ਇਸ ਲੜਕੀ ਦਾ ਸੁਪਨਾ ਹੋਇਆ ਪੂਰਾ, ਇਕ ਦਿਨ ਲਈ ਬਣੀ ਪੁਲਸ ਕਮਿਸ਼ਨਰ

10/30/2019 11:40:12 AM

ਹੈਦਰਾਬਾਦ— ਬਚਪਨ ਤੋਂ ਹੀ ਪੜ੍ਹਾਈ 'ਚ ਹੁਸ਼ਿਆਰ ਰਹੀ ਇਸ ਲੜਕੀ ਦਾ ਸੁਪਨਾ ਸੀ ਕਿ ਉਹ ਪੁਲਸ ਅਫਸਰ ਬਣੇ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਇਸ ਲੜਕੀ ਦੀ ਉਮਰ ਮਹਿਜ 17 ਸਾਲ ਹੈ ਅਤੇ ਉਸ ਦਾ ਨਾਂ ਰਾਮਯਾ ਹੈ, ਜੋ ਕਿ ਬਲੱਡ ਕੈਂਸਰ ਨਾਲ ਜੂਝ ਰਹੀ ਹੈ। ਤੇਲੰਗਾਨਾ ਦੀ ਰਾਚਾਕੋਂਡਾ ਪੁਲਸ ਨੇ ਬਲੱਡ ਕੈਂਸਰ ਨਾਲ ਜੂਝ ਰਹੀ ਇਸ ਲੜਕੀ ਦੇ ਸੁਪਨੇ ਨੂੰ ਪੂਰਾ ਕੀਤਾ। ਇਸ ਲੜਕੀ ਨੂੰ ਇਕ ਦਿਨ ਲਈ ਪੁਲਸ ਕਮਿਸ਼ਨਰ ਬਣਾਇਆ ਗਿਆ ਹੈ। 

PunjabKesari


17 ਸਾਲ ਦੀ ਰਾਮਯਾ ਨੇ ਦੱਸਿਆ ਕਿ ਉਸ ਨੂੰ ਇਕ ਦਿਨ ਦੀ ਪੁਲਸ ਕਮਿਸ਼ਨਰ ਬਣ ਕੇ ਬਹੁਤ ਖੁਸ਼ੀ ਹੋਈ। ਰਾਮਯਾ ਨੇ ਦੱਸਿਆ ਕਿ ਉਹ ਕਮਿਸ਼ਨਰ ਦੀ ਕੁਰਸੀ 'ਤੇ ਬੈਠੀ ਅਤੇ ਅਧਿਕਾਰੀਆਂ ਨੂੰ ਹੁਕਮ ਦਿੱਤੇ, ਜਿਸ ਦਾ ਸਾਰਿਆਂ ਨੇ ਪਾਲਣ ਵੀ ਕੀਤਾ।

PunjabKesari
ਰਾਮਯਾ ਦਾ ਹੈਦਰਾਬਾਦ 'ਚ ਇਲਾਜ ਚੱਲ ਰਿਹਾ ਹੈ। ਇੰਨੀ ਘੱਟ ਉਮਰ ਵਿਚ ਸ਼ਾਇਦ ਉਸ ਨੂੰ ਨਹੀਂ ਪਤਾ ਹੋਵੇਗਾ ਕਿ ਉਸ ਦੀ ਜ਼ਿੰਦਗੀ ਦਾ ਕੀ ਹੋਵੇਗਾ ਪਰ ਜਦੋਂ ਉਹ ਕਿਸੇ ਨੂੰ ਮਿਲਦੀ ਹੈ ਤਾਂ ਮੁਸਕਰਾ ਕੇ ਬੋਲਦੀ ਹੈ ਕਿ ਉਸ ਨੂੰ ਵੱਡੇ ਹੋ ਕੇ ਪੁਲਸ ਅਫਸਰ ਬਣਨਾ ਹੈ ਅਤੇ ਦੇਸ਼ ਦੀ ਸੇਵਾ ਕਰਨੀ ਹੈ।

PunjabKesari

ਓਧਰ ਰਾਚਾਕੋਂਡਾ ਜ਼ਿਲੇ ਦੇ ਆਈ. ਪੀ. ਐੱਸ. ਮਹੇਸ਼ ਭਾਗਵਤ ਅਤੇ ਐਡੀਸ਼ਨਲ ਕਮਿਸ਼ਨਰ ਸੁਧੀਰ ਬਾਬੂ ਨੇ ਰਾਮਯਾ ਦੇ ਛੇਤੀ ਸਿਹਤਮੰਦ ਹੋਣ ਦੀ ਕਾਮਨਾ ਕੀਤੀ ਹੈ। ਇਸ ਮੌਕੇ ਰਾਮਯਾ ਨੂੰ ਗਾਰਡ ਆਫ ਆਨਰ ਵੀ ਦਿੱਤਾ ਗਿਆ। ਰਾਮਯਾ ਨੇ ਮਹੇਸ਼ ਭਾਗਵਤ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਉਸ ਨੂੰ ਇਕ ਦਿਨ ਦਾ ਪੁਲਸ ਕਮਿਸ਼ਨਰ ਬਣਾਇਆ।


Tanu

Content Editor

Related News