ਰਾਮ ਮੰਦਰ ਨੂੰ ਇਕ ਮਹੀਨੇ ''ਚ ਮਿਲਿਆ ਕਰੀਬ 3,550 ਕਰੋੜ ਦਾ ਦਾਨ, ਸ਼ਰਧਾਲੂਆਂ ਦੀ ਗਿਣਤੀ 10 ਗੁਣਾ ਵਧੀ
Saturday, Jan 27, 2024 - 07:05 PM (IST)
ਅਯੁੱਧਿਆ- ਰਾਮ ਮੰਦਰ 'ਚ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦੇ ਬਾਅਦ ਤੋਂ ਹੀ ਭਾਰੀ ਗਿਣਤੀ 'ਚ ਸ਼ਰਧਾਲੂ ਅਯੁੱਧਿਆ ਪਹੁੰਚ ਰਹੇ ਹਨ। ਮੰਦਰ 'ਚ ਭਗਤਾਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਦੇਖੀਆਂ ਜਾ ਸਕਦੀਆਂ ਹਨ। ਲੋਕ ਦਿਲ ਖੋਲ੍ਹ ਕੇ ਦਾਨ ਕਰ ਰਹੇ ਹਨ। ਦੇਸ਼-ਵਿਦੇਸ਼ ਤੋਂ ਰਾਮਭਗਤਾਂ ਨੇ ਰਾਮਲੱਲਾ 'ਤੇ ਪੈਸਿਆਂ ਦਾ ਮੀਂਹ ਕਰ ਦਿੱਤਾ ਹੈ। ਰਾਮਲੱਲਾ ਨੂੰ ਸਿਰਫ਼ ਇਕ ਮਹੀਨੇ ਦੀ ਮੁਹਿੰਮ ਦੌਰਾਨ ਕਰੀਬ 3,550 ਕਰੋੜ ਦਾ ਦਾਨ ਮਿਲਿਆ ਹੈ। ਕੁੱਲ ਮਿਲਾ ਕੇ 4500 ਕਰੋੜ ਰੁਪਏ ਦੀ ਧਨਰਾਸ਼ੀ ਆ ਚੁੱਕੀ ਹੈ। ਇਸੇ ਨਾਲ ਮੰਦਰ ਦੇ ਮੱਧ 'ਚ ਜੋ ਖਰਚ ਹੋ ਰਿਹਾ ਸੀ ਅਤੇ ਹੁਣ ਰਾਮਲੱਲਾ ਵਿਰਾਜਮਾਨ ਹੋ ਗਏ ਹਨ, ਜਿਸ ਤੋਂ ਬਾਅਦ ਸ਼ਰਧਾਲੂਆਂ ਦੀ ਗਿਣਤੀ 10 ਗੁਣਾ ਵੱਧ ਗਈ ਹੈ।
ਇਹ ਵੀ ਪੜ੍ਹੋ : ਅਯੁੱਧਿਆ 'ਚ 'ਰਾਮ ਭਗਤਾਂ' ਲਈ ਬਣਾਈ ਗਈ ਹਾਈ ਟੈਕ ਟੈਂਟ ਸਿਟੀ, ਇਕੱਠੇ ਰਹਿ ਸਕਣਗੇ 25 ਹਜ਼ਾਰ ਸ਼ਰਧਾਲੂ
ਪ੍ਰਕਾਸ਼ ਗੁਪਤਾ ਅਨੁਸਾਰ ਮੰਦਰ ਦੇ ਉਦਘਾਟਨ ਤੋਂ ਬਾਅਦ ਇੱਥੇ ਆਉਣ ਵਾਲੇ ਭਗਤਾਂ ਦੀ ਗਿਣਤੀ 10 ਗੁਣਾ ਵੱਧ ਗਈ ਹੈ। ਭਗਤਾਂ ਦੀ ਗਿਣਤੀ ਵਧਣ ਦੇ ਨਾਲ-ਨਾਲ ਰਾਮ ਮੰਦਰ ਨੂੰ ਮਿਲਣ ਵਾਲੇ ਦਾਨ ਦੀ ਰਾਸ਼ੀ 'ਚ ਵੀ ਕਾਫ਼ੀ ਵਾਧਾ ਹੋਇਆ ਹੈ। ਰਾਮਲੱਲਾ ਦੇ ਭਗਤਾਂ ਨੇ ਹਮੇਸ਼ਾ ਦਿਲ ਖੋਲ੍ਹ ਕੇ ਦਾਨ ਦਿੱਤਾ ਹੈ। ਰਾਮ ਮੰਦਰ ਲਈ ਦੇਸ਼ ਤੋਂ ਹੀ ਨਹੀਂ ਵਿਦੇਸ਼ਾਂ ਤੋਂ ਵੀ ਵੱਡੀ ਗਿਣਤੀ 'ਚ ਚੰਦਾ ਆ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8