ਲੜਕੀ ਦਾ ਬਲਾਤਕਾਰ ਕਰ ਕੇ ਸੁੱਟਿਆ ਜੰਗਲ ''ਚ, ਦੋਸ਼ੀ ਫਰਾਰ
Saturday, Jun 09, 2018 - 05:22 PM (IST)

ਉੱਤਰ ਪ੍ਰਦੇਸ਼— ਯੂ.ਪੀ. ਦੇ ਰਾਮਪੁਰ ਦੇ ਜੰਗਲ 'ਚ ਜ਼ਖਮੀ ਲੜਕੀ ਮਿਲਣ ਨਾਲ ਪਿੰਡ 'ਚ ਸਨਸਨੀ ਫੈਲ ਗਈ। ਇਹ ਘਟਨਾ ਰਾਮਪੁਰ ਦੇ ਕੋਤਵਾਲੀ ਬਿਲਾਸਪੁਰ ਦੇ ਧਾਵਨੀ ਹਸਨਪੁਰ ਦੀ ਹੈ ਜਿੱਥੇ ਜੰਗਲ 'ਚ ਇਕ ਲੜਕੀ ਜ਼ਖਮੀ ਹਾਲਤ 'ਚ ਮਿਲੀ। ਇਸ ਦੌਰਾਨ ਉਥੋ ਲੰਘ ਰਹੇ ਲੋਕਾਂ ਨੇ ਜਦੋਂ ਲੜਕੀ ਨੂੰ ਦੇਖਿਆ ਤਾਂ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਲੜਕੀ ਨੂੰ ਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ, ਜਿੱਥੇ ਲੜਕੀ ਦਾ ਇਲਾਜ ਚੱਲ ਰਿਹਾ ਹੈ।
ਪੀੜਤ ਲੜਕੀ ਨੇ ਇਸ਼ਾਰਿਆਂ 'ਚ ਦੱਸਿਆ ਕਿ ਉਹ ਦਿੱਲੀ 'ਚ ਆਪਣੀ ਭੈਣ ਦੇ ਕੋਲ ਰਹਿੰਦੀ ਸੀ। ਜਿੱਥੋਂ ਉਸਨੂੰ ਰਾਮਪੁਰ ਦਾ ਇਕ ਲੜਕਾ ਭਜਾ ਕੇ ਲੈ ਆਇਆ। ਉਸ ਨੇ ਬਲਾਤਕਾਰ ਕਰਨ ਦੇ ਬਾਅਦ ਉਸਦਾ ਗਲਾ ਕੱਟ ਕੇ ਜੰਗਲ 'ਚ ਸੁੱਟਿਆ। ਇਸ ਬਾਰੇ ਐੱਸ.ਪੀ.ਨੇ ਦੱਸਿਆ ਕਿ ਲੜਕੀ ਦਿੱਲੀ ਭਜਨਪੁਰਾ ਦੀ ਰਹਿਣ ਵਾਲੀ ਹੈ। ਭਜਨਪੁਰ ਥਾਣੇ 'ਚ ਉਸਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਹੈ।