ਰੈਮਡੇਸਿਵਿਰ ਦਵਾਈ ਬਣਾ ਕੇ ਵੇਚਣਗੀਆਂ ਭਾਰਤੀ ਕੰਪਨੀਆਂ

Wednesday, May 13, 2020 - 07:20 PM (IST)

ਰੈਮਡੇਸਿਵਿਰ ਦਵਾਈ ਬਣਾ ਕੇ ਵੇਚਣਗੀਆਂ ਭਾਰਤੀ ਕੰਪਨੀਆਂ

ਨਵੀਂ ਦਿੱਲੀ (ਰਾਇਟਰ)- ਛੇਤੀ ਹੀ ਦੋ ਭਾਰਤੀ ਫਾਰਮਾ ਕੰਪਨੀਆਂ ਵੀ ਕੋਰੋਨਾ ਦੇ ਇਲਾਜ ਵਿਚ ਮਦਦਗਾਰ ਰੈਮਡੇਸਿਵਿਰ ਦਵਾਈ ਦਾ ਉਤਪਾਦਨ ਕਰਨ ਦੇ ਨਾਲ-ਨਾਲ ਉਸ ਨੂੰ ਵੇਚਣਗੀਆਂ। ਸਿਪਲਾ ਅਜੇ ਜੁਬੀਲੈਂਟ ਲਾਈਫ ਸਾਇੰਸਿਜ਼ ਨੇ ਰੈਮਡੇਸਿਵਿਰ ਵੇਚਣ ਲਈ ਅਮਰੀਕੀ ਦਵਾਈ ਕੰਪਨੀ ਤੋਂ ਲਾਇਸੈਂਸਿੰਗ ਐਗਰੀਮੈਂਟ ਕੀਤਾ ਹੈ। ਇਸ ਤੋਂ ਬਾਅਦ ਦੋਹਾਂ ਕੰਪਨੀਆਂ ਭਾਰਤ ਸਣੇ ਦੁਨੀਆ ਦੇ 127 ਦੇਸ਼ਾਂ ਵਿਚ ਇਹ ਦਵਾਈ ਵੇਚ ਸਣਕਗੀਆਂ। ਦੋਹਾਂ ਭਾਰਤੀ ਕੰਪਨੀਆਂ ਦਵਾਈ 'ਤੇ ਆਪਣੇ ਬ੍ਰਾਂਡ ਦਾ ਇਸਤੇਮਾਲ ਵੀ ਕਰ ਸਕਣਗੀਆਂ। ਸਿਪਲਾ ਅਤੇ ਜੁਬੀਲੈਂਟ ਦੋਹਾਂ ਨੇ ਹੀ ਅਮਰੀਕੀ ਕੰਪਨੀ ਨਾਲ ਕਰਾਰ ਹੋਣ ਦੀ ਪੁਸ਼ਟੀ ਕੀਤੀ ਹੈ।

ਅਮਰੀਕੀ ਦਵਾਈ ਕੰਪਨੀ ਗਿਲਿਯਡ ਸਾਇੰਸਿਜ਼ ਮੁਤਾਬਕ ਆਮ ਤੌਰ 'ਤੇ ਕੋਰੋਨਾ ਮਰੀਜ਼ਾਂ ਵਿਚ 10 ਦਿਨ ਦੇ ਇਲਾਜ ਤੋਂ ਬਾਅਦ ਸੁਧਾਰ ਦੇਖਣ ਮਿਲਦਾ ਹੈ। ਹਾਲਾਂਕਿ, ਰੈਮਡੇਸਿਵਿਰ ਦੇ ਕਲੀਨੀਕਲ ਟ੍ਰਾਇਲ ਦੌਰਾਨ 5 ਦਿਨ ਤੱਕ ਇਸ ਦਵਾਈ ਕੋਰਸ ਲੈਣ ਵਾਲੇ ਰੋਗੀਆਂ ਦੀ ਸਥਿਤੀ ਵਿਚ ਸੁਧਾਰ ਪਾਇਆ ਗਿਆ। ਇਹ ਦਵਾਈ ਕਿਸੇ ਟੈਬਲੇਟ ਫਾਰਮ ਵਿਚ ਨਹੀਂ ਸਗੋਂ ਲਿਕਵਿਡ ਹੁੰਦੀ ਹੈ, ਜਿਸ ਨੂੰ ਨਸਾਂ ਨਾਲ ਮਰੀਜ਼ਾਂ ਦੇ ਸਰੀਰ ਵਿਚ ਇੰਜੈਕਟ ਕੀਤਾ ਜਾਂਦਾ ਹੈ।

