'ਮੋਦੀ ਜੀ ਪਾਕਿਸਤਾਨ ਨੂੰ 'ਲਵ ਲੈਟਰ' ਲਿਖਣੇ ਬੰਦ ਕਰੋ'

Saturday, Mar 23, 2019 - 03:07 PM (IST)

ਨਵੀਂ ਦਿੱਲੀ— ਕਾਂਗਰਸ ਨੇ ਪਾਕਿਸਤਾਨ ਦੇ ਰਾਸ਼ਟਰੀ ਦਿਵਸ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸ਼ੁੱਭਕਾਮਨਾਵਾਂ ਭੇਜੇ ਜਾਣ ਨਾਲ ਜੁੜੀਆਂ ਖਬਰਾਂ ਨੂੰ ਲੈ ਕੇ ਤਿੱਖਾ ਹਮਲਾ ਬੋਲਿਆ। ਕਾਂਗਰਸ ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਮੋਦੀ ਜੀ ਨੂੰ ਇਹ ਲਵ ਲੈਟਰ ਲਿਖਣੇ ਬੰਦ ਕਰਨੇ ਚਾਹੀਦੇ ਹਨ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ, ''ਸ਼੍ਰੀਮਾਨ 56'' ਸਾੜ੍ਹੀ-ਸ਼ਾਲ-ਪਾਕਿ ਬਰਥ-ਡੇ ਯਾਤਰਾ-ਆਈ. ਐੱਸ. ਆਈ. ਨੂੰ ਪਠਾਨਕੋਟ ਬੁਲਾਉਣ ਲਈ ਮਸ਼ਹੂਰ ਹਨ। ਹੁਣ ਖੁਦ ਚੌਕੀਦਾਰ (ਨਰਿੰਦਰ ਮੋਦੀ) ਨੇ ਇਮਰਾਨ ਖਾਨ ਨੂੰ ਲਿਖੀ ਚਿੱਠੀ ਨੂੰ ਚੋਰੀ-ਛੁਪੇ ਦੇਸ਼ ਨੂੰ ਨਹੀਂ ਦੱਸਿਆ ਅਤੇ ਪਾਕਿਸਤਾਨ ਸਪਾਂਸਰ ਅੱਤਵਾਦ ਬਾਰੇ ਇਕ ਵੀ ਸ਼ਬਦ ਨਹੀਂ ਕਿਹਾ। ਝੂਠੀ ਛਾਤੀ ਠੋਕਣਾ ਅਤੇ ਅੱਖਾਂ ਦਿਖਾਉਣਾ ਜਨਤਾ ਅਤੇ ਮੀਡੀਆ ਲਈ ਛਲਾਵਾ ਹੈ।''

PunjabKesari

 

ਜ਼ਿਕਰਯੋਗ ਹੈ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਦਾ ਸੰਦੇਸ਼ ਮਿਲਿਆ ਹੈ। ਇਸ ਵਿਚ ਕਿਹਾ ਗਿਆ, ''ਮੈਂ ਪਾਕਿਸਤਾਨ ਦੇ ਰਾਸ਼ਟਰੀ ਦਿਵਸ ਮੌਕੇ 'ਤੇ ਆਪਣੀਆਂ ਸ਼ੁੱਭਕਾਮਨਾਵਾਂ ਪਾਕਿਸਤਾਨ ਦੀ ਜਨਤਾ ਨੂੰ ਦਿੰਦਾ ਹਾਂ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੋਦੀ ਦੇ ਸੰਦੇਸ਼ ਵਿਚ ਇਹ ਵੀ ਕਿਹਾ ਗਿਆ ਹੈ ਕਿ ਇਹ ਸਮਾਂ ਹੈ ਕਿ ਉਪ-ਮਹਾਂਦੀਪ ਦੇ ਲੋਕਾਂ ਨੂੰ ਅੱਤਵਾਦ ਅਤੇ ਹਿੰਸਾ ਤੋਂ ਮੁਕਤ ਮਾਹੌਲ 'ਚ ਮਿਲ ਕੇ ਲੋਕਤੰਤਰ, ਸ਼ਾਂਤੀਪੂਰਨ, ਤਰੱਕੀਸ਼ੀਲ ਅਤੇ ਖੁਸ਼ਹਾਲ ਖੇਤਰ ਲਈ ਕੰਮ ਕਰਨਾ ਚਾਹੀਦਾ ਹੈ।'' ਹਾਲਾਂਕਿ ਇਮਰਾਨ ਖਾਨ ਦੇ ਇਸ ਦਾਅਵੇ ਦੀ ਭਾਰਤ ਵਲੋਂ ਅਜੇ ਤਕ ਕਿਸੇ ਵੀ ਤਰ੍ਹਾਂ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।


Tanu

Content Editor

Related News