ਅਯੁੱਧਿਆ ''ਚ ਰਾਮਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਨੇ ਦੇਸ਼ ਦੇ ਕਰੋੜਾਂ ਲੋਕਾਂ ਨੂੰ ਇਕ ਸੂਤਰ ''ਚ ਬੰਨ੍ਹਿਆ : PM ਮੋਦੀ
Sunday, Jan 28, 2024 - 12:14 PM (IST)
ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅਯੁੱਧਿਆ ਦੇ ਰਾਮ ਮੰਦਰ 'ਚ ਰਾਮਲੱਲਾ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਸਮਾਗਮ ਨੇ ਦੇਸ਼ ਦੇ ਕਰੋੜਾਂ ਲੋਕਾਂ ਨੂੰ ਇਕ ਸੂਤਰ 'ਚ ਬੰਨ੍ਹ ਦਿੱਤਾ ਅਤੇ ਇਸ ਦੌਰਾਨ ਸਮੂਹਿਕਤਾ ਦੀ ਜੋ ਸ਼ਕਤੀ ਦੇਖੀ ਗਈ ਉਹ ਵਿਕਸਿਤ ਭਾਰਤ ਦੇ ਸੰਕਲਪਾਂ ਦਾ ਬਹੁਤ ਵੱਡਾ ਆਧਾਰ ਹੈ। ਪ੍ਰਧਾਨ ਮੰਤਰੀ ਨੇ ਆਕਾਸ਼ਵਾਣੀ ਦੇ ਮਹੀਨਾਵਾਰ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' 109ਵੇਂ ਅਤੇ ਇਸ ਸਾਲ ਦੇ ਪਹਿਲੇ ਐਪੀਸੋਡ 'ਚ ਦੇਸ਼ ਵਾਸੀਆਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਸਾਲ ਸਾਡੇ ਸੰਵਿਧਾਨ ਦੇ ਨਿਰਮਾਣ ਦੇ 75 ਸਾਲ ਅਤੇ ਸੁਪਰੀਮ ਕੋਰਟ ਦੇ ਵੀ 75 ਸਾਲ ਹੋ ਰਹੇ ਹਨ ਅਤੇ ਲੋਕਤੰਤਰ ਦੇ ਇਹ ਲੋਕਤੰਤਰ ਦੀ ਜਨਨੀ ਵਜੋਂ ਭਾਰਤ ਨੂੰ ਹੋਰ ਮਜ਼ਬੂਤ ਬਣਾਉਂਦੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਦੀ ਮੂਲ ਕਾਪੀ ਦੇ ਤੀਜੇ ਅਧਿਆਏ 'ਚ ਭਾਰਤ ਦੇ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਦਾ ਵਰਣਨ ਕੀਤਾ ਗਿਆ ਹੈ ਅਤੇ ਇਹ ਬਹੁਤ ਦਿਲਚਸਪ ਹੈ ਕਿ ਤੀਜੇ ਅਧਿਆਏ ਦੀ ਸ਼ੁਰੂਆਤ 'ਚ ਸੰਵਿਧਾਨ ਨਿਰਮਾਤਾਵਾਂ ਨੇ ਭਗਵਾਨ ਰਾਮ, ਮਾਤਾ ਸੀਤਾ ਅਤੇ ਲਕਸ਼ਮਣ ਜੀ ਦੇ ਚਿੱਤਰਾਂ ਨੂੰ ਸਥਾਨ ਦਿੱਤਾ ਸੀ।