ਰੈਮਡੇਸਿਵਿਰ ਦਵਾਈ ਦਾ ਕਲੀਨੀਕਲ ਟ੍ਰਾਇਲ ਇਸੇ ਮਹੀਨੇ ਪੂਰਾ ਹੋਇਆ ਹੈ। ਇਸ ਤੋਂ ਬਾਅਦ ਅਮਰੀਕਾ ਦੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐਫ.ਡੀ.ਏ.) ਨੇ ਇਸ ਨੂੰ ਕੋਰੋਨਾ ਮਰੀਜ਼ਾਂ 'ਤੇ ਇਸਤੇਮਾਲ ਕੀਤੀ ਮਨਜ਼ੂਰੀ ਦਿੱਤੀ ਹੈ। ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈ.ਸੀ.ਐਮ.ਆਰ.) ਨੇ ਵੀ ਇਸ ਦਵਾਈ ਨੂੰ ਇਨਫੈਕਟਿਡਾਂ ਦੇ ਇਲਾਜ ਵਿਚ ਕਾਰਗਰ ਦੱਸਿਆ ਹੈ।

ਜੈਨੇਰਿਕ ਹੋਣ ਕਾਰਨ ਸਸਤੀ
ਰੈਮਡੇਸਿਵਿਰ ਇਕ ਜੈਨੇਰਿਕ ਦਵਾਈ ਹੈ, ਅਜਿਹੇ ਵਿਚ ਇਸ ਦੀ ਕੀਮਤ ਵੀ ਜ਼ਿਆਦਾ ਨਹੀਂ ਹੈ। ਹਾਲਾਂਕਿ ਦੋਹਾਂ ਕੰਪਨੀਆਂ ਨੂੰ ਪੇਟੈਂਟ ਰੱਖਣ ਵਾਲੀ ਅਮਰੀਕੀ ਕੰਪਨੀ ਨੂੰ ਤੈਅ ਰਕਮ ਦੇਣੀ ਹੋਵੇਗੀ।

ਰੈਮਡੇਸਿਵਿਰ ਨਾਲ ਸਾਈਡ ਇਫੈਕਟ ਘੱਟ
ਰੈਮਡੇਸਿਵਿਰ ਦੀ ਵਰਤੋਂ ਨਾਲ ਸਾਈਡ ਇਫੈਕਟ ਘੱਟ ਹੁੰਦੇ ਹਨ। ਭਾਰਤ ਇਨਫੈਕਟਿਡਾਂ ਦੇ ਇਲਾਜ ਲਈ ਹਾਈਡ੍ਰਾਕਸੀ ਕਲੋਰੋਕਵੀਨ ਦੀ ਵਰਤੋਂ ਕਰ ਰਿਹਾ ਹੈ ਪਰ ਇਸ ਦੇ ਕਈ ਸਾਈਡ ਇਫੈਕਟ ਹਨ। ਡਾਇਬਟੀਜ਼ ਅਤੇ ਬਲੱਡ ਪ੍ਰੈਸ਼ਰ ਵਿਚ ਇਸ ਦੀ ਵਰਤੋਂ ਨਾਲ ਦੂਜੀ ਸਮੱਸਿਆ ਆ ਰਹੀ।


author

Sunny Mehra

Content Editor

Related News