ ਜ਼ਰੂਰੀ ਕਾਰਵਾਈ ਕੀਤੀ, ਉੱਥੇ ਹੀ ਮਹਿਲਾ ਬੇਟੀ ਦੇ ਗਰਭਪਾਤ ਕਰਵਾਉਣ ਲਈ ਕੋਸ਼ਿਸ਼ ਕਰਨ ਲੱਗੀ ਸੀ।


author

DIsha

Content Editor

Related News