ਇਹ ਵੀ ਪੜ੍ਹੋ : ਬਿਹਾਰ ਦੇ CM ਨਿਤੀਸ਼ ਕੁਮਾਰ ਨੇ ਛੱਡਿਆ ਸੱਤਾਧਾਰੀ ਗਠਜੋੜ, ਰਾਜਪਾਲ ਨੂੰ ਸੌਂਪਿਆ ਅਸਤੀਫ਼ਾ
ਉਨ੍ਹਾਂ ਕਿਹਾ,''ਪ੍ਰਭੂ ਰਾਮ ਦਾ ਸ਼ਾਸਨ ਸਾਡੇ ਸੰਵਿਧਾਨ ਨਿਰਮਾਤਾਵਾਂ ਲਈ ਵੀ ਪ੍ਰੇਰਨਾ ਦਾ ਸਰੋਤ ਸੀ ਅਤੇ ਇਸ ਲਈ 22 ਜਨਵਰੀ ਨੂੰ ਅਯੁੱਧਿਆ 'ਚ ਮੈਂ 'ਦੇਵ ਨਾਲ ਦੇਸ਼' ਦੀ ਗੱਲ ਅਤੇ 'ਰਾਮ ਨਾਲ ਰਾਸ਼ਟਰ' ਦੀ ਗੱਲ ਕੀਤੀ ਸੀ।'' ਉਨ੍ਹਾਂ ਕਿਹਾ,''ਅਯੁੱਧਿਆ 'ਚ ਪ੍ਰਾਣ ਪ੍ਰਤਿਸ਼ਠਾ ਸਮਾਗਮ ਨੇ ਦੇਸ਼ ਦੇ ਕਰੋੜਾਂ ਲੋਕਾਂ ਨੂੰ ਇਕ ਸੂਤਰ 'ਚ ਬੰਨ੍ਹ ਦਿੱਤਾ ਸੀ। ਸਾਰਿਆਂ ਦੀ ਭਾਵਨਾ ਇਕ, ਸਾਰਿਆਂ ਦੀ ਭਗਤੀ ਇਕ, ਸਾਰਿਆਂ ਦੀਆਂ ਗੱਲਾਂ 'ਚ ਰਾਮ, ਸਾਰਿਆਂ ਦੇ ਦਿਲਾਂ 'ਚ ਰਾਮ। ਪ੍ਰਧਾਨ ਮੰਤਰੀ ਨੇ ਕਿਹਾ ਕਿ 22 ਜਨਵਰੀ ਦੀ ਸ਼ਾਮ ਪੂਰੇ ਦੇਸ਼ ਨੇ 'ਰਾਮ ਜੋਤ' ਜਗਾਈ ਅਤੇ ਦੀਵਾਲੀ ਮਨਾਈ ਅਤੇ ਇਸ ਦੌਰਾਨ ਦੇਸ਼ ਨੇ ਸਮੂਹਿਕਤਾ ਦੀ ਸ਼ਕਤੀ ਦੇਖੀ, ਜੋ ਵਿਕਸਿਤ ਭਾਰਤ ਦੇ ਸੰਕਲਪਾਂ ਦਾ ਵੀ ਬਹੁਤ ਵੱਡਾ ਆਧਾਰ ਹੈ। ਉਨ੍ਹਾਂ ਨੇ ਮਕਰ ਸੰਕ੍ਰਾਂਤੀ ਤੋਂ 22 ਜਨਵਰੀ ਤੱਕ ਸਵੱਛਤਾ ਦੀ ਮੁਹਿੰਮ ਚਲਾਏ ਜਾਣ ਦੀ ਅਪੀਲ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਚੰਗਾ ਲੱਗਾ ਕਿ ਲੱਖਾਂ ਲੋਕਾਂ ਨੇ ਸ਼ਰਧਾਪੂਰਵਕ ਆਪਣੇ-ਆਪਣੇ ਖੇਤਰ ਦੇ ਧਾਰਮਿਕ ਸਥਾਨਾਂ ਦੀ ਸਾਫ਼-ਸਫ਼ਾਈ ਕੀਤੀ। ਉਨ੍ਹਾਂ ਕਿਹਾ,''ਇਹ ਕੰਮ ਰੁਕਣਾ ਨਹੀਂ ਚਾਹੀਦਾ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8