ਭਰਾ ਨੇ ਕੀਤਾ ਬਲਾਤਕਾਰ, ਪੁਲਸ ਨੇ ਨਹੀਂ ਕੀਤੀ ਕਾਰਵਾਈ ਤਾਂ ਲੜਕੀ ਨੇ ਕੀਤੀ ਆਤਮ-ਹੱਤਿਆ
Wednesday, Mar 28, 2018 - 11:32 AM (IST)

ਮੁਰਾਦਾਬਾਦ— ਮੁਰਾਦਾਬਾਦ 'ਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਮੁਰਾਦਾਬਾਦ ਦੇ ਭੋਜਪੁਰ ਥਾਣਾ ਖੇਤਰ 'ਚ ਪੁਲਸ ਸਿਸਟਮ ਤੋਂ ਹਾਰੀ ਇਕ ਬਲਾਤਕਾਰ ਪੀੜਤਾ ਨੇ ਮੰਗਲਵਾਰ ਨੂੰ ਟਰੇਨ ਅੱਗੇ ਛਾਲ ਮਾਰ ਕੇ ਜਾਨ ਦੇ ਦਿੱਤੀ। ਪੀੜਤਾ ਦੀ ਮੌਤ ਦੇ ਬਾਅਦ ਪੁਲਸ ਨੇ ਬਲਾਤਕਾਰ ਦੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਪੀੜਤਾ ਪਿਛਲੇ ਕਰੀਬ 18 ਦਿਨਾ ਤੋਂ ਇਨਸਾਫ ਲਈ ਕਦੀ ਥਾਣੇ ਦੇ ਚੱਕਰ ਲਗਾ ਰਹੀ ਸੀ ਤਾਂ ਕਦੀ ਪੰਚਾਇਤ ਦੀ ਗੁਹਾਰ ਲਗਾ ਰਹੀ ਸੀ। ਇੰਨੇ ਦਿਨ ਬੀਤ ਜਾਣ ਦੇ ਬਾਅਦ ਵੀ ਜਦੋਂ ਪੀੜਤਾ ਨੂੰ ਨਿਆਂ ਨਹੀਂ ਮਿਲਿਆ ਤਾਂ ਉਸ ਨੇ ਟਰੇਨ ਦੇ ਅੱਗੇ ਛਾਲ ਮਾਰ ਕੇ ਜਾਨ ਦੇ ਦਿੱਤੀ।
Rape victim allegedly committed suicide on a Railway track in Moradabad yesterday; family allege 'she was upset with police inaction in the case' pic.twitter.com/XuftwoFpYH
— ANI UP (@ANINewsUP) March 28, 2018
ਮ੍ਰਿਤਕ ਲੜਕੀ ਦੇ ਪਰਿਵਾਰਕ ਮੈਬਰਾਂ ਨੇ ਦੋਸ਼ ਲਗਾਇਆ ਕਿ ਭੂਆ ਦੇ ਬੇਟੇ ਨੇ ਲੜਕੀ ਦਾ ਬਲਾਤਕਾਰ ਕੀਤਾ ਸੀ। ਜਦੋਂ ਇਸ ਗੱਲ ਦਾ ਪਤਾ ਘਰ ਚੱਲਿਆ ਤਾਂ ਦੋਸ਼ੀ ਪੀੜਤਾ ਨਾਲ ਨਿਕਾਹ ਲਈ ਤਿਆਰ ਹੋ ਗਿਆ। ਪੀੜਤਾ ਦੇ ਘਰ ਦੇ ਨਿਕਾਹ ਦੀ ਤਿਆਰੀ ਕਰ ਰਹੇ ਸਨ ਕਿ ਅਚਾਨਕ ਦੋਸ਼ੀ ਆਰਿਫ ਨੇ ਪੀੜਤਾ ਨਾਲ ਨਿਕਾਹ ਕਰਨ ਤੋਂ ਇਨਕਾਰ ਕਰ ਦਿੱਤਾ। ਪੀੜਤਾ ਦੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ 9 ਮਾਰਚ ਨੂੰ ਭੋਜਪੁਰ ਥਾਣੇ 'ਚ ਆਰਿਫ ਖਿਲਾਫ ਬਲਾਤਕਾਰ ਮੁਕੱਦਮਾ ਦਰਜ ਕਰਵਾਇਆ ਗਿਆ। 18 ਦਿਨ ਬੀਤ ਜਾਣ ਦੇ ਬਾਅਦ ਵੀ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ। ਪੰਚਾਇਤ ਵੀ ਲਗਾਤਾਰ ਦੋਵਾਂ ਪੱਖਾਂ ਨੂੰ ਸਮਝੌਤੇ ਦੀ ਗੱਲ ਕਹਿੰਦੀ ਰਹੀ। ਪੁਲਸ ਕਾਰਵਾਈ ਤੋਂ ਨਾਖੁਸ਼ ਹੋ ਕੇ ਪੀੜਤਾ ਨੇ ਘਰ ਤੋਂ 200 ਮੀਟਰ ਦੀ ਦੂਰੀ 'ਤੇ ਕਾਸ਼ੀਪੁਰ ਰੇਲ ਮਾਰਗ 'ਤੇ ਟਰੇਨ ਦੇ ਅੱਗੇ ਛਾਲ ਮਾਰ ਕੇ ਜਾਨ ਦੇ ਦਿੱਤੀ।
ਮ੍ਰਿਤਕਾ ਦੀ ਮਾਂ ਨੇ ਦੱਸਿਆ ਕਿ ਮੰਗਲਵਾਰ ਨੂੰ ਸਵੇਰੇ ਕਰੀਬ 7 ਵਜੇ ਬਲਾਤਕਾਰ ਪੀੜਤਾ ਨੇ ਆਪਣੀ ਮਾਂ ਨੂੰ ਟਾਇਲਟ ਲਈ ਜੰਗਲ ਜਾਣ ਦੀ ਗੱਲ ਕੀਤੀ ਸੀ। ਸਵੇਰੇ 7 ਵਜੇ ਤੋਂ 9 ਵਜੇ ਤੱਕ ਜਦੋਂ ਲੜਕੀ ਘਰ ਨਹੀਂ ਆਈ ਤਾਂ ਪਰਿਵਾਰ ਦੇ ਲੋਕਾਂ ਨੇ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ। ਉਦੋਂ ਆਸਪਾਸ ਦੇ ਲੋਕਾਂ ਨੇ ਕਾਸ਼ੀਪੁਰ ਰੇਲਮਾਰਗ 'ਤੇ ਲਾਸ਼ ਪਈ ਦੇਖੀ। ਪਰਿਵਾਰ ਦੇ ਲੋਕਾਂ ਨੇ ਮੌਕੇ 'ਤੇ ਪੁੱਜ ਪਛਾਣ ਕੀਤੀ। ਬਲਾਤਕਾਰ ਕੇਸ ਦਰਜ ਹੋਣ ਦੇ ਬਾਅਦ ਪੁਲਸ ਨੇ ਪੀੜਤਾ ਦੇ ਬਿਆਨ ਲਏ ਤਾਂ ਉਸ ਨੇ ਦੋਸ਼ੀ ਖਿਲਾਫ ਬਿਆਨ ਵੀ ਦਿੱਤਾ ਸੀ।