ਚੀਫ ਜਸਟਿਸ ਰੰਜਨ ਗੋਗੋਈ ਨੇ ਭਗਵਾਨ ਵੈਂਕਟੇਸ਼ਵਰ ਦੇ ਮੰਦਰ ''ਚ ਕੀਤੀ ਪੂਜਾ
Sunday, Nov 17, 2019 - 05:28 PM (IST)

ਤਿਰੂਪਤੀ (ਭਾਸ਼ਾ)— ਸੁਪਰੀਮ ਕੋਰਟ ਦੇ ਚੀਫ ਜਸਟਿਸ ਰੰਜਨ ਗੋਗੋਈ ਨੇ ਐਤਵਾਰ ਨੂੰ ਇਥੇ ਤਿਰੂਮਾਲਾ ਦੇ ਨੇੜੇ ਭਗਵਾਨ ਵੈਂਕਟੇਸ਼ਵਰ ਦੇ ਮੰਦਰ 'ਚ ਪੂਜਾ ਕੀਤੀ। ਮੰਦਰ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਗੋਗੋਈ ਅਤੇ ਉਨ੍ਹਾਂ ਦੀ ਪਤਨੀ ਰੂਪਾਂਜਲੀ ਗੋਗੋਈ ਨੇ ਇਥੇ ਸਵੇਰੇ ਮਸ਼ਹੂਰ ਪਹਾੜੀ ਮੰਦਰ 'ਚ ਪੂਜਾ ਕੀਤੀ। ਪੂਜਾ ਕਰਨ ਤੋਂ ਬਾਅਦ ਉਹ ਦਿੱਲੀ ਲਈ ਰਵਾਨਾ ਹੋ ਗਏ।ਇੱਥੇ ਦੱਸ ਦੇਈਏ ਕਿ ਰੰਜਨ ਗੋਗੋਈ ਅੱਜ ਭਾਵ ਐਤਵਾਰ ਨੂੰ ਚੀਫ ਜਸਟਿਸ ਦੇ ਅਹੁਦੇ ਤੋਂ ਸੇਵਾ ਮੁਕਤ ਹੋ ਰਹੇ ਹਨ, ਇਸ ਤੋਂ ਪਹਿਲਾਂ ਉਨ੍ਹਾਂ ਨੇ ਮੰਦਰ 'ਚ ਆਪਣੀ ਪਤਨੀ ਨਾਲ ਪੂਜਾ ਕੀਤੀ